ਚੌਂਕੀ ਇੰਚਾਰਜ ਮੁਰਦਾਬਾਦ ਦੇ ਨਾਅਰਰਿਆਂ ਨਾਲ ਗੂੰਜਿਆ ਕਿਸ਼ਨਗੜ੍ਹ, ਪੁਲਿਸ ਚੌਂਕੀ ਦਾ ਕੀਤਾ ਘਰਾਓ

0
9

ਭੀਮ ਆਰਮੀ ਆਗੂਆਂ ਵਲੋਂ SSP ਤੋਂ ਚੌਂਕੀ ਇੰਚਾਰਜ ਕਿਸ਼ਨਗੜ ਬਲਵੀਰ ਸਿੰਘ ਬੁੱਟਰ ਨੂੰ ਲਾਈਨ ਹਾਜ਼ਰ ਕਰਨ ਦੀ ਮੰਗ

ਜਲੰਧਰ ਦਿਹਾਤੀ ਅਧੀਨ ਚੌਂਕੀ ਕਿਸ਼ਨਗੜ੍ਹ ਦੇ ਪਿੰਡ ਰਹੀਮਪੁਰ ਵਿਖੇ ਬੀਤੇ ਦਿਨੀ ਪੁਲਿਸ ਚੌਂਕੀ ਕਿਸ਼ਨਗੜ੍ਹ ਦੇ ਇੰਚਾਰਜ ਏਐਸਆਈ ਬਲਵੀਰ ਸਿੰਘ ਬੁੱਟਰ ਵੱਲੋਂ ਦੀਪ ਸਿੰਘ ਉਰਫ ਦੀਪਾ ਪੁੱਤਰ ਦਲਵੀਰ ਸਿੰਘ ਵਾਸੀ ਰਹੀਮਪੁਰ ਨੂੰ ਨਸ਼ੀਲੀਆਂ ਗੋਲੀਆਂ ਦਾ ਮਾਮਲਾ ਦਰਜ ਕਰਕੇ ਜੇਲ ਭੇਜ ਦਿੱਤਾ ਗਿਆ।

ਇਸ ਮਾਮਲੇ ਸੰਬੰਧੀ ਭੀਮਾਰਮੀ ਦੇ ਆਗੂ ਸੰਨੀ ਜੱਸਲ ਅਤੇ ਪੀੜਿਤ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਤੇ ਦੋਸ਼ ਲਗਾਉਂਦਿਆਂ ਹੋਇਆਂ ਕਿਹਾ ਕਿ ਇਹ ਕਿਸ਼ਨਗੜ੍ਹ ਪੁਲਿਸ ਚੌਂਕੀ ਇੰਚਾਰਜ ਬੁੱਟਰ ਦੀ ਇਹ ਸੋਚੀ ਸਮਝੀ ਸਾਜਿਸ਼ ਤਹਿਤ ਹੋਇਆ ਹੈ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕੀ ਦੀਪ ਸਿੰਘ ਦੀਪਾ ਜੋ ਕਿ ਕੋਈ ਵੀ ਨਸ਼ਾ ਨਹੀਂ ਕਰਦਾ ਅਤੇ ਨਾ ਵੇਚਦਾ ਹੈ ਨੂੰ ਕ੍ਰਿਸ਼ਨਗੜ੍ਹ ਚੌਂਕੀ ਪੁਲਿਸ ਨੇ ਕਿਸੇ ਹੋਰ ਲੜਾਈ ਝਗੜੇ ਦੇ ਮਾਮਲੇ ਸਬੰਧੀ ਗੱਲਬਾਤ ਕਰਨ ਲਈ ਗੱਡੀ ਵਿੱਚ ਬਿਠਾਇਆ ਅਤੇ ਥਾਣਾ ਕਰਤਾਰਪੁਰ ਲੈ ਕੇ ਜਾਇਆ ਗਿਆ ਅਤੇ ਨਸ਼ੀਲੀਆਂ ਗੋਲੀਆਂ ਸਬੰਧੀ ਪਰਚਾ ਦਰਜ ਕਰਕੇ ਜੇਲ ਭੇਜ ਦਿੱਤਾ ਗਿਆ।

ਇਸ ਮਾਮਲੇ ਸੰਬੰਧੀ ਭੀਮ ਆਰਮੀ ਦੇ ਆਗੂ ਸੰਨੀ ਜੱਸਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਾਮਲੇ ਸਬੰਧੀ ਅਸੀਂ ਪੁਲਿਸ ਨੂੰ ਬੀਤੇ ਦਿਨ ਅਲਟੀਮੇਟਮ ਦਿੱਤਾ ਸੀ ਕਿ ਸ਼ਾਮ ਤੱਕ ਨਜਾਇਜ਼ ਕੀਤਾ ਗਿਆ ਪਰਚਾ ਕੈਂਸਲ ਕੀਤਾ ਜਾਵੇ ਨਹੀਂ ਤਾਂ ਪੁਲਿਸ ਚੌਂਕੀ ਕਿਸ਼ਨਗੜ੍ਹ ਦਾ ਵੱਡੇ ਪੱਧਰ ਤੇ ਧਰਨਾ ਪ੍ਰਦਰਸ਼ਨ ਕਰਕੇ ਘਿਰਾਓ ਕੀਤਾ ਜਾਵੇਗਾ। ਬੀਤੇ ਦਿਨੀ ਭੀਮ ਆਰਮੀ ਦੇ ਆਗੂ ਸੰਨੀ ਜੱਸਲ ਦੀ ਅਗਵਾਈ ਹੇਠ ਭੀਮ ਆਰਮੀ ਵਰਕਰਾਂ ਵੱਲੋਂ ਪੁਲਿਸ ਚੌਂਕੀ ਕਿਸ਼ਨਗੜ੍ਹ ਦਾ ਘਰਾਓ ਕੀਤਾ ਗਿਆ ਅਤੇ ਪੁਲਿਸ ਚੌਂਕੀ ਇੰਚਾਰਜ ਕਿਸ਼ਨਗੜ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਸੰਨੀ ਜੱਸਲ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚੌਕੀ ਇੰਚਾਰਜ ਕਿਸ਼ਨਗੜ੍ਹ ਬਲਵੀਰ ਸਿੰਘ ਬੁੱਟਰ ਦੀ ਲਾਈਨ ਹਾਜ਼ਰ ਦੀ ਵੀ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਗਈ ਹੈ। ਤਾਂ ਜੋ ਇਹ ਨਜਾਇਜ਼ ਧੱਕੇਸ਼ਾਹੀ ਹੋਰ ਕਿਸੇ ਵਿਅਕਤੀ ਨਾਲ ਨਾ ਹੋ ਸਕੇ। ਇਸ ਮੌਕੇ ਤੇ ਧਰਨੇ ਨੂੰ ਬੰਦ ਕਰਵਾਉਣ ਲਈ ਡੀਐਸਪੀ ਕਰਤਾਰਪੁਰ ਵਿਜੇ ਕੁੰਵਰ ਪਾਲ ਸਿੰਘ ਅਤੇ ਐਸਐਚ ਓ ਕਰਤਾਰਪੁਰ ਰਮਨਦੀਪ ਸਿੰਘ ਮੌਕੇ ਤੇ ਪੁੱਜੇ ਪਰ ਭੀਮ ਆਰਮੀ ਦੇ ਵਰਕਰ ਆਪਣੀ ਮੰਗ ਤੇ ਅੜੇ ਰਹੇ ਕਿ ਇਹ ਧੱਕੇਸ਼ਾਹੀ ਪੁਲਿਸ ਦੀ ਬੰਦ ਕੀਤੀ ਜਾਵੇ ਅਤੇ ਬਲਵੀਰ ਸਿੰਘ ਬੁੱਟਰ ਚੌਂਕੀ ਇੰਚਾਰਜ ਕਿਸ਼ਨਗੜ ਨੂੰ ਲਾਈਨ ਹਾਜ਼ਰ ਕੀਤਾ ਜਾਵੇ। ਡੀਐਸਪੀ ਕਰਤਾਰਪੁਰ ਵਿਜੇ ਕੁੰਵਰ ਪਾਲ ਸਿੰਘ ਨੇ ਭੀਮ ਆਰਮੀ ਦੇ ਆਗੂਆਂ ਨੂੰ ਭਰੋਸਾ ਦਵਾਇਆ ਅਤੇ ਧਰਨਾ ਸ਼ਾਂਤ ਕਰਵਾਇਆ.

 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚ ਓ ਕਰਤਾਰਪੁਰ ਰਮਨਦੀਪ ਸਿੰਘ ਨੇ ਦੱਸਿਆ ਕਿ ਮਾਮਲਾ ਜਿਆਦਾ ਗੰਭੀਰ ਹੁੰਦਾ ਦੇਖ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਜਿਸ ਦੌਰਾਨ ਡੀਐਸਪੀ ਕਰਤਾਰਪੁਰ ਵਿਜੇ ਕੁੰਵਰ ਪਾਲ ਮੌਕੇ ਤੇ ਪਹੁੰਚੇ ਅਤੇ ਭੀਮ ਆਰਮੀ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਪੂਰੀ ਵੈਰੀਫਿਕੇਸ਼ਨ ਕੀਤੀ ਜਾਵੇਗੀ ਅਤੇ ਜੋ ਦੋਸ਼ੀ ਪਾਇਆ ਗਿਆ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ।

ਇਹ ਸਾਰੇ ਮਾਮਲੇ ਸਬੰਧੀ ਚੌਂਕੀ ਇੰਚਾਰਜ ਕਿਸ਼ਨਗੜ੍ਹ ਬਲਵੀਰ ਸਿੰਘ ਬੁੱਟਰ ਨੇ ਦੱਸਿਆ ਕਿ ਉਹ ਭੈੜੇ ਪੁਰਸ਼ਾਂ ਸਬੰਧੀ ਗਸ਼ਤ ਦੌਰਾਨ ਸਮੇਤ ਪੁਲਿਸ ਪਾਰਟੀ ਕਰਤਾਰਪੁਰ ਤੋਂ ਕਿਸ਼ਨਗੜ੍ਹ ਰੋਡ ਨੂੰ ਜਾ ਰਹੇ ਸਨ ਤਾਂ ਜਦੋਂ ਉਹ ਹਸਨ ਮੁੰਡਾ ਮੋੜ ਕੋਲ ਪਹੁੰਚੇ ਤਾਂ ਇੱਕ ਮੋਨਾ ਵਿਅਕਤੀ ਖੜਾ ਦਿਖਾਈ ਦਿੱਤਾ ਜਿਸ ਨੇ ਆਪਣਾ ਨਾਮ ਦੀਪ ਸਿੰਘ ਉਰਫ ਦੀਪਾ ਪੁੱਤਰ ਦਲਵੀਰ ਸਿੰਘ ਵਾਸੀ ਰਹੀਮਪੁਰ ਥਾਣਾ ਕਰਤਾਰਪੁਰ ਜ਼ਿਲ੍ਹਾ ਜਲੰਧਰ ਦੱਸਿਆ ਜਿਸ ਕੋਲੋਂ 16 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੇ ਮੁਕਦਮਾ ਨੰਬਰ 104, 22-61-85 ਐਨਡੀਪੀਐਸ ਐਕਟ ਤਹਿਤ ਮੁਕਦਮਾ ਦਰਜ ਕੀਤਾ ਗਿਆ।