ਜਲੰਧਰ (ਪੰਕਜ ਸੋਨੀ/ਹਨੀ ਸਿੰਘ) :-ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ‘ਮਿਸ਼ਨ ਚੜ੍ਹਦੀਕਲਾ’ ਨੂੰ ਹੋਰ ਮਜ਼ਬੂਤੀ ਮਿਲੀ ਹੈ। ਜਲੰਧਰ ਦੇ ਮੇਅਰ ਸ਼੍ਰੀ ਵਨੀਤ ਧੀਰ ਨੇ ਆਪਣੇ ਸਾਮਾਜਿਕ ਫਰਜ਼ ਨੂੰ ਨਿਭਾਉਂਦਿਆਂ ਵੱਡਾ ਫੈਸਲਾ ਲਿਆ ਹੈ। ਉਨ੍ਹਾਂ ਨੇ ਆਪਣੀ 6 ਮਹੀਨਿਆਂ ਦੀ ਤਨਖ਼ਾਹ ਸਿੱਧੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਭੇਟ ਕਰ ਦਿੱਤੀ।
ਮੇਅਰ ਵਨੀਤ ਧੀਰ ਨੇ ਕਿਹਾ ਕਿ ਹੜ੍ਹ ਪੀੜਤ ਪਰਿਵਾਰਾਂ ਨੂੰ ਸਹਾਰਾ ਦੇਣਾ ਸਾਡਾ ਸਭ ਤੋਂ ਵੱਡਾ ਧਾਰਮਿਕ ਤੇ ਇਨਸਾਨੀ ਫਰਜ਼ ਹੈ। ਉਨ੍ਹਾਂ ਲੋਕਾਂ ਨੂੰ ਹੌਸਲਾ ਦੇਣ ਲਈ ਹਰ ਪੱਧਰ ’ਤੇ ਸਹਿਯੋਗ ਜ਼ਰੂਰੀ ਹੈ, ਜਿਨ੍ਹਾਂ ਦੇ ਘਰ-ਵਾਸਤੇ, ਖੇਤ-ਖਲਿਹਾਨ ਤੇ ਕਾਰੋਬਾਰ ਪਾਣੀਆਂ ਹੇਠ ਆ ਗਏ ਹਨ।
ਪੰਜਾਬ ਸਰਕਾਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਵੱਡੇ ਪੱਧਰ ’ਤੇ ‘ਮਿਸ਼ਨ ਚੜ੍ਹਦੀਕਲਾ’ ਨਾਲ ਜੁੜਨ। ਕੋਈ ਵੀ ਸ਼ਖ਼ਸ rangla.punjab.gov.in ’ਤੇ ਜਾ ਕੇ ਆਪਣੀ ਯੋਗਦਾਨ ਰਾਹੀਂ ਹੜ੍ਹ ਪੀੜਤਾਂ ਦੀ ਸਹਾਇਤਾ ਕਰ ਸਕਦਾ ਹੈ।
ਇਹ ਯੋਗਦਾਨ ਨਾ ਸਿਰਫ਼ ਪੀੜਤ ਪਰਿਵਾਰਾਂ ਦੀ ਮੁਸ਼ਕਲ ਘੜੀ ਵਿੱਚ ਮਦਦ ਕਰੇਗਾ, ਸਗੋਂ ਪੰਜਾਬ ਦੀ ਸਾਂਝੀ ਤਾਕਤ ਤੇ ਇਕਤਾ ਦੀ ਨਜ਼ੀਰ ਵੀ ਬਣੇਗਾ।

















