Hockey Asia cup 2025: ਏਸ਼ੀਆ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ ਦੇ ਕੋਚ ਦਾ ਵੱਡਾ ਬਿਆਨ, “ਮੁੰਡਿਆਂ ਨੇ ਏਸ਼ੀਆ ‘ਚ ਚੈਂਪੀਅਨ ਟੀਮ ਬਣ ਕੇ…”; ਵਰਲਡਕੱਪ 2026 ਲਈ ਕਵਾਲੀਫਾਈ

Oplus_131072

Hockey Asia cup 2025: ਏਸ਼ੀਆ ਕੱਪ ਜਿੱਤਣ ਤੋਂ ਬਾਅਦ ਟੀਮ ਇੰਡੀਆ ਦੇ ਕੋਚ ਦਾ ਵੱਡਾ ਬਿਆਨ, “ਮੁੰਡਿਆਂ ਨੇ ਏਸ਼ੀਆ ‘ਚ ਚੈਂਪੀਅਨ ਟੀਮ ਬਣ ਕੇ…”; ਵਰਲਡਕੱਪ 2026 ਲਈ ਕਵਾਲੀਫਾਈ
ਏਸ਼ੀਆ ਕੱਪ 2025 ਦੇ ਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਸਾਊਥ ਕੋਰੀਆ ਨੂੰ 4-1 ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ। ਇਸ ਜਿੱਤ ਨਾਲ ਭਾਰਤੀ ਟੀਮ ਨੇ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਲਿਆ। ਮੁੱਖ ਕੋਚ ਕਰੈਗ ਫੁਲਟਨ ਨੇ ਐਸ਼ੀਆ ਕੱਪ ਜਿੱਤਣ ਦੇ ਬਾਅਦ ਐਤਵਾਰ ਨੂੰ ਇੱਥੇ ਭਾਰਤੀ ਹਾਕੀ ਟੀਮ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਲੜਕਿਆਂ ਨੇ ਏਸ਼ੀਆ ਵਿੱਚ ਚੈਂਪੀਅਨ ਟੀਮ ਬਣ ਕੇ ਉਹਨਾਂ ਦੀ ਇੱਛਾ ਪੂਰੀ ਕਰ ਦਿੱਤੀ ਹੈ।

Oplus_131072

ਦਿਲਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਪਿਛਲੇ ਚੈਂਪੀਅਨ ਦੱਖਣ ਕੋਰੀਆ ਨੂੰ ਫਾਈਨਲ ਵਿੱਚ 4-1 ਨਾਲ ਹਰਾਕੇ ਅੱਠ ਸਾਲ ਬਾਅਦ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਅਤੇ ਅਗਲੇ ਸਾਲ ਹੋਣ ਵਾਲੇ ਵਰਲਡਕੱਪ ਲਈ ਵੀ ਕਵਾਲੀਫਾਈ ਕਰ ਲਿਆ। ਕ੍ਰੇਗ ਫੁਲਟਨ ਨੇ ਕਿਹਾ – ਫਿਟਨੈਸ ਭਾਰਤ ਦੀ ਸਫ਼ਲਤਾ ਦੀ ਚਾਬੀ ਰਹੀ
ਫੁਲਟਨ ਨੇ ਕਿਹਾ ਕਿ 10 ਦਿਨਾਂ ਦੇ ਅੰਤਰਾਲ ਵਿੱਚ ਲਗਾਤਾਰ ਮੈਚ ਖੇਡਣਾ ਸਰੀਰਕ ਤੌਰ ‘ਤੇ ਮੁਸ਼ਕਲ ਹੁੰਦਾ ਹੈ, ਪਰ ਫਿਟਨੈਸ ਭਾਰਤ ਦੀ ਸਫ਼ਲਤਾ ਦੀ ਕੁੰਜੀ ਰਹੀ। ਫਾਈਨਲ ਤੋਂ ਬਾਅਦ ਉਨ੍ਹਾਂ ਨੇ ਕਿਹਾ, “ਟੀਮ ਦਾ ਪ੍ਰਦਰਸ਼ਨ ਚੰਗਾ ਸੀ। ਜੇ ਤੁਸੀਂ 10 ਦਿਨਾਂ ਵਿੱਚ ਸੱਤ ਮੈਚ ਖੇਡਦੇ ਹੋ ਤਾਂ ਇਹ ਵਾਕਈ ਮੁਸ਼ਕਲ ਹੁੰਦਾ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਇੱਥੇ ਦੀਆਂ ਸਾਰੀਆਂ ਟੀਮਾਂ ਨਾਲੋਂ ਸਰੀਰਕ ਤੌਰ ‘ਤੇ ਜ਼ਿਆਦਾ ਮਜ਼ਬੂਤ ਸੀ।”

ਉਨ੍ਹਾਂ ਨੇ ਕਿਹਾ, “ਮੈਂ ਪਹਿਲਾਂ ਕਿਹਾ ਸੀ ਕਿ ਅਸੀਂ ਏਸ਼ੀਆ ਵਿੱਚ ਨੰਬਰ ਇੱਕ ਬਣਨਾ ਚਾਹੁੰਦੇ ਹਾਂ। ਅਸੀਂ ਆਪਣੀ ਟੀਮ ਵਿੱਚ ਗਹਿਰਾਈ ਲਿਆਉਣਾ ਚਾਹੁੰਦੇ ਹਾਂ ਅਤੇ ਇਹੀ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਮੈਨੂੰ ਲੱਗਦਾ ਹੈ ਕਿ ਹੁਣ ਅਸੀਂ ਉੱਥੇ ਪਹੁੰਚ ਰਹੇ ਹਾਂ।”

ਫੁਲਟਨ ਨੇ ਕਿਹਾ, “ਅਸੀਂ ਚੰਗੀ ਤਿਆਰੀ ਕੀਤੀ ਅਤੇ ਚੰਗਾ ਪ੍ਰਦਰਸ਼ਨ ਕੀਤਾ। ਸ਼ੁਰੂਆਤ ਹਾਲਾਂਕਿ ਚੰਗੀ ਨਹੀਂ ਰਹੀ, ਪਰ ਅੰਤ ਬਹੁਤ ਚੰਗਾ ਸੀ।” ਉਨ੍ਹਾਂ ਨੇ ਆਪਣੇ ਖਿਡਾਰੀਆਂ ਦੀ ਦ੍ਰਿੜਤਾ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਹ ਹਮੇਸ਼ਾ ਆਪਣਾ ਲਕਸ਼ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਨ।”