ਥਾਣੇ ਵਿੱਚ ਤਾਇਨਾਤ ਮਹਿਲਾ ਕਾਂਸਟੇਬਲ ਨਾਲ ਥਾਣੇਦਾਰ ਨੇ ਬਲਾਤਕਾਰ ਕੀਤਾ
ਪੰਜਾਬ ਵਿੱਚ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਔਰਤਾਂ ਦੀ ਸੁਰੱਖਿਆ ਲਈ ਬਣੀ ਪੁਲਿਸ ਇੱਕ ਬਲਾਤਕਾਰ ਦੇ ਮਾਮਲੇ ਵਿੱਚ ਸ਼ਾਮਲ ਪਾਈ ਗਈ ਹੈ। ਲੁਧਿਆਣਾ ਦੇ ਮੁੱਲਾਪੁਰ ਥਾਣੇ ‘ਚ ਤਾਇਨਾਤ ਥਾਣੇਦਾਰ ਕੁਲਵਿੰਦਰ ਸਿੰਘ ‘ਤੇ ਪੰਜਾਬ ਪੁਲਸ ਦੀ ਇਕ ਮਹਿਲਾ ਕਾਂਸਟੇਬਲ ਨੇ ਬਲਾਤਕਾਰ ਅਤੇ ਬਲੈਕਮੇਲ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਇਸ ਮਾਮਲੇ ਵਿੱਚ ਇੱਕ ਮਹਿਲਾ ਕਾਂਸਟੇਬਲ ਦੀ ਸ਼ਿਕਾਇਤ ਉੱਤੇ ਐਸਏਐਸ ਨਗਰ ਮੁਹਾਲੀ ਦੇ ਸਟੇਟ ਕ੍ਰਾਈਮ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। 28 ਸਤੰਬਰ 2024 ਨੂੰ ਦਰਜ ਐਫਆਈਆਰ ਨੰਬਰ 32 ਵਿੱਚ ਮੁਲਜ਼ਮ ਥਾਣੇਦਾਰ ਖ਼ਿਲਾਫ਼ ਧਾਰਾ 376 (ਬਲਾਤਕਾਰ) ਅਤੇ 506 (ਧਮਕੀ) ਤਹਿਤ ਕੇਸ ਦਰਜ ਕੀਤਾ ਗਿਆ ਹੈ।

















