ਪੰਜਾਬ ਵਿੱਚ ਗਣਤੰਤਰ ਦਿਵਸ ਤੋਂ ਪਹਿਲਾਂ ਰੇਲਵੇ ਲਾਈਨ ’ਤੇ ਧਮਾਕਾ, ਟ੍ਰੇਨ ਦੇ ਇੰਜਣ ਨੂੰ ਹੋਇਆ ਨੁਕਸਾਨ ਡਰਾਈਵਰ ਜ਼ਖਮੀ; RDX ਨਾਲ ਬਲਾਸਟ ਦਾ ਸ਼ੱਕ

Oplus_131072

ਪੰਜਾਬ ਵਿੱਚ ਗਣਤੰਤਰ ਦਿਵਸ ਤੋਂ ਪਹਿਲਾਂ ਰੇਲਵੇ ਲਾਈਨ ’ਤੇ ਧਮਾਕਾ, ਟ੍ਰੇਨ ਦੇ ਇੰਜਣ ਨੂੰ ਹੋਇਆ ਨੁਕਸਾਨ ਡਰਾਈਵਰ ਜ਼ਖਮੀ; RDX ਨਾਲ ਬਲਾਸਟ ਦਾ ਸ਼ੱਕ

ਫਤਿਹਗੜ੍ਹ ਸਾਹਿਬ: ਗਣਤੰਤਰ ਦਿਵਸ ਤੋਂ ਕਰੀਬ 48 ਘੰਟੇ ਪਹਿਲਾਂ ਪੰਜਾਬ ਦੇ ਸਰਹਿੰਦ ਵਿੱਚ ਰੇਲਵੇ ਲਾਈਨ ’ਤੇ ਜ਼ੋਰਦਾਰ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਇੱਕ ਮਾਲਗੱਡੀ ਨਵੀਂ ਵਿਛਾਈ ਗਈ ਰੇਲ ਲਾਈਨ ਤੋਂ ਗੁਜ਼ਰ ਰਹੀ ਸੀ। ਧਮਾਕੇ ਕਾਰਨ ਮਾਲਗੱਡੀ ਦਾ ਇੰਜਣ ਨੁਕਸਾਨੀ ਹੋ ਗਿਆ ਅਤੇ ਇੰਜਣ ਚਾਲਕ ਨੂੰ ਚੋਟਾਂ ਲੱਗੀਆਂ ਹਨ।

Oplus_131072

ਸੂਤਰਾਂ ਅਨੁਸਾਰ ਇਹ ਧਮਾਕਾ ਸ਼ੁੱਕਰਵਾਰ ਰਾਤ ਕਰੀਬ 11 ਵਜੇ ਖਾਨਪੁਰ ਫਾਟਕਾਂ ਦੇ ਨੇੜੇ ਵਾਪਰਿਆ। ਧਮਾਕੇ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਰੇਲਵੇ ਲਾਈਨ ਦਾ ਲਗਭਗ 3 ਤੋਂ 4 ਫੁੱਟ ਹਿੱਸਾ ਪੂਰੀ ਤਰ੍ਹਾਂ ਉੱਡ ਗਿਆ। ਇਹ ਨਵੀਂ ਰੇਲ ਲਾਈਨ ਖਾਸ ਤੌਰ ’ਤੇ ਮਾਲਗੱਡੀਆਂ ਦੀ ਆਵਾਜਾਈ ਲਈ ਬਣਾਈ ਗਈ ਸੀ।

ਘਟਨਾ ਦੌਰਾਨ ਇੰਜਣ ਚਾਲਕ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਪ੍ਰਾਥਮਿਕ ਇਲਾਜ ਲਈ ਹਸਪਤਾਲ ਭੇਜਿਆ ਗਿਆ। ਧਮਾਕੇ ਤੋਂ ਬਾਅਦ ਇਲਾਕੇ ਵਿੱਚ ਅਫਰਾਤਫਰੀ ਮਚ ਗਈ ਅਤੇ ਰੇਲਵੇ ਅਧਿਕਾਰੀਆਂ ਨੂੰ ਤੁਰੰਤ ਸੂਚਨਾ ਦਿੱਤੀ ਗਈ।

ਸੂਤਰਾਂ ਵੱਲੋਂ ਇਸ ਗੱਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਧਮਾਕੇ ਵਿੱਚ RDX ਵਰਗੇ ਖ਼ਤਰਨਾਕ ਵਿਸਫੋਟਕ ਦੀ ਵਰਤੋਂ ਕੀਤੀ ਗਈ ਹੋ ਸਕਦੀ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਧਮਾਕੇ ਦੀ ਪੁਸ਼ਟੀ ਕਰ ਦਿੱਤੀ ਹੈ ਪਰ ਇਹ ਧਮਾਕਾ ਕਿਵੇਂ ਅਤੇ ਕਿਸ ਨੇ ਕੀਤਾ, ਇਸ ਬਾਰੇ ਹੁਣ ਤੱਕ ਕੋਈ ਸਰਕਾਰੀ ਬਿਆਨ ਨਹੀਂ ਦਿੱਤਾ ਗਿਆ। ਪੁਲਿਸ ਵੱਲੋਂ ਵੱਖ-ਵੱਖ ਪੱਖਾਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪ੍ਰਸ਼ਾਸਨ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੁਰੱਖਿਆ ਇੰਤਜ਼ਾਮ ਕੜੇ ਕਰ ਦਿੱਤੇ ਗਏ ਹਨ ਅਤੇ ਜਾਂਚ ਜਾਰੀ ਹੈ।