ਫਤਿਹਗੜ੍ਹ ਚੂੜੀਆਂ ਤੋਂ 4 ਕਿਲੋਮੀਟਰ ਦੂਰ ਸਥਿਤ ਪਿੰਡ ਤੇਜਾ ਵਿੱਚ ਧੰਨ ਧੰਨ ਬਾਬਾ ਬੁੱਢਾ ਸਾਹਿਬ ਸਪੋਰਟਸ ਕਲੱਬ, NRI ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 19 ਦਸੰਬਰ (ਸ਼ੁੱਕਰਵਾਰ) ਨੂੰ ਦੂਸਰਾ ਕਬੱਡੀ ਕੱਪ ਸ਼ਾਨਦਾਰ ਢੰਗ ਨਾਲ ਕਰਵਾਇਆ ਜਾ ਰਿਹਾ ਹੈ।
ਕਬੱਡੀ ਪ੍ਰੇਮੀ ਮੰਨ ਤੇਜਾ ਅਤੇ ਉਸ ਦੇ ਸਾਥੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਦੇ ਟੂਰਨਾਮੈਂਟ ‘ਚ ਵੱਡੀਆਂ–ਵੱਡੀਆਂ ਚੋਟੀ ਦੀਆਂ ਟੀਮਾਂ ਅਤੇ ਰਾਸ਼ਟਰੀ ਪੱਧਰ ਦੇ ਕਬੱਡੀ ਖਿਡਾਰੀ ਹਿਸ्सा ਲੈਣ ਲਈ ਪਹੁੰਚ ਰਹੇ ਹਨ। ਇਸ ਕਰਕੇ ਇਸ ਟੂਰਨਾਮੈਂਟ ਲਈ ਖੇਤਰ ਦੇ ਕਬੱਡੀ ਪ੍ਰੇਮੀਆਂ ‘ਚ ਖਾਸ ਰੁਚੀ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
ਵੱਡੇ ਇਨਾਮ – ਡੇਢ ਲੱਖ ਤੇ ਸਵਾ ਲੱਖ
ਮੰਨ ਤੇਜਾ ਨੇ ਦੱਸਿਆ ਕਿ ਜਿੱਤਣ ਵਾਲੀ ਟੀਮ ਲਈ ਪਹਿਲਾਂ ਇਨਾਮ ਡੇਢ ਲੱਖ ਰੁਪਏ, ਜਦਕਿ ਦੂਜੇ ਇਨਾਮ ਲਈ ਸਵਾ ਲੱਖ ਰੁਪਏ ਨਿਰਧਾਰਤ ਕੀਤੇ ਗਏ ਹਨ। ਇਸ ਤੋਂ ਇਲਾਵਾ ਵੀ ਬੇਸ਼ੁਮਾਰ ਹੋਰ ਇਨਾਮ ਦਿੱਤੇ ਜਾਣਗੇ, ਜੋ ਖਿਡਾਰੀਆਂ ਦੇ ਮਨੋਬਲ ਨੂੰ ਹੋਰ ਵਧਾਉਣਗੇ।
ਉਸ ਨੇ ਕਿਹਾ ਕਿ ਕਬੱਡੀ ਕੱਪ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਪਿੰਡ ਵਾਸੀ ਵੀ ਇਸ ਮਹਾਕੁੰਭ ਵਰਗੇ ਖੇਡ ਸਮਾਰੋਹ ਲਈ ਬੜੇ ਉਤਸਾਹਤ ਹਨ।
19 ਦਸੰਬਰ ਨੂੰ ਪਿੰਡ ਤੇਜਾ ਕਬੱਡੀ ਦੇ ਰੰਗ ਨਾਲ ਰੰਗਿਆ ਨਜ਼ਰ ਆਵੇਗਾ।















