ਜਲੰਧਰ ਕੈਂਟ ‘ਚ ਨਜਾਇਜ਼ ਨਿਰਮਾਣਾਂ ਦਾ ਖੇਡ! ਅਧਿਕਾਰੀਆਂ ਦੀਆਂ ਅੱਖਾਂ ‘ਤੇ ਪੱਟੀ ਜਾਂ ਸਿਆਸੀ ਆਸ਼ੀਰਵਾਦ ਦਾ ਚਮਤਕਾਰ?
(ਨਰਿੰਦਰ ਗੁਪਤਾ):- ਜਲੰਧਰ ਵਿਧਾਨ ਸਭਾ ਹਲਕਾ ਕੈਂਟ ਵਿੱਚ ਨਜਾਇਜ਼ ਬਿਲਡਿੰਗਾਂ ਅਤੇ ਕਲੋਨੀਆਂ ਦਾ ਨਿਰਮਾਣ ਜ਼ੋਰਾਂ ਤੇ ਜਾਰੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਹਲਕੇ ਵਿੱਚੋਂ ਹੀ ਨਗਰ ਨਿਗਮ ਦੇ ਡਿਪਟੀ ਮੇਅਰ ਆਉਂਦੇ ਹਨ, ਪਰ ਫਿਰ ਵੀ ਉਹਨਾਂ ਦੀ ਨਜ਼ਰ ਇਹਨਾਂ ਅਵੈਧ ਨਿਰਮਾਣਾਂ ਵੱਲ ਨਹੀਂ ਪੈਂਦੀ।
ਅਧਿਕਾਰੀਆਂ ਦੇ ਕਹਿਣ ਅਨੁਸਾਰ, ਮੇਅਰ ਵਨੀਤ ਧੀਰ ਵੱਲੋਂ ਸਾਫ਼ ਹੁਕਮ ਹਨ ਕਿ ਇਹਨਾਂ ਨਜਾਇਜ਼ ਬਿਲਡਿੰਗਾਂ ‘ਤੇ ਕਾਰਵਾਈ ਕੀਤੀ ਜਾਵੇ। ਇਕ ਪਾਸੇ ਨਗਰ ਨਿਗਮ ਢੋਲ ਪੀਟਦਾ ਹੈ ਕਿ ਖਜ਼ਾਨਾ ਖਾਲੀ ਹੈ, ਪਰ ਦੂਜੇ ਪਾਸੇ ਇਹੀ ਅਧਿਕਾਰੀ ਤੇ ਸਿਆਸੀ ਹਸਤੀਆਂ ਨਜਾਇਜ਼ ਕਲੋਨੀਆਂ ਨੂੰ ਖੁੱਲਾ ਆਸ਼ੀਰਵਾਦ ਦੇ ਰਹੀਆਂ ਹਨ।
ਮਿੱਠਾਪੁਰ ਚੌਂਕ ਦੇ ਨੇੜੇ ਛੇ ਦੁਕਾਨਾਂ ਦਾ ਨਜਾਇਜ਼ ਨਿਰਮਾਣ ਹੋਇਆ ਸੀ, ਜਿਸ ਨੂੰ ਨਗਰ ਨਿਗਮ ਨੇ ਦੋ ਵਾਰ ਤੋੜਿਆ ਤੇ ਇਕ ਵਾਰ ਸੀਲ ਵੀ ਕਰ ਦਿੱਤਾ ਗਿਆ ਸੀ । ਪਰ ਹੁਣ ਉਹ ਸੀਲ ਰਾਜ਼ਮਈ ਢੰਗ ਨਾਲ ਖੁੱਲ ਚੁੱਕੀ ਹੈ! ਸਵਾਲ ਇਹ ਹੈ — ਇਹ ਸੀਲ ਕਿਸ ਦੇ ਆਸ਼ੀਰਵਾਦ ਨਾਲ ਖੁੱਲੀ? ਕਿਸੇ ਕੋਲ ਜਵਾਬ ਨਹੀਂ।
ਨਗਰ ਨਿਗਮ ਅਧਿਕਾਰੀ ਚੁੱਪ ਹਨ, ਸਿਆਸੀ ਹਸਤੀਆਂ ਮੌਨ ਹਨ, ਤੇ ਨਜਾਇਜ਼ ਨਿਰਮਾਣਾਂ ਦਾ ਖੇਡ ਬੇਰੋਕ ਟੋਕ ਚੱਲ ਰਿਹਾ ਹੈ।
ਕੀ ਕਮਿਸ਼ਨਰ ਵੱਲੋਂ ਇਸ ਉੱਤੇ ਕੋਈ ਕਾਰਵਾਈ ਹੋਵੇਗੀ ਜਾਂ ਜਲੰਧਰ ਕੈਂਟ ਵਿੱਚ ਇਹ ਨਿਰਮਾਣਾਂ ਦਾ ਮਾਫ਼ੀਆ ਇਦਾਂ ਹੀ ਆਪਣਾ ਖੇਡ ਜਾਰੀ ਰੱਖੇਗਾ?
ਇਹ ਖ਼ੁਲਾਸਾ ਸਿਰਫ਼ ਇੱਕ ਸਵਾਲ ਨਹੀਂ — ਇਹ ਸਿਸਟਮ ‘ਤੇ ਸਵਾਲ ਹੈ!
















