ਮੀਟਰ ਪੁੱਟ ਮੁਹਿੰਮ ਦੂਜੇ ਦਿਨ ਵੀ ਰਹੀ ਜਾਰੀ, ਪਿੰਡਾਂ ਵਿੱਚ ਵੱਡੇ ਪੱਧਰ ਤੇ ਸਹਿਯੋਗ, 10//12/2025 ਕਿਸਾਨ ਮਜ਼ਦੂਰ ਮੋਰਚੇ ਵੱਲੋਂ ਬਿਜਲੀ ਨਿੱਜੀਕਰਨ ਦੇ ਵਿਰੋਧ ਵਿੱਚ ਕੀਤੇ ਐਲਾਨ ‘ਤੇ ਚੱਲਦਿਆਂ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਤੇਜਾ ਸਿੰਘ ਸੁਤੰਤਰ ਵੱਲੋਂ ਪਿੰਡਾਂ ਵਿੱਚ ਵੱਡੇ ਪੱਧਰ ਤੇ ਪਿੰਡ ਅੱਲੜ ਪਿੰਡੀ, ਪਿੰਡ ਡੁਗਰੀ, ਪਿੰਡ ਆਲੀਨੰਗਲ, ਪਿੰਡ ਆਦੀਆਂ, ਨਡਾਲਾ ਪਿੰਡ, ਪਿੰਡ ਜੋੜਾ ਛਤਰਾ, ਪਿੰਡ ਨੰਗਲ ਡਾਲਾ , ਪਿੰਡ ਬਾਉਪੁਰ ਆਦਿ ਵੱਲੋਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਭਗਵੰਤ ਮਾਨ ਸਰਕਾਰ ਵੱਲੋਂ ਲਗਾਏ ਗਏ ਸਮਾਰਟ ਮੀਟਰਾਂ ਨੂੰ ਉਤਾਰਨ ਦੀ ਕਾਰਵਾਈ ਤਿੱਜੇ ਦਿਨ ਵੀ ਜਾਰੀ ਰਹੀ ਅਤੇ ਵੱਖ ਵੱਖ ਪਿੰਡਾਂ ਵਿੱਚ ਹੋਰ ਜਥਬੰਦੀਆਂ ਵੱਲੋਂ ਵੀ ਇਹ ਐਕਸ਼ਨ ਜ਼ੋਰ ਸ਼ੋਰ ਨਾਲ ਲਾਗੂ ਕੀਤਾ। ਇਸ ਮੌਕੇ ਜੋਨ ਤੇਜਾ ਸਿੰਘ ਸੁਤੰਤਰ ਦੇ ਪ੍ਰਧਾਨ ਸੁਖਵਿੰਦਰ ਸਿੰਘ ਅੱਲੜ੍ਹ ਪਿੰਡੀ , ਸਤਨਾਮ ਸਿੰਘ ਖਜਾਨਚੀ, ਕਰਨੈਲ ਸਿੰਘ ਆਦੀਆਂ, ਪ੍ਰੈੱਸ ਸਕੱਤਰ ਸੁਖਦੇਵ ਸਿੰਘ ਨੇ ਦਸਿਆ ਕਿ 8 ਤਰੀਕ ਨੂੰ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਅੱਜ ਤਿੱਜੇ ਦਿਨ ਇੱਕ ਵੱਡੀ ਗਿਣਤੀ ਵਿੱਚ ਖਪਤਕਾਰਾਂ ਵੱਲੋਂ ਜਥੇਬੰਦੀ ਦੇ ਆਗੂਆਂ ਦੇ ਸਹਿਯੋਗ ਨਾਲ ਹਜ਼ਾਰਾਂ ਮੀਟਰ ਪੁੱਟੇ ਗਏ ਹਨ ਹੋ 10 ਤਰੀਕ ਦੇ ਪ੍ਰੋਗਰਾਮ ਤਹਿਤ ਸਬੰਧਿਤ ਸਬ ਡਵੀਜ਼ਨ ਦੋਰਾਗਲਾ ਦੇ ਦਫ਼ਤਰਾਂ ਵਿੱਚ ਜਮ੍ਹਾ ਕਰਵਾ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਖਪਤਕਾਰਾਂ ਨੂੰ ਮੀਟਰ ਲੱਗਣ ਤੇ ਇਤਰਾਜ਼ ਨਹੀਂ ਪਰ ਪ੍ਰੀਪੇਡ ਮੀਟਰ ਦੀ ਜਗ੍ਹਾ ਰਵਾਇਤੀ ਮਕੈਨਿਕਲ ਮੀਟਰ ਲਗਾਇਆ ਜਾਵੇ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਪਿਛਲੇ ਸਮੇਂ ਦੌਰਾਨ ਹੋਈਆਂ ਮੀਟਿੰਗਾਂ ਵਿੱਚ ਕੋਰਾ ਝੂਠ ਬੋਲਦੇ ਰਹੇ ਹਨ ਕਿ ਇਹ ਮੀਟਰ ਪ੍ਰੀਪੇਡ ਨਹੀਂ ਪਰ ਹੁਣ ਇਹ ਖੁਦ ਮੰਨ ਚੁੱਕੇ ਹਨ ਕਿ ਇਹਨਾਂ ਵਿੱਚ ਮੋਬਾਇਲ ਵਾਂਗ ਪਹਿਲਾ ਪੈਸੇ ਪਿਆ ਕਰਨਗੇ ਅਤੇ ਫਿਰ ਬਿਜਲੀ ਦੀ ਸੁਵਿਧਾ ਮਿਲੇਗੀ। ਸੋ ਇਸ ਤਰੀਕੇ ਜਦੋਂ ਬਿਜਲੀ ਸੋਧ ਬਿੱਲ ਨਾਲ ਇਸ ਮੀਟਰ ਨੂੰ ਜੋੜ ਕੇ ਦੇਖਿਆ ਜਾਵੇਗਾ ਤਾਂ ਸਮਝ ਆਵੇਗੀ ਕਿ ਸਰਕਾਰ ਓਸ ਬਿੱਲ ਰਾਹੀਂ ਕਰੋਸ ਸਬਸਿਡੀ ਬੰਦ ਕਰਕੇ ਲੋਕਾਂ ਨੂੰ ਮਹਿੰਗੇ ਰੇਟਾਂ ਤੇ ਬਿਜਲੀ ਦੇਣ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੀ ਹੈ ਜਿਸ ਤਹਿਤ ਲੋਕਾਂ ਕੋਲੋ ਭਾਰੀ ਬਿੱਲ ਐਡਵਾਂਸ ਵਿੱਚ ਇੱਕਠੇ ਕਰਨ ਲਈ ਇਹ ਦਾਅ ਖੇਡਿਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਇਹ ਮੁਹਿੰਮ ਹੋਏ ਵੀ ਤੇਜ਼ ਹੋਵੇਗੀ ਅਤੇ ਬਿਜਲੀ ਸੋਧ ਬਿੱਲ 2025 ਦੇ ਖਰੜੇ ਦਾ ਸਖ਼ਤ ਵਿਰੋਧ ਜਾਰੀ ਰਹੇਗਾ, ਅਤੇ ਇਸ ਬਿੱਲ ਨੂੰ ਕਿਸੇ ਵੀ ਕੀਮਤ ‘ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਜੋੜਾ ਛਤਰਾ, ਲਾਡੀ ਜੋੜਾ ਛਤਰਾ,ਰਣਬੀਰ ਸਿੰਘ ਡੁਗਰੀ, ਸੁੱਚਾ ਸਿੰਘ ਬਲੱਗਣ, ਨਰਿੰਦਰ ਸਿੰਘ ਆਲੀਨੰਗਲ, ਨਿਸ਼ਾਨ ਸਿੰਘ ਬਾਉਪੁਰ, ਜਪਕੀਰਤ ਹੁੰਦਲ, ਕੁਲਵੰਤ ਸਿੰਘ ਨੰਗਲ ਡਾਲਾ, ਬਾਬਾ ਰਸ਼ਪਾਲ ਸਿੰਘ, ਬੀਬੀ ਮਨਜਿੰਦਰ ਕੌਰ, ਬੀਬੀ ਕੁਲਵਿੰਦਰ ਕੌਰ ਆਦਿ ਹਾਜ਼ਰ ਸਨ। ਜਾਰੀ ਕਰਤਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ


















