ਜਲੰਧਰ-ਫਗਵਾੜਾ ਦੇ ਰਾਹ ‘ਚ ਪੈਂਦੀ ਇੱਕ ਪ੍ਰਾਈਵੇਟ ਯੂਨੀਵਰਸਿਟੀ ਨਜ਼ਦੀਕ ਖੌਫਨਾਕ ਵਾਰਦਾਤ ਵਾਪਰੀ ਹੈ। ਇਥੇ 6 ਲੋਕਾਂ ਵੱਲੋਂ ਘੇਰ ਕੇ ਇੱਕ ਸੂਡਾਨ ਦੇ ਰਹਿਣ ਵਾਲੇ ਵਿਦਿਆਰਥੀ ਦਾ ਕਤਲ ਕਰ ਦਿੱਤਾ ਗਿਆ ਹੈ। ਘਟਨਾ ਲਾਅ ਗੇਟ ਮਹਿਰੂ ਕਾਲੋਨੀ ਥਾਣਾ ਸਤਨਾਮਪੁਰਾ ਦੇ ਏਰੀਏ ‘ਚ ਦੱਸੀ ਜਾ ਰਹੀ ਹੈ।
ਮ੍ਰਿਤਕ ਨੌਜਵਾਨ ਦੀ ਪਛਾਣ ਮੁਹੰਮਦ ਵਡਾ ਯੂਸਫ਼ ਅਹਿਮਦ ਵੱਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਅਹਿਮਦ ਪਿੰਡ ਮਹੇਦੂ ਵਿੱਚ ਆਪਣੇ ਭਰਾ ਨਾਲ ਰਹਿ ਰਿਹਾ ਸੀ।
ਮੁਹੰਮਦ ਯੂਸਫ਼ ਨੂੰ ਕਤਲ ਕਰਨ ਵਾਲੇ ਮੁਲਜ਼ਮਾਂ ਦੀ ਪਛਾਣ ਅਬਦੁਲ ਅਹਿਦ (ਕਰਨਾਟਕਾ), ਕੁੰਵਰ ਅਮਰ ਪ੍ਰਤਾਪ ਸਿੰਘ, ਆਦਿਤਿਆ ਗਰਗ, ਮੁਹੰਮਦ ਸ਼ੋਇਬ, ਸ਼ਸਾਂਕ ਸ਼ੈਗੀ ਅਤੇ ਯਸ਼ ਵਰਧਮ ਰਾਜਪੂਤ (ਪੰਜ ਵਾਸੀ ਮਹਿਰੂ ਕਾਲੋਨੀ) ਵੱਜੋਂ ਹੋਈ ਹੈ।
















