ਪਰਾਲੀ ਸਾੜਨ ਵਾਲਿਆਂ ਚ ਸਭ ਤੋਂ ਅੱਗੇ ਸਂਗਰੂਰ! ਜਾਣੋ ਆਪਣੇ ਆਪਣੇ ਜ਼ਿਲ੍ਹੇ ਦਾ ਹਾਲ

ਪੰਜਾਬ ਵਿੱਚ 30 ਅਕਤੂਬਰ ਨੂੰ ਪਰਾਲੀ ਸਾੜਨ ਦੇ ਕੁੱਲ 202 ਮਾਮਲੇ ਦਰਜ ਕੀਤੇ ਗਏ ਹਨ। ਹਾਲਾਂਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਗਾਤਾਰ ਨਿਗਰਾਨੀ ਤੇ ਜੁਰਮਾਨਿਆਂ ਦੀ ਕਾਰਵਾਈ ਜਾਰੀ ਹੈ, ਪਰ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਅਜੇ ਵੀ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਸੰਗਰੂਰ ਜ਼ਿਲ੍ਹਾ ਫਿਰ ਇੱਕ ਵਾਰ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਸਭ ਤੋਂ ਅੱਗੇ ਰਿਹਾ ਹੈ। 30 ਅਕਤੂਬਰ ਨੂੰ ਸਿਰਫ ਸੰਗਰੂਰ ਵਿੱਚ 48 ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਗਈ। 29 ਅਕਤੂਬਰ ਨੂੰ ਵੀ ਇੱਥੇ 79 ਮਾਮਲੇ ਸਾਹਮਣੇ ਆਏ ਸਨ। ਅਧਿਕਾਰੀਆਂ ਦੇ ਮੁਤਾਬਕ ਸੰਗਰੂਰ ਵਿੱਚ ਹੁਣ ਤੱਕ 37 ਕਿਸਾਨਾਂ ਉੱਤੇ ਕਾਰਵਾਈ ਕਰਦਿਆਂ 1.85 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਇਹ ਜੁਰਮਾਨਾ 5 ਹਜ਼ਾਰ ਤੋਂ 30 ਹਜ਼ਾਰ ਰੁਪਏ ਤੱਕ ਹੈ ਜੋ ਕਿ ਪਰਾਲੀ ਸਾੜਨ ਦੀ ਗੰਭੀਰਤਾ ‘ਤੇ ਨਿਰਭਰ ਕਰਦਾ ਹੈ।

ਡੀਸੀ ਰਾਹੁਲ ਚਾਬਾ ਦੇ ਅਨੁਸਾਰ, ਜ਼ਿਲ੍ਹੇ ਵਿੱਚ ਇਸ ਵੇਲੇ 251 ਬੇਲਰ ਮਸ਼ੀਨ ਹਨ ਜੋ ਲਗਭਗ 30 ਫ਼ੀਸਦੀ ਕਿਸਾਨਾਂ ਦੀ ਪਰਾਲੀ ਚੱਕ ਸਕਦੇ ਹਨ। ਜ਼ਿਲ੍ਹਾ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਬਾਕੀ 70 ਫ਼ੀਸਦੀ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਹੀ ਪਰਾਲੀ ਦੇ ਹੋਰ ਹੱਲ ਖੋਜਣੇ ਪੈਣਗੇ।

ਹਾਲਾਂਕਿ ਪ੍ਰਸ਼ਾਸਨ ਵੱਲੋਂ ਕਾਰਵਾਈ ਜਾਰੀ ਹੈ, ਪਰ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੀ ਗਿਣਤੀ ਵਿੱਚ ਅੱਗ ਲੱਗਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਜਿਸ ਨਾਲ ਹਵਾ ਵਿੱਚ ਪ੍ਰਦੂਸ਼ਣ ਵਧ ਸਕਦਾ ਹੈ।

30 ਅਕਤੂਬਰ ਦੀ ਜ਼ਿਲ੍ਹਾ-ਵਾਰ ਰਿਪੋਰਟ:
ਸੰਗਰੂਰ – 48
ਤਰਨਤਾਰਨ – 34
ਫਿਰੋਜਪੁਰ – 32
ਬਠਿੰਡਾ – 16
ਅੰਮ੍ਰਿਤਸਰ – 13
ਮੁਕਤਸਰ – 13
ਪਟਿਆਲਾ – 9
ਬਰਨਾਲਾ – 3
ਫਰੀਦਕੋਟ – 5
ਫ਼ਤਹਿਗੜ੍ਹ ਸਾਹਿਬ – 1
ਫਾਜ਼ਿਲਕਾ – 3
ਗੁਰਦਾਸਪੁਰ – 3
ਹੋਸ਼ਿਆਰਪੁਰ – 2
ਜਲੰਧਰ – 2
ਕਪੂਰਥਲਾ – 2
ਲੁਧਿਆਣਾ – 1
ਮਾਲੇਰਕੋਟਲਾ – 3
ਮਾਨਸਾ – 7
ਮੋਗਾ – 4
ਐਸ.ਏ.ਐਸ. ਨਗਰ – 1