ਕੈਦੀ ਨੂੰ ਸਕੂਟਰ ‘ਤੇ ਲਿਜਾਣ ਦੀ ਘਟਨਾ ਬਣੀ ਚਰਚਾ ਦਾ ਵਿਸ਼ਾ—ਪੰਜਾਬ ਪੁਲਿਸ ‘ਤੇ ਉੱਠੇ ਸਵਾਲ, Video Viral

ਲੁਧਿਆਣਾ ਤੋਂ ਇੱਕ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ, ਜਿਸ ਨੇ ਪੰਜਾਬ ਪੁਲਿਸ ਦੀ ਸੁਰੱਖਿਆ ਪ੍ਰਣਾਲੀ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।
ਵੀਡੀਓ ਵਿੱਚ ਇੱਕ ਪੁਲਿਸ ਅਧਿਕਾਰੀ ਸਕੂਟਰ ਚਲਾ ਰਿਹਾ ਹੈ ਅਤੇ ਸਕੂਟਰ ਦੀ ਪਿੱਛਲੀ ਸੀਟ ‘ਤੇ ਇੱਕ ਕੈਦੀ ਹੱਥਕੜੀਆਂ ਸਮੇਤ ਬੈਠਾ ਹੈ।
ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਕੈਦੀ ਨੂੰ ਹੱਥਕੜੀ ਲੱਗੀ ਹੋਈ ਹੈ ਅਤੇ ਹੱਥਕੜੀ ਦੀ ਚੇਨ ਪੁਲਿਸ ਅਧਿਕਾਰੀ ਨੇ ਆਪਣੇ ਹੱਥ ਵਿੱਚ ਫੜੀ ਹੋਈ ਹੈ।
ਇਹ ਨਜ਼ਾਰਾ ਕਿਸੇ ਪੁਰਾਣੀ ਬਾਲੀਵੁੱਡ ਫਿਲਮ ਦੇ ਸੀਨ ਵਾਂਗ ਲੱਗਦਾ ਹੈ ਪਰ ਇਹ ਅਸਲ ਲੁਧਿਆਣਾ ਦੀਆਂ ਸੜਕਾਂ ‘ਤੇ ਹੋ ਰਿਹਾ ਸੀ!

ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਦੁਰਗਾ ਮਾਤਾ ਮੰਦਰ ਚੌਕ ਤੋਂ ਅਦਾਲਤ ਵੱਲ ਜਾਣ ਵਾਲੇ ਰਸਤੇ ਦੀ ਹੈ। ਲੋਕ ਕਹਿ ਰਹੇ ਹਨ ਕਿ ਇਸ ਤਰ੍ਹਾਂ ਕੈਦੀ ਨੂੰ ਲਿਜਾਣਾ ਕਿਸੇ ਵੀ ਵੇਲੇ ਭੱਜ ਜਾਣ ਦੇ ਜੋਖਮ ਵਾਲੀ ਗੱਲ ਹੈ ਅਤੇ ਪੁਲਿਸ ਦੀ ਲਾਪਰਵਾਹੀ ਦਾ ਇਹ ਸਾਫ਼ ਉਦਾਹਰਨ ਹੈ।
ਇਸ ਵੀਡੀਓ ਤੋਂ ਬਾਅਦ ਸਿਰਫ਼ ਪੁਲਿਸ ਅਤੇ ਕੈਦੀ ਹੀ ਨਹੀਂ…ਸਕੂਟਰ ਵੀ ਭਾਰੀ ਚਰਚਾ ਵਿੱਚ ਹੈ!
ਲੋਕ ਕਹਿੰਦੇ ਹਨ “ਸਕੂਟਰ ਮਾਡਲ ਤਾਂ ਬਹੁਤ ਪੁਰਾਣਾ ਹੈ, ਉੱਤੇ ਤੋਂ High Security Number Plate ਵੀ ਨਹੀਂ!” ਲੁਧਿਆਣਾ ਦੇ ਲੋਕ ਇਸ ਵੀਡੀਓ ਨੂੰ ਮਨੋਰੰਜਨ ਦਾ ਨਵਾਂ ਸਰੋਤ ਬਣਾਕੇ ਵਿਆਪਕ ਤੌਰ ‘ਤੇ ਸਾਂਝਾ ਕਰ ਰਹੇ ਹਨ। ਪਰ ਸਵਾਲ ਇਹ ਹੈ ਕਿ ਕੈਦੀਆਂ ਦੀ ਸੁਰੱਖਿਆ ਐਨੀ ਲਾਪਰਵਾਹੀ ਨਾਲ ਕੀਤੀ ਜਾ ਸਕਦੀ ਹੈ?
ਪੁਲਿਸ ਪ੍ਰਸ਼ਾਸਨ ਇਸ ‘ਤੇ ਕੀ ਕਾਰਵਾਈ ਕਰੇਗਾ?
ਇਸ ਮਾਮਲੇ ‘ਤੇ ਅੱਪਡੇਟ ਮਿਲਦੀਆਂ ਹੀ ਤੁਹਾਨੂੰ ਜਾਣਕਾਰੀ ਦਿੱਤੀ ਜਾਵੇਗੀ।