ਆਮ ਆਦਮੀ ਪਾਰਟੀ ਨੇ ਵੱਡੀ ਲੀਡ, ਅਕਾਲੀ ਉਮੀਦਵਾਰ ਰੰਧਾਵਾ ਗਿਣਤੀ ਕੇਂਦਰ ਛੱਡ ਕੇ ਘਰ ਚਲੀ ਗਈ

ਪੰਜਾਬ ਦੇ ਤਰਨਤਾਰਨ ਵਿਧਾਨ ਸਭਾ ਉਪਚੁਣਾਓ ਦੇ ਨਤੀਜਿਆਂ ‘ਚ ਆਮ ਆਦਮੀ ਪਾਰਟੀ ਨੇ ਵੱਡੀ ਲੀਡ ਬਣਾ ਲਈ ਹੈ। ਤਾਜ਼ਾ ਜਾਣਕਾਰੀ ਮੁਤਾਬਕ, 12 ਰਾਊਂਡ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਅਤੇ AAP ਉਮੀਦਵਾਰ ਹਰਮਿੱਤ ਸਿੰਘ ਸੰਧੂ 10 ਹਜ਼ਾਰ 236 ਵੋਟਾਂ ਨਾਲ ਅੱਗੇ ਚੱਲ ਰਹੇ ਹਨ।

ਸਵੇਰੇ 8 ਵਜੇ ਤੋਂ ਤਰਨਤਾਰਨ ਦੇ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਵਿੱਚ ਵੋਟਾਂ ਦੀ ਗਿਣਤੀ ਜਾਰੀ ਹੈ। ਕੁੱਲ 16 ਰਾਊਂਡ ਹੋਣੇ ਹਨ, ਜਿਨ੍ਹਾਂ ਵਿੱਚੋਂ 12 ਰਾਊਂਡ ਦੀ ਗਿਣਤੀ ਪੂਰੀ ਹੋ ਗਈ ਹੈ।

ਸ਼ੁਰੂਆਤੀ 3 ਰਾਊਂਡ ਵਿੱਚ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਨੇ ਲੀਡ ਬਣਾਈ ਸੀ। ਪਰ ਉਸ ਤੋਂ ਬਾਅਦ AAP ਨੇ ਪਲਟਵਾਰ ਕਰਦਿਆਂ ਲਗਾਤਾਰ 9 ਰਾਊਂਡ ਤੋਂ ਆਪਣੀ ਲੀਡ ਵਧਾਈ ਹੈ।

ਇਸ ਦੇ ਬਾਅਦ ਅਕਾਲੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਗਿਣਤੀ ਕੇਂਦਰ ਛੱਡ ਕੇ ਘਰ ਚਲੀ ਗਈਆਂ।

ਤੀਜੇ ਨੰਬਰ ‘ਤੇ ਅਕਾਲੀ ਦਲ–ਵਾਰਿਸ ਪੰਜਾਬ ਦੇ ਦੇ ਉਮੀਦਵਾਰ ਮੰਦੀਪ ਸਿੰਘ ਖਾਲਸਾ ਚੱਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ “ਸਾਰੇ ਅਕਾਲੀ ਦਲ ਇਕੱਠੇ ਹੋਣ ਤਾਂ ਹੀ 2027 ਵਿੱਚ ਕੁਝ ਕਰ ਸਕਦੇ ਹਨ।”

ਕਾਂਗਰਸ ਦੇ ਕਰਣਬੀਰ ਸਿੰਘ ਬੁਰਜ ਚੌਥੇ ਸਥਾਨ ਤੇ, ਜਦਕਿ ਭਾਜਪਾ ਦੇ ਹਰਜੀਤ ਸੰਧੂ ਪੰਜਵੇਂ ਨੰਬਰ ‘ਤੇ ਚੱਲ ਰਹੇ ਹਨ।

12 ਰਾਊਂਡ ਤੱਕ ਮਿਲੀਆਂ ਵੋਟਾਂ:

AAP – 32,520

ਅਕਾਲੀ ਦਲ – 22,284

ਅਕਾਲੀ ਦਲ ਵਾਰਿਸ ਪੰਜਾਬ ਦੇ – 14,432

ਕਾਂਗਰਸ – 11,294

BJP – 4,653

ਤਰਨਤਾਰਨ ਵਿੱਚ 11 ਨਵੰਬਰ ਨੂੰ 60.95% ਵੋਟਿੰਗ ਹੋਈ ਸੀ। 2022 ਦੇ ਚੋਣਾਂ ਵਿੱਚ ਇਥੇ 65.81% ਵੋਟਿੰਗ ਦਰਜ ਕੀਤੀ ਗਈ ਸੀ, ਜਿਸ ਵਿੱਚ AAP ਦੇ ਕਸ਼ਮੀਰ ਸਿੰਘ ਸੋਹਿਲ ਨੇ ਜਿੱਤ ਹਾਸਲ ਕੀਤੀ ਸੀ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ।

ਹੁਣ ਸਿਰਫ 4 ਰਾਊਂਡ ਦੀ ਗਿਣਤੀ ਬਾਕੀ ਹੈ… ਤੇ ਨਤੀਜੇ ਸਾਫ ਦਿਖ ਰਹੇ ਹਨ—AAP ਤਰਨਤਾਰਨ ਵਿੱਚ ਵੱਡੀ ਜਿੱਤ ਵੱਲ ਵੱਧਦੀ ਹੋਈ।