AAP ਨੇ ਦਿਖਾਇਆ 2027 ਦਾ ਟਰੇਲਰ, ਅਕਾਲੀ ਦਲ ਦਾ ਕਮਬੈਕ ਚੌਕਾਣ ਵਾਲਾ; ਵੜਿੰਗ ਦੀ ਬਿਆਨਬਾਜ਼ੀ ਨੇ ਕਾਂਗਰਸ ਨੂੰ ਡੁਬੋਇਆ

(ਪੰਕਜ ਸੋਨੀ/ਹਨੀ ਸਿੰਘ) ਪੰਜਾਬ ਦੇ ਤਰਨਤਾਰਨ ਉਪਚੋਣ ਵਿੱਚ ਆਮ ਆਦਮੀ ਪਾਰਟੀ (AAP) ਦੀ ਜਿੱਤ ਨੇ ਸਿਆਸੀ ਹਵਾਵਾਂ ਨੂੰ ਸਾਫ਼ ਕਰ ਦਿੱਤਾ ਹੈ ਕਿ 2027 ਦਾ ਮੁਕਾਬਲਾ ਵਿਰੋਧੀ ਪਾਰਟੀਆਂ ਲਈ ਆਸਾਨ ਨਹੀਂ ਹੋਵੇਗਾ। ਸਰਕਾਰ ਵਿੱਚ ਹੋਣ ਦਾ ਲਾਭ, 300 ਯੂਨਿਟ ਮੁਫ਼ਤ ਬਿਜਲੀ, ਆਟਾ-ਦਾਲ ਸਕੀਮ ਅਤੇ ਤਜਰਬੇਕਾਰ ਉਮੀਦਵਾਰ Harmeet singh Sandhu ਦੀ ਚੋਣ—ਇਹ ਸਾਰੇ ਕਾਰਕ AAP ਦੀ ਜਿੱਤ ਦੇ ਸਭ ਤੋਂ ਵੱਡੇ ਹਥਿਆਰ ਸਾਬਤ ਹੋਏ।

ਅਕਾਲੀ ਦਲ ਨੇ ਦਿੱਤਾ ਕਮਬੈਕ ਦਾ ਸਿਗਨਲ

9 ਸਾਲ ਤੋਂ ਹਾਸ਼ੀਏ ‘ਤੇ ਪਿਆ ਅਕਾਲੀ ਦਲ ਇਸ ਵਾਰ ਤਰਨਤਾਰਨ ਵਿੱਚ ਦੂਜੇ ਨੰਬਰ ‘ਤੇ ਆਇਆ। ਪ੍ਰਿੰਸਿਪਲ ਸੁਖਵਿੰਦਰ ਕੌਰ ਦੀ ਮਜ਼ਬੂਤ ਸ਼ਖ਼ਸੀਅਤ ਅਤੇ ਪੰਥਕ ਵੋਟਰਾਂ ‘ਚ ਹਾਲੇ ਵੀ ਮੌਜੂਦ ਸਹਿਮਤੀ ਨੇ ਅਕਾਲੀ ਦਲ ਨੂੰ ਕਮਬੈਕ ਦਾ ਮੌਕਾ ਦਿੱਤਾ।
ਹਾਲਾਂਕਿ ਅਮ੍ਰਿਤਪਾਲ ਦੀ ਪਾਰਟੀ ਅਕਾਲੀ ਦਲ – ਵਾਰਿਸ ਪੰਜਾਬ ਦੇ ਕਾਰਨ ਵੋਟਾਂ ਦੇ ਬੰਟਵਾਰੇ ਨੇ ਅਕਾਲੀ ਦਲ ਦੀ ਜਿੱਤ ਰੋਕੀ।
ਜੇ ਦੋਵੇਂ ਅਕਾਲੀ ਗ੍ਰੁੱਪ ਇਕਠੇ ਹੁੰਦੇ ਤਾਂ ਤਸਵੀਰ ਵੱਖਰੀ ਹੋ ਸਕਦੀ ਸੀ।

ਅਮ੍ਰਿਤਪਾਲ ਦੀ ਪਾਰਟੀ ਕਿਉਂ ਹਾਰੀ?

ਖਾਲਿਸਤਾਨ ਸਮਰਥਕ ਅਮ੍ਰਿਤਪਾਲ ਸਿੰਘ ਦੀ ਪਾਰਟੀ ਦੀ ਹਾਰ ਦੇ ਮੁੱਖ 4 ਕਾਰਨ—

ਖਾਲਿਸਤਾਨੀ ਸਿਆਸਤ ਦਾ ਸੀਮਿਤ ਵੋਟ ਬੈਂਕ, ਆਮ ਵੋਟਰ ਦੂਰ ਹੋਏ।

ਅਮ੍ਰਿਤਪਾਲ ਜੇਲ੍ਹ ਵਿੱਚ ਹੋਣ ਕਾਰਨ ਪਿਛਲੇ 6 ਮਹੀਨਿਆਂ ਵਿੱਚ ਵਿਕਾਸ ਨਹੀਂ ਹੋਇਆ, ਲੋਕ ਨਾਰਾਜ਼।

ਅਕਾਲੀ ਦਲ ਨੇ ਮਜ਼ਬੂਤ ਉਮੀਦਵਾਰ ਦਿੱਤਾ—ਪੰਥਕ ਵੋਟ ਵੰਡ ਗਏ।

ਪਾਰਟੀ ਦੇ ਇਲਾਕਾਈ ਮੁੱਦਿਆਂ ‘ਤੇ ਕੋਈ ਸਪੱਸ਼ਟ ਜਾਂ ਵੱਡਾ ਪਲਾਨ ਨਹੀਂ ਸੀ, ਪ੍ਰਚਾਰ ਵੀ ਕਮਜ਼ੋਰ ਰਿਹਾ।

ਕਾਂਗਰਸ ਦੀ ਹਾਰ: ‘ਵਿਲਨ’ ਬਣੇ ਰਾਜਾ ਵੜਿੰਗ

ਤਰਨਤਾਰਨ ਵਿੱਚ ਕਾਂਗਰਸ ਲਈ ਹਾਰ ਦੀ ਸਭ ਤੋਂ ਵੱਡੀ ਵਜ੍ਹਾ ਮੰਨੀ ਜਾ ਰਹੀ ਹੈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਵਿਵਾਦਿਤ ਬਿਆਨਬਾਜ਼ੀ ਤੇ ਹਰਕਤਾਂ।

ਸਾਬਕਾ ਕੇਂਦਰੀ ਮੰਤਰੀ ਸ. ਬੈਂਤਾ ਸਿੰਘ ਬਾਰੇ ਅਪਮਾਨਜਨਕ ਬਿਆਨ

ਮਜ਼ਹਬੀ ਸਿੱਖ ਭਾਈਚਾਰੇ ਲਈ ਤੋਹੀਨਜਨਕ ਤਜਰਬੇ

ਦੋ ਸਿੱਖ ਬੱਚਿਆਂ ਦੇ ਕੇਸ ਨਾਲ ਖਿਡੋਤੀਆਂ

ਰੈਲੀ ਦੇ ਸਟੇਜ ‘ਤੇ ਗੁਰੂ ਤੇਗ ਬਹਾਦਰ ਜੀ ਅਤੇ ਭਾਈ ਜੈਤਾ ਜੀ ਦੀ ਤਸਵੀਰ ਉੱਪਰ ਕਾਂਗਰਸੀ ਲੀਡਰਾਂ ਦੀਆਂ ਫੋਟੋਆਂ

ਇਹ ਸਾਰੇ ਮਾਮਲੇ ਸਿੱਖ, ਦਲਿਤ ਅਤੇ ਮਜ਼ਹਬੀ ਵੋਟਰਾਂ ਨੂੰ ਕਾਂਗਰਸ ਤੋਂ ਦੂਰ ਲੈ ਗਏ।
ਉੱਪਰੋਂ ਕਮਜ਼ੋਰ ਉਮੀਦਵਾਰ ਕਰਣਬੀਰ ਸਿੰਘ ‘ਬੁਰਜ’ ਅਤੇ ਵੜਿੰਗ–ਬਾਜਵਾ–ਚੰਨੀ ਵਿੱਚ ਅਣਬਣ ਵੀ ਕਾਂਗਰਸ ਡੁਬੋ ਗਈ।

ਭਾਜਪਾ ਫਿਰ ਖਾਤੇ ‘ਚ ਨਹੀਂ—ਕਿਉਂ?

ਤਰਨਤਾਰਨ ਪੰਥਕ ਇਲਾਕਾ, ਭਾਜਪਾ ਦਾ ਕੋਰ ਹਿੰਦੂ-ਸ਼ਹਿਰੀ ਵੋਟ ਬੈਂਕ ਇੱਥੇ ਕਮਜ਼ੋਰ। ਉੱਪਰੋਂ—

ਸਿਰਫ਼ ਰਾਸ਼ਟਰੀ ਮੁੱਦੇ, ਸਥਾਨਕ ਵਿਕਾਸ ‘ਤੇ ਫੋਕਸ ਨਹੀਂ।

ਕਿਸਾਨ–ਰੋਜ਼ਗਾਰ ਵਰਗੇ ਮੁੱਦਿਆਂ ‘ਤੇ ਮਜ਼ਬੂਤ ਕੈਂਪੇਨ ਦੀ ਕਮੀ

ਅਕਾਲੀ ਦਲ ਨਾਲ ਗਠਜੋੜ ਨਾ ਹੋਣ ਦਾ ਵੱਡਾ ਨੁਕਸਾਨ।

ਭਾਜਪਾ ਲਈ ਇਸ ਚੋਣ ਵਿੱਚ ਹਾਰ-ਜੀਤ ਦਾ ਦਾਅਵਾਂ ਛੋਟਾ ਸੀ ਪਰ ਨਤੀਜੇ ਨੇ ਦੱਸ ਦਿੱਤਾ ਕਿ ਪੰਜਾਬ ਵਿੱਚ ਰੋਡ ਮੈਪ ਹਾਲੇ ਵੀ ਕਠਿਨ ਹੈ।

AAP ਕਿਉੰ ਕਹਿ ਸਕਦੀ ਹੈ—2027 ਵੀ ਸਾਡਾ!

ਤਰਨਤਾਰਨ ਦੀ ਜਿੱਤ ਨੇ AAP ਨੂੰ ਇੱਕ ਮਜ਼ਬੂਤ ਨੈਰੇਟਿਵ ਮਿਲਿਆ ਹੈ—

ਲੋਕ ਨੀਤੀਆਂ ਪਸੰਦ ਕਰ ਰਹੇ ਹਨ

ਫ੍ਰੀ ਬਿਜਲੀ ਅਤੇ ਸਕੀਮਾਂ ਦਾ ਸਿੱਧਾ ਲਾਭ ਵੋਟਰਾਂ ਤੱਕ

2025 ਵਿੱਚ ਆਉਣ ਵਾਲੀ ਮਹਿਲਾ ਵਜ਼ੀਫ਼ਾ ਸਕੀਮ (₹1000 ਮਹੀਨਾ) ਚੋਣ ਦਾ ਵੱਡਾ ਫੈਕਟਰ ਬਣੇਗੀ

AAP ਹੁਣ ਇਹ ਸੁਨੇਹਾ ਦੇ ਸਕਦੀ ਹੈ ਕਿ ਵਿਰੋਧ ਜ਼ੋਰਾਂ ਦਾ ਹੋ ਸਕਦਾ ਹੈ, ਪਰ ਜਨਤਾ ਦਾ ਭਰੋਸਾ ਅਸੀਂ ਪੱਕਾ ਫੜਿਆ ਹੈ।