ਟ੍ਰੈਵਲ ਏਜੰਟ ਡਾ. ਦਾ ਖੁਫੀਆ ਠਿਕਾਣਾ ਬੇਨਕਾਬ – ਨਕਲੀ ਡਿਗਰੀਆਂ, ਸ਼ਰਾਬ ਪਾਰਟੀਆਂ ਦੇ ਵੀ ਸਬੂਤ ਮਿਲੇ

0
1396

ਟ੍ਰੈਵਲ ਏਜੰਟ ਡਾ. ਦਾ ਖੁਫੀਆ ਠਿਕਾਣਾ ਬੇਨਕਾਬ – ਨਕਲੀ ਡਿਗਰੀਆਂ, ਸ਼ਰਾਬ ਪਾਰਟੀਆਂ ਦੇ ਵੀ ਸਬੂਤ ਮਿਲੇ

ਜਲੰਧਰ (ਪੰਕਜ ਸੋਨੀ) – ਜਲੰਧਰ ਦੇ ਉਰਬਨ ਐਸਟੇਟ ਵਿੱਚ Goyal Immigration ਦੇ ਦਫ਼ਤਰ ਤੋਂ ਚੱਲ ਰਿਹਾ ਨਕਲੀ ਸਰਟੀਫਿਕੇਟ ਤੇ ਡਿਗਰੀਆਂ ਬਣਾਉਣ ਦਾ ਗੋਰਖਧੰਧਾ ਪੁਲਿਸ ਵੱਲੋਂ ਬੇਨਕਾਬ ਹੋ ਗਿਆ ਹੈ। ਮਾਲਕ ਡਾ. ਪੁਸ਼ਕਰ ਗੋਯਲ ਨੇ ਆਪਣੇ ਦਫ਼ਤਰ ਵਿੱਚ ਇੱਕ ਖੁਫੀਆ ਠਿਕਾਣਾ ਬਣਾਇਆ ਹੋਇਆ ਸੀ, ਜਿਸ ਦਾ ਦਰਵਾਜ਼ਾ ਸਿਰਫ਼ ਕੈਮਰੇ ਵਿੱਚ ਦੇਖ ਕੇ ਹੀ ਖੋਲ੍ਹਿਆ ਜਾਂਦਾ ਸੀ।

ਪੁਲਿਸ ਰੇਡ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਇੱਥੇ ਸਿਰਫ਼ ਨਕਲੀ ਸਰਟੀਫਿਕੇਟ ਹੀ ਨਹੀਂ, ਬਲਕਿ ਸ਼ਰਾਬ ਦੀਆਂ ਪਾਰਟੀਆਂ ਅਤੇ ਅਯਾਸ਼ੀ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਸੀ। ਸ਼ਿਕਾਇਤਕਰਤਾ ਵੱਲੋਂ ਜਾਰੀ ਕੀਤੀਆਂ ਵੀਡੀਓਜ਼ ਦੇ ਆਧਾਰ ‘ਤੇ ਪੁਲਿਸ ਨੂੰ ਪੱਕੇ ਸਬੂਤ ਮਿਲੇ ਹਨ।

ਇੱਕ ਉਥੇ ਕੰਮ ਕਰਦੀ ਲੜਕੀ ਦੀ ਸ਼ਿਕਾਇਤ ‘ਤੇ ਪੁਲਿਸ ਨੇ ਥਾਣਾ ਡਿਵਿਜ਼ਨ ਨੰਬਰ 7 ਵਿੱਚ ਕੇਸ ਦਰਜ ਕਰਕੇ ਵੱਡੀ ਕਾਰਵਾਈ ਕੀਤੀ। ਇਸ ਦੌਰਾਨ ਇੱਕ ਫੋਰਚੂਨਰ ਕਾਰ ਵੀ ਕਬਜ਼ੇ ਵਿੱਚ ਲਈ ਗਈ, ਜੋ ਇਸ ਗੈਰਕਾਨੂੰਨੀ ਧੰਧੇ ਲਈ ਵਰਤੀ ਜਾਂਦੀ ਸੀ।

ਸੂਤਰਾਂ ਅਨੁਸਾਰ, ਡਾ. ਗੋਯਲ ਕਈ ਹੋਰ ਟ੍ਰੈਵਲ ਏਜੰਟਾਂ ਨਾਲ ਮਿਲ ਕੇ 1 ਤੋਂ 3 ਲੱਖ ਰੁਪਏ ਤੱਕ ਦੇ ਸੌਦੇ ਵਿੱਚ ਨਕਲੀ ਸਰਟੀਫਿਕੇਟ ਅਤੇ ਡਿਗਰੀਆਂ ਮੁਹੱਈਆ ਕਰਦਾ ਸੀ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਸਾਰਾ ਧੰਧਾ ਇਕ ਮਹਿਲਾ ਜੱਜ ਦੇ ਘਰ ਦੇ ਨੇੜੇ ਹੀ ਬੇਖ਼ੌਫ਼ ਚਲ ਰਿਹਾ ਸੀ।

ਹੁਣ ਇਸ ਮਾਮਲੇ ਵਿੱਚ ਪੁਲਿਸ ਦੀ ਨਿਗਾਹ ਉਹਨਾਂ ਟ੍ਰੈਵਲ ਏਜੰਟਾਂ ‘ਤੇ ਹੈ ਜੋ ਡਾ. ਗੋਯਲ ਦੇ ਸੰਪਰਕ ਵਿੱਚ ਸਨ, ਅਤੇ ਕਦੇ ਵੀ ਉਨ੍ਹਾਂ ‘ਤੇ ਵੀ ਵੱਡੀ ਕਾਰਵਾਈ ਹੋ ਸਕਦੀ ਹੈ।

ਖੁਫੀਆ ਠਿਕਾਣੇ ਵਿੱਚੋਂ ਮਿਲੇ ਸਬੂਤਾਂ ਨੇ ਸਾਫ਼ ਕਰ ਦਿੱਤਾ ਹੈ ਕਿ ਇਹ ਗੈਰਕਾਨੂੰਨੀ ਧੰਧਾ ਅਕੇਲਾ ਨਹੀਂ ਚਲ ਰਿਹਾ ਸੀ। ਸ਼ਰਾਬ ਦੀਆਂ ਪਾਰਟੀਆਂ, ਅਯਾਸ਼ੀ ਦੇ ਮੰਜਰਾਂ ਤੇ ਨਕਲੀ ਡਿਗਰੀਆਂ ਦੇ ਸੌਦਿਆਂ ‘ਚ ਹੋਰ ਟ੍ਰੈਵਲ ਏਜੰਟ ਵੀ ਸ਼ਾਮਲ ਸਨ।

ਸੂਤਰਾਂ ਮੁਤਾਬਕ, ਕਈ ਟ੍ਰੈਵਲ ਏਜੰਟ ਵਿਦੇਸ਼ ਭੇਜਣ ਦੇ ਨਾਂ ‘ਤੇ ਲੋਕਾਂ ਤੋਂ ਲੱਖਾਂ ਰੁਪਏ ਲੁੱਟ ਕੇ, ਗੋਯਲ ਦੇ ਜ਼ਰੀਏ ਨਕਲੀ ਕਾਗਜ਼ ਤਿਆਰ ਕਰਵਾਉਂਦੇ ਸਨ।

ਪੁਲਿਸ ਹੁਣ ਉਹਨਾਂ ਸਾਰੇ ਏਜੰਟਾਂ ਦੀ ਲਿਸਟ ਤਿਆਰ ਕਰ ਰਹੀ ਹੈ ਜੋ ਇਸ ਗੈਂਗ ਨਾਲ ਜੁੜੇ ਹੋਏ ਸਨ। ਜਾਣਕਾਰੀ ਮੁਤਾਬਕ, ਅਗਲੇ ਦਿਨਾਂ ਵਿੱਚ ਵੱਡੀ ਕਰਵਾਈ ਹੋ ਸਕਦੀ ਹੈ ਜਿਸ ਨਾਲ ਹੋਰ ਚੌਕਾਂਉਂਦੇ ਚਿਹਰੇ ਸਾਹਮਣੇ ਆ ਸਕਦੇ ਹਨ।

ਸ਼ਹਿਰ ਵਿੱਚ ਚਰਚਾ ਹੈ ਕਿ ਜਲੰਧਰ ਦੇ ਕਈ ਵੱਡੇ-ਵੱਡੇ ਟ੍ਰੈਵਲ ਏਜੰਟ ਵੀ ਇਸ ਰੈਕਟ ਦਾ ਹਿੱਸਾ ਹੋ ਸਕਦੇ ਹਨ। ਜੇ ਪੁਲਿਸ ਨੇ ਪੂਰੀ ਕਾਰਵਾਈ ਕਰ ਦਿੱਤੀ ਤਾਂ ਅੱਧਾ ਜਲੰਧਰ ਟ੍ਰੈਵਲ ਮਾਫੀਆ ਤਹਿਖ਼ਾਨੇ ‘ਚ ਨਜ਼ਰ ਆ ਸਕਦਾ ਹੈ।