SSP ਦਫ਼ਤਰ ਦੇ ਬਾਹਰ ਨਿਹੰਗ ਸਿੰਘਾਂ ਵਲੋਂ ਰੋਸ਼ ਪ੍ਰਦਰਸ਼ਨ

0
6

ਜਲੰਧਰ ’ਚ ਹੋਏ ਹੱਤਿਆਕਾਂਡ ’ਚ ਦਸ਼ਮੇਸ਼ ਤਰਨਾ ਦਲ ਦੇ ਬਾਬਾ ਹਰਿ ਸਿੰਘ ਨੂੰ ਨਾਮਜਦ ਕਰਨ ਦੇ ਵਿਰੋਧ ’ਚ ਨਿਗੰਗ ਸਿੰਘਾਂ ਨੂੰ ਦਲ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨਾਲ ਮਿਲਣ ਲਈ ਪਹੁੰਚੇ। ਦਲ ਦੇ ਮੈਂਬਰ ਘੋੜਿਆਂ ’ਤੇ ਸਵਾਰ ਹੋ ਕੇ ਉੱਥੋਂ ਆਏ ਸਨ ਤੇ ਕਰੀਬ ਤਿੰਨ ਘੰਟੇ ਤੱਕ ਧਰਨਾ ਪ੍ਰਦਰਸ਼ਨ ਜਾਰੀ ਰਿਹਾ। ਉੱਥੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਜਾਣ ਦਿੱਤਾ ਜਿਸ ਦੇ ਵਿਰੋਧ ’ਚ ਉਨ੍ਹਾਂ ਨੇ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। 

 ਸੂਚਨਾ ਮਿਲਦੇ ਹੀ ਥਾਣਾ ਬਾਰਾਦਰੀ ਦੇ ਇੰਚਾਰਜ ਰਵਿੰਦਰ ਕੁਮਾਰ ਮੌਕੇ ’ਤੇ ਪਹੁੰਚੇ ਤੇ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਮਝਾਇਆ। ਇਸ ਤੋਂ ਬਾਅਦ ਸਾਰਿਆਂ ਨੂੰ ਐੱਸਪੀ ਸਰਬਜੀਤ ਸਿੰਘ ਰਾਏ ਨਾਲ ਮਿਲਾਇਆ ਗਿਆ। ਉਨ੍ਹਾਂ ਨੇ ਮਾਮਲੇ ਦੀ ਜਾਂਚ ਤੇ ਬੇਕਸੂਰ ਨਾਮਜਦ ਲੋਕਾਂ ਨੂੰ ਕੇਸ ਤੋਂ ਬਾਹਰ ਕੱਢਣ ਦਾ ਭਰੋਸਾ ਦਿੱਤਾ ਜਿਸ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ। ਗੋਬਿੰਦ ਗੌ ਧਾਮ ਦੇ ਪ੍ਰਧਾਨ ਅਭਿ ਬਖਸ਼ੀ ਨੇ ਦੱਸਿਆ ਕਿ ਲਾਂਬੜਾ ਕਲਿਆਣਪੁਰ ’ਚ ਹੋਏ ਇਕ ਨੌਜਵਾਨ ਦੀ ਹੱਤਿਆ ਦੇ ਮਾਮਲੇ ’ਚ ਪੀੜਤ ਪਰਿਵਾਰ ਨੇ ਸਾਬਕਾ ਸਰਪੰਚ ’ਤੇ ਹੱਤਿਆ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ’ਚ ਦਸ਼ਮੇਸ਼ ਤਰਨਾ ਦਲ ਦੇ ਬਾਬਾ ਹਰਿ ਸਿੰਘ ਨੇ ਮੁਲਜ਼ਮਾਂ ’ਤੇ ਮਾਮਲਾ ਦਰਜ ਕਰਵਾਉਣ ’ਚ ਮਦਦ ਕੀਤੀ ਸੀ। ਇਸ ਤੋਂ ਬਾੱਦ ਦੂਸਰਾ ਪੱਖ ਪੀੜਤ ਪਰਿਵਾਰ ਨੂੰ ਰਾਜ਼ੀਨਾਮਾ ਕਰਨ ਲਈ ਦਬਾਅ ਬਣਾਉਣ ਲੱਗੇ ਤੇ ਉਨ੍ਹਾਂ ਨੂੰ ਧਮਕਾਉਣ ਲੱਗੇ। ਪੀੜਤ ਪਰਿਵਾਰ ਦੇ ਘਰ ਧਮਕਾਉਣ ਗਏ ਤਾਂ ਉੱਥੇ ਉਨ੍ਹਾਂ ਨਾਲ ਮਾਰਕੁੱਟ ਵੀ ਕੀਤੀ। ਇਸ ਮਾਮਲੇ ’ਚ ਉਨ੍ਹਾਂ ਨੇ ਬਾਬਾ ਹਰਿ ਸਿੰਘ ਦਾ ਨਾਮ ਵੀ ਜੋੜ ’ਚ ਲਿਆ ਕਿ ਉਨ੍ਹਾਂ ਨੇ ਹਮਲਾ ਕਰਵਾਇਆ ਹੈ। ਇਸੇ ਗੱਲ ਦੇ ਵਿਰੋਧ ’ਚ ਉਹ ਐੱਸਐੱਸਪੀ ਨਾਲ ਮਿਲਣ ਲਈ ਆਏ ਸਨ ਕਿ ਬਾਬਾ ਹਰਿ ਸਿੰਘ ਦਾ ਨਾਮ ਗਲਤ ਜੋੜਿਆ ਗਿਆ ਹੈ, ਉਨ੍ਹਾਂ ਨੂੰ ਬਾਹਰ ਕੱਢਿਆ ਜਾਣਾ ਚਾਹੀਦਾ ਹੈ। ਐੱਸਐੱਸਪੀ ਦਫਤਰ ਦੇ ਬਾਹਰ ਮੁਲਾਜ਼ਮਾਂ ਨੇ ਬਾਬਾ ਹਰਿ ਸਿੰਘ ਨਾਲ ਮਿਲਣ ਨਹੀਂ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਰੋਸ਼  ਧਰਨਾ ਲਗਾਉਣਾ ਪਿਆ। ਬਾਅਦ ’ਚ ਐੱਸਪੀ ਸਰਬਜੀਤ ਸਿੰਘ ਰਾਏ ਨੇ ਬੇਕਸੂਰ ਲੋਕਾਂ ਨੂੰ ਕੇਸ ਤੋਂ ਬਾਹਰ ਕੱਢਣ ਦਾ ਭਰੋਸਾ ਦਿੱਤਾ ਤੇ ਧਰਨਾ ਹਟਾਇਆ ਗਿਆ।