ਮੈਚ ਹਾਰ ਕੇ ਬੌਖਲਾਇਆ ਪਾਕਿਸਤਾਨ, ਆਪਣੇ ਹੀ ਲੋਕਾਂ ‘ਤੇ ਏਅਰਸਟਰਾਈਕ, ਨੀਂਦ ‘ਚ ਸੁੱਤੇ ਲੋਕਾਂ ‘ਤੇ ਵਰਸੇ ਬੰਬ – 30 ਦੀ ਮੌ/ਤ

ਇਸਲਾਮਾਬਾਦ – ਭਾਰਤ ਨਾਲ ਹਾਰ ਦਾ ਸਦਮਾ ਪਾਕਿਸਤਾਨ ਬਰਦਾਸ਼ਤ ਨਹੀਂ ਕਰ ਸਕਿਆ। ਬੌਖਲਾਈ ਪਾਕਿਸਤਾਨੀ ਵਾਇੁਸੈਨਾ ਨੇ ਆਪਣੇ ਹੀ ਦੇਸ਼ ਦੇ ਬੇਗੁਨਾਹ ਨਾਗਰਿਕਾਂ ‘ਤੇ ਰਾਤ ਦੇ ਹਨੇਰੇ ‘ਚ ਬੰਬ ਵਰਸਾ ਦਿੱਤੇ। ਤਿਰਾਹ ਘਾਟੀ ਦੇ ਮਤਰੇ ਦਾਰਾ ਪਿੰਡ ‘ਚ ਐਤਵਾਰ ਰਾਤ 2 ਵਜੇ ਲੜਾਕੂ ਜਹਾਜ਼ਾਂ ਤੋਂ 8 ਐਲ.ਐਸ.–6 ਬੰਬ ਗਿਰਾਏ ਗਏ, ਜਿਸ ਨਾਲ ਭਾਰੀ ਤਬਾਹੀ ਮਚ ਗਈ।

ਮੌਤਾਂ ਦਾ ਅੰਕੜਾ
– ਘੱਟੋ-ਘੱਟ 30 ਲੋਕਾਂ ਦੀ ਮੌਤ
– ਕਈ ਗੰਭੀਰ ਜ਼ਖ਼ਮੀ
– ਦਰਜਨਾਂ ਘਰ ਮਲਬੇ ਵਿੱਚ ਤਬਦੀਲ

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ ਵਿੱਚ ਬੱਚਿਆਂ ਸਮੇਤ ਕਈ ਲਾਸ਼ਾਂ ਮਲਬੇ ਹੇਠ ਪਈਆਂ ਦਿਖ ਰਹੀਆਂ ਹਨ। ਰਾਹਤ ਟੀਮਾਂ ਮਲਬੇ ਵਿੱਚੋਂ ਲਾਸ਼ਾਂ ਕੱਢਣ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਜੁੱਟੀਆਂ ਹੋਈਆਂ ਹਨ।

⚠️ ਮੌਤਾਂ ਵੱਧਣ ਦਾ ਖ਼ਤਰਾ
ਬਚਾਵ ਕਰਮੀਆਂ ਦਾ ਕਹਿਣਾ ਹੈ ਕਿ ਮਲਬੇ ਹੇਠ ਹੋਰ ਲੋਕਾਂ ਦੇ ਫਸੇ ਹੋਣ ਦਾ ਸੰਦੇਹ ਹੈ, ਇਸ ਲਈ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ।

ਅੰਦਰੂਨੀ ਅਸ਼ਾਂਤੀ ਬੇਨਕਾਬ
ਇਹ ਹਮਲਾ ਇੱਕ ਵਾਰ ਫਿਰ ਦਰਸਾਉਂਦਾ ਹੈ ਕਿ ਖੈਬਰ ਪਖਤੂਨਖ਼ਵਾ ਖੇਤਰ ਵਿੱਚ ਸਰਕਾਰ ਅਤੇ ਫੌਜ ਦਾ ਕਾਬੂ ਕਿੰਨਾ ਕਮਜ਼ੋਰ ਹੋ ਚੁੱਕਾ ਹੈ। ਅੰਦਰੂਨੀ ਤਣਾਅ ਚਰਮ ‘ਤੇ ਹੈ ਅਤੇ ਹੁਣ ਆਪਣੀ ਹੀ ਜਨਤਾ ‘ਤੇ ਬੰਬਬਾਰੀ ਕਰਕੇ ਪਾਕਿਸਤਾਨ ਨੇ ਦੁਨੀਆ ਅੱਗੇ ਆਪਣੀ ਹਕੀਕਤ ਉਘਾੜ ਦਿੱਤੀ ਹੈ।

ਵੱਡਾ ਸਵਾਲ – ਕੀ ਮੈਚ ਦੀ ਹਾਰ ਨੇ ਪਾਕਿਸਤਾਨ ਨੂੰ ਇਸ ਕਦਰ ਬੇਕਾਬੂ ਕਰ ਦਿੱਤਾ ਕਿ ਆਪਣੇ ਹੀ ਨਾਗਰਿਕ ਉਸਦੇ ਬੰਬਾਂ ਦਾ ਸ਼ਿਕਾਰ ਬਣ ਗਏ?