ਪੰਜਾਬ ਦੀ ਸਿਹਤ ਬੀਮਾ ਯੋਜਨਾ ਸਰਕਾਰ ਨੇ ਟਾਲੀ, ਜਾਣੋ ਵਜ੍ਹਾ
(ਪੰਕਜ ਸੋਨੀ) ਹੁਣ ਦਸੰਬਰ ‘ਚ ਲਾਂਚ ਹੋਵੇਗੀ ਪੰਜਾਬ ਦੀ ਸਿਹਤ ਬੀਮਾ ਯੋਜਨਾ
➡️ ਬਾਢ਼ ਕਾਰਨ ਸਰਕਾਰ ਨੇ ਟਾਲੀ ਲਾਂਚਿੰਗ, ਪਹਿਲਾਂ 2 ਅਕਤੂਬਰ ਤੋਂ ਸ਼ੁਰੂ ਹੋਣੀ ਸੀ
ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਲੋਕਾਂ ਲਈ ਲਿਆਈ ਗਈ ਸਿਹਤ ਬੀਮਾ ਯੋਜਨਾ ਹੁਣ ਦਸੰਬਰ ਵਿੱਚ ਲਾਗੂ ਹੋਵੇਗੀ। ਇਸ ਯੋਜਨਾ ਦਾ ਸ਼ੁਭਾਰੰਭ 2 ਅਕਤੂਬਰ ਨੂੰ ਕੀਤਾ ਜਾਣਾ ਸੀ ਪਰ ਬਾਢ਼ ਕਾਰਨ ਸਰਕਾਰ ਨੇ ਇਹ ਫੈਸਲਾ ਮੁਲਤਵੀ ਕਰ ਦਿੱਤਾ। ਇਹ ਜਾਣਕਾਰੀ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਿੱਤੀ।
ਉਨ੍ਹਾਂ ਦੱਸਿਆ ਕਿ ਯੋਜਨਾ ਲਈ ਟੈਂਡਰ ਦੀ ਪ੍ਰਕਿਰਿਆ ਜਲਦੀ ਹੀ ਸ਼ੁਰੂ ਹੋਵੇਗੀ ਅਤੇ ਇਸ ਲਈ ਖਾਸ ਫੰਡ ਵੀ ਰੱਖਿਆ ਗਿਆ ਹੈ।
ਯੋਜਨਾ ਦੀਆਂ ਮੁੱਖ ਖਾਸੀਅਤਾਂ
ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਮੁਫ਼ਤ ਇਲਾਜ ਦੀ ਸਹੂਲਤ।
ਸਾਰੇ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਲਗਭਗ 2 ਹਜ਼ਾਰ ਪ੍ਰਾਈਵੇਟ ਹਸਪਤਾਲ ਵੀ ਸ਼ਾਮਲ।
ਪਰਿਵਾਰ ਲਈ ਇੱਕ ਹੀ ਫਲੋਟਰ ਕਾਰਡ ਬਣੇਗਾ, ਜਿਸ ਨਾਲ ਸਾਰੇ ਮੈਂਬਰ ਲਾਭ ਲੈ ਸਕਣਗੇ।
❓ ਯੋਜਨਾ ਬਾਰੇ 10 ਮਹੱਤਵਪੂਰਨ ਸਵਾਲ-ਜਵਾਬ
ਸਵਾਲ 1. ਕੌਣ-ਕੌਣ ਲਾਭਪਾਤਰੀ ਹੋਵੇਗਾ?
ਪੰਜਾਬ ਦਾ ਹਰ ਵਸਨੀਕ। ਹੁਣ ਨੀਲੇ-ਪੀਲੇ ਕਾਰਡ ਦੀ ਲੋੜ ਨਹੀਂ।
ਸਵਾਲ 2. ਕਿੰਨੇ ਤੱਕ ਦਾ ਇਲਾਜ ਹੋਵੇਗਾ?
ਸਾਲਾਨਾ 10 ਲੱਖ ਰੁਪਏ ਤੱਕ ਮੁਫ਼ਤ ਇਲਾਜ।
ਸਵਾਲ 3. ਕੀ ਇਹ ਪੁਰਾਣੀਆਂ ਯੋਜਨਾਵਾਂ ਤੋਂ ਵੱਖਰੀ ਹੈ?
ਹਾਂ। ਪਹਿਲਾਂ 5 ਲੱਖ ਤੱਕ ਦੀ ਸਹੂਲਤ ਸੀ, ਹੁਣ 10 ਲੱਖ ਤੱਕ ਮਿਲੇਗੀ।
ਸਵਾਲ 4. ਕਾਰਡ ਬਣਵਾਉਣ ਲਈ ਕੀ ਲੋੜ ਹੈ?
ਆਧਾਰ ਕਾਰਡ, ਵੋਟਰ ਕਾਰਡ ਤੇ ਪਾਸਪੋਰਟ ਸਾਈਜ਼ ਫੋਟੋ ਨਾਲ ਰਜਿਸਟ੍ਰੇਸ਼ਨ।
ਸਵਾਲ 5. ਕਾਰਡ ਕਿੱਥੇ ਬਣਣਗੇ?
ਕੈਂਪਾਂ ਰਾਹੀਂ। ਸ਼ੁਰੂਆਤ ਸੰਗਰੂਰ ਤੇ ਤਰਨਤਾਰਨ ਤੋਂ, ਬਾਕੀ ਜ਼ਿਲ੍ਹਿਆਂ ਵਿੱਚ ਵੀ ਜਲਦੀ।
ਸਵਾਲ 6. ਕਿਹੜੀਆਂ ਬਿਮਾਰੀਆਂ ਕਵਰ ਹੋਣਗੀਆਂ?
CM ਮਾਨ ਮੁਤਾਬਕ ਹਰ ਬਿਮਾਰੀ ਸ਼ਾਮਲ ਹੋਵੇਗੀ। ਲਿਸਟ ਜਲਦੀ ਜਾਰੀ ਹੋਵੇਗੀ।
ਸਵਾਲ 7. ਕਿਹੜੇ ਹਸਪਤਾਲਾਂ ਵਿੱਚ ਇਲਾਜ ਹੋਵੇਗਾ?
ਸਰਕਾਰੀ ਤੇ ਪ੍ਰਾਈਵੇਟ ਦੋਵੇਂ। ਪ੍ਰਾਈਵੇਟ ਹਸਪਤਾਲਾਂ ਦੀ ਸੂਚੀ ਜਲਦੀ ਆਵੇਗੀ।
ਸਵਾਲ 8. ਕੀ ਮਰੀਜ਼ ਨੂੰ ਪੈਸੇ ਦੇਣੇ ਪੈਣਗੇ?
ਨਹੀਂ। ਇਹ ਪੂਰੀ ਤਰ੍ਹਾਂ ਕੈਸ਼ਲੈਸ ਸਕੀਮ ਹੈ। ਬਿਲ ਸਰਕਾਰ ਦੇਵੇਗੀ।
ਸਵਾਲ 9. ਕੀ ਮਰੀਜ਼ ਨੂੰ ਹਿਸਾਬ ਦੇਣਾ ਪਵੇਗਾ?
ਨਹੀਂ। ਹਸਪਤਾਲ ਖ਼ੁਦ ਸਰਕਾਰ ਕੋਲ ਕਲੇਮ ਪੇਸ਼ ਕਰਨਗੇ।
ਸਵਾਲ 10. ਪਰਿਵਾਰ ਦਾ ਇੱਕ ਕਾਰਡ ਹੋਵੇਗਾ ਜਾਂ ਵੱਖ-ਵੱਖ?
ਪਰਿਵਾਰ ਲਈ ਇੱਕ ਫਲੋਟਰ ਕਾਰਡ। ਸਾਲਾਨਾ 10 ਲੱਖ ਦੀ ਸੀਮਾ ਪੂਰੇ ਪਰਿਵਾਰ ਲਈ।
ਦਸੰਬਰ ਤੋਂ ਪੰਜਾਬ ਦੇ ਲੋਕਾਂ ਨੂੰ ਇਲਾਜ ਲਈ ਵੱਡੀ ਰਾਹਤ ਮਿਲੇਗੀ। ਸਰਕਾਰ ਦਾ ਦਾਅਵਾ ਹੈ ਕਿ ਇਹ ਯੋਜਨਾ ਜਲਦੀ ਹਰ ਘਰ ਤੱਕ ਪਹੁੰਚ ਜਾਵੇਗੀ।

















