ਪੰਜਾਬ ਚ ਪਈ ਹੜ ਦੀ ਮਾਰ ਤੋਂ ਬਾਅਦ ਜਿੱਥੇ ਕਈ ਕਿਸਾਨਾਂ ਦੀ ਫਸਲ ਹੜ ਦੀ ਮਾਰ ਹੇਠ ਆਈ ਹੈ ਉਥੇ ਹੀ ਦੂਜੇ ਪਾਸੇ ਇਸ ਸਾਲ ਮੰਡੀਆਂ ਚ ਬਹੁਤ ਸੁੱਚਜੇ ਢੰਗ ਨਾਲ ਝ9ਨੇ ਦੀ ਖਰੀਦ ਕੀਤੀ ਜਾ ਰਹੀ ਹੈ
ਜੇਕਰ ਗਲ ਜਿਲਾ ਪਠਾਨਕੋਟ ਦੀ ਮੰਡੀਆਂ ਦੀ ਕਰੀਏ ਤਾਂ ਪਠਾਨਕੋਟ ਦੀ ਮੰਡੀਆਂ ਚ ਨਾ ਤਾਂ ਬਾਰਦਾਨੇ ਦੀ ਕਮੀ ਹੈ ਅਤੇ ਨਾ ਹੀ ਕਿਸਾਨਾਂ ਨੂੰ ਮੰਡੀਆਂ ਚ ਖੱਜਲ ਖੁਆਰ ਹੋਣਾ ਪੈ ਰਿਹਾ ਹੈ ਅਤੇ ਸਮੇਂ ਤੇ ਫ਼ਸਲ ਦੀ ਲਿਫਟਿੰਗ ਹੋ ਰਹੀ ਹੈ
ਇਸ ਸਬੰਧੀ ਜਦ ਮੰਡੀ ਦੇ ਆੜ੍ਹਤੀਆਂ ਨਾਲ ਗਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪਿਛਲੇ ਸਾਲਾਂ ਦੀ ਵਜਾਏ ਇਸ ਸਾਲ ਝੋਨੇ ਦੀ ਖਰੀਦ ਬਹੁਤ ਹੀ ਸੁੱਚਜੇ ਢੰਗ ਨਾਲ ਹੋ ਰਹੀ ਹੈ ਅਤੇ ਕਿਸਾਨ ਵੀ ਇਸ ਬਾਰ ਜਾਗਰੂਕ ਨਜ਼ਰ ਆ ਰਹੇ ਹਨ ਕਿਸਾਨਾਂ ਵਲੋਂ ਫ਼ਸਲ ਚੰਗੀ ਤਰਾਂ ਸੁੱਖਾ ਕੇ ਮੰਡੀਆਂ ਲਿਆਂਦੀ ਜਾ ਰਹੀ ਹੈ
ਜਿਸ ਵਜਾ ਨਾਲ ਕਿਸਾਨਾਂ ਨੂੰ ਕਿਸੇ ਤਰਾਂ ਦਾ ਕੋਈ ਵੀ ਕਟ ਨਹੀਂ ਲੱਗ ਰਿਹਾ ਅਤੇ ਉਹਨਾਂ ਨੂੰ ਫ਼ਸਲ ਦੇ ਪੂਰੇ ਪੈਸੇ ਮਿਲ ਰਹੇ ਹਨ ਵਧੇਰੇ ਜਾਣਕਾਰੀ ਦਿੰਦੇ ਹੋਏ ਉਣਾ ਕਿਹਾ ਕਿ ਇਸ ਸਾਲ ਨਾ ਤਾ ਕਿਸੇ ਤਰਾਂ ਦੀ ਬਾਰਦਾਨੇ ਦੀ ਕਮੀ ਆਈ ਹੈ ਅਤੇ ਲਿਫਟਿੰਗ ਵੀ ਸਮੇਂ ਤੇ ਹੋ ਰਹੀ ਹੈ ਜਿਸ ਵਜਾ ਨਾਲ ਇਸ ਨਾ ਤਾਂ ਕਿਸਾਨਾਂ ਨੂੰ ਕਿਸੇ ਤਰਾਂ ਦੀ ਪ੍ਰੇਸ਼ਾਨੀ ਦਾ ਸਾਮਣਾ ਕਰਨਾ ਪਿਆ ਹੈ ਅਤੇ ਨਾ ਹੀ ਆੜ੍ਹਤੀਆਂ ਨੂੰ ਕਿਸੇ ਤਰਾਂ ਦੀ ਕਮੀ ਆਈ ਹੈ।

















