ਜਲੰਧਰ (ਪੰਕਜ ਸੋਨੀ) ਜਲੰਧਰ ‘ਚ ਵੱਡਾ ਧਮਾਕਾ! The Visa House ਦੇ ਬਾਅਦ ਹੋਰ ਵੀ ਇਮੀਗ੍ਰੇਸ਼ਨ ਮਾਫੀਆ ਬੇਨਕਾਬ ਹੋਣ ਲਈ ਤਿਆਰ!
Star News Punjabi TV ਦਾ ਸਟਿੰਗ ਆਪ੍ਰੇਸ਼ਨ ਇੱਕ ਨਹੀਂ, ਕਈ ਧੰਧੇਬਾਜ਼ ਟਰੈਵਲ ਏਜੰਟਾਂ ਨੂੰ ਬੇਨਕਾਬ ਕਰਨ ਲਈ ਤਿਆਰ ਹੈ।
The Visa House ‘ਤੇ ਪਹਿਲਾਂ ਹੀ ਵੱਡੇ ਸਬੂਤ ਮਿਲ ਚੁੱਕੇ ਹਨ – ਨਕਲੀ IT ਰਿਟਰਨ, ਜਾਲਸਾਜ਼ੀ ਵਾਲੇ MSME ਤੇ ਬਣਾਵਟੀ ਕਾਗਜ਼ਾਂ ਨਾਲ ਵਿਦੇਸ਼ ਭੇਜਣ ਦਾ ਕਾਲਾ ਧੰਧਾ।
https://www.facebook.com/share/v/1aCCjsNTn8/
ਪਰ ਕਹਾਣੀ ਇਥੇ ਖ਼ਤਮ ਨਹੀਂ ਹੁੰਦੀ…
ਸਾਡੀ ਟੀਮ ਕੋਲ ਹੋਰ ਕਈ ਟਰੈਵਲ ਏਜੰਟਾਂ ਦੇ ਸਬੂਤ ਵੀ ਕੈਦ ਹਨ ਜੋ ਨਕਲੀ ਕਾਗਜ਼ਾਂ ਦੇ ਜਾਲ ਵਿੱਚ ਫਸੇ ਪਏ ਹਨ।
ਜਲਦ ਹੀ ਹੋਣ ਵਾਲੇ ਹਨ ਹੋਰ ਵੱਡੇ ਖੁਲਾਸੇ, ਜੋ ਇਮੀਗ੍ਰੇਸ਼ਨ ਮਾਫੀਆ ਦਾ ਪੂਰਾ ਜਾਲ ਖੋਲ੍ਹ ਕੇ ਰੱਖ ਦੇਣਗੇ।
ਸਭ ਤੋਂ ਵੱਡਾ ਸਵਾਲ –
ਇਨ੍ਹਾਂ ਠੱਗ ਏਜੰਟਾਂ ਦੇ ਪਿੱਛੇ ਕੌਣ ਹੈ?
ਸਾਡੇ ਸੂਤਰਾਂ ਮੁਤਾਬਕ, ਕਈ ਰਾਜਨੀਤਿਕ ਚਿਹਰੇ ਵੀ ਇਨ੍ਹਾਂ ਮਾਫੀਆ ਦੇ ਰੱਖਵਾਲੇ ਬਣੇ ਹੋਏ ਹਨ, ਜੋ ਇਸ ਠੱਗੀ ਨੂੰ ਨਾ ਸਿਰਫ਼ ਬਰਦਾਸ਼ਤ ਕਰਦੇ ਹਨ ਸਗੋਂ ਉਸਨੂੰ ਵਧਾਵਾ ਵੀ ਦੇ ਰਹੇ ਹਨ।
ਵੀਡੀਓ ‘ਚ ਜਲਦ ਦਿਖਾਵਾਂਗੇ –
ਕਿਵੇਂ ਸੁਪਨਿਆਂ ਦੇ ਨਾਮ ‘ਤੇ ਚੱਲ ਰਿਹਾ ਹੈ ਇਹ ਧੰਧਾ!
ਕਿਵੇਂ ਮਾਸੂਮ ਪਰਿਵਾਰਾਂ ਨੂੰ ਫਸਾ ਕੇ ਉਨ੍ਹਾਂ ਦੇ ਭਵਿੱਖ ਨਾਲ ਖੇਡਿਆ ਜਾ ਰਿਹਾ ਹੈ!
Star News Punjabi TV – ਖੋਲ੍ਹ ਰਿਹਾ ਹੈ ਠੱਗੀ ਦਾ ਸਭ ਤੋਂ ਵੱਡਾ ਚਿਹਰਾ!
ਅਗਲੀ ਵੀਡੀਓ ‘ਚ ਹੋਵੇਗਾ ਪਰਦਾਫ਼ਾਸ਼ – ਏਜੰਟਾਂ ਦੇ ਨਾਲ ਕੌਣ-ਕੌਣ ਰਾਜਨੀਤਿਕ ਚਿਹਰੇ ਹਨ ਇਸ ਗੰਦੇ ਖੇਡ ‘ਚ ਸ਼ਾਮਲ!
ਹੁਣ ਪੁਲਿਸ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਕਹਿ ਰਹੇ ਹਨ ਉਹ ਵੀ ਆਪਨੂੰ ਜਲਦ ਵਿਖਾਂਵਾਂਗੇ ਅਤੇ ਇਸ THE VISA HOUSE ਮਾਮਲੇ ਦੀ ਪੁਲਿਸ ਨੂੰ ਜਾਣਕਾਰੀ ਵੀ ਦਿਤੀ ਜਾਏਗੀ
















