ਲਾਲ ਕਿਲ੍ਹੇ ਤੋਂ ਚੋਰੀ ਹੋਏ ਕਲਸ਼ ਦਾ ਖੁਲਾਸਾ : ਹਾਪੁੜ ਤੋਂ ਇੱਕ ਗ੍ਰਿਫਤਾਰ, ਤਿੰਨ ਕਲਸ਼ ਚੋਰੀ ਹੋਣ ਦੀ ਗੱਲ ਸਾਹਮਣੇ !

Oplus_131072

ਦੇਸ਼ ਦੀ ਰਾਜਧਾਨੀ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ ਤੋਂ ਚੋਰੀ ਹੋਏ ਕਰੋੜਾਂ ਦੇ ਕੀਮਤੀ ਕਲਸ਼ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਕਰਾਈਮ ਬ੍ਰਾਂਚ ਨੇ ਉੱਤਰ ਪ੍ਰਦੇਸ਼ ਦੇ ਹਾਪੁੜ ਜਿਲ੍ਹੇ ਦੇ ਅਸੌੜਾ ਪਿੰਡ ਤੋਂ ਇਕ ਅਰੋਪੀ ਭੂਸ਼ਣ ਵਰਮਾ ਨੂੰ ਗ੍ਰਿਫਤਾਰ ਕੀਤਾ ਹੈ। ਉਸਦੇ ਕਬਜ਼ੇ ਵਿਚੋਂ ਇੱਕ ਕੀਮਤੀ ਕਲਸ਼ ਵੀ ਬਰਾਮਦ ਹੋਇਆ ਹੈ।

Oplus_131072

ਤਿੰਨ ਕਲਸ਼ ਚੋਰੀ ਦਾ ਖੁਲਾਸਾ

ਪੁਲਿਸ ਸਰੋਤਾਂ ਅਨੁਸਾਰ ਪੁੱਛਗਿੱਛ ਦੌਰਾਨ ਭੂਸ਼ਣ ਵਰਮਾ ਨੇ ਹੈਰਾਨੀਜਨਕ ਖੁਲਾਸਾ ਕੀਤਾ। ਉਸ ਨੇ ਦੱਸਿਆ ਕਿ ਲਾਲ ਕਿਲ੍ਹੇ ਦੇ ਸਾਹਮਣੇ 15 ਅਗਸਤ ਪਾਰਕ ਤੋਂ ਇੱਕ ਨਹੀਂ, ਸਗੋਂ ਤਿੰਨ ਕਲਸ਼ ਚੋਰੀ ਹੋਏ ਸਨ। ਹਾਲਾਂਕਿ ਅਜੇ ਤੱਕ ਸਿਰਫ ਇੱਕ ਕਲਸ਼ ਹੀ ਬਰਾਮਦ ਹੋ ਸਕਿਆ ਹੈ, ਬਾਕੀ ਦੋ ਕਲਸ਼ਾਂ ਦੀ ਤਲਾਸ਼ ਵਿੱਚ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ।

ਹਾਪੁੜ ਪੁਲਿਸ ਦਾ ਸਹਿਯੋਗ

ਹਾਪੁੜ ਦੇ ਐਸਪੀ ਸਿਟੀ ਵਿਨੀਤ ਭਟਨਾਗਰ ਨੇ ਦੱਸਿਆ ਕਿ ਐਤਵਾਰ ਦੁਪਹਿਰ ਲਗਭਗ ਤਿੰਨ ਵਜੇ ਦਿੱਲੀ ਪੁਲਿਸ ਨੇ ਸਥਾਨਕ ਥਾਣੇ ਨਾਲ ਸੰਪਰਕ ਕੀਤਾ ਸੀ। ਅਸੌੜਾ ਪਿੰਡ ਵਿਚ ਅਰੋਪੀ ਦੀ ਮੌਜੂਦਗੀ ਦੀ ਪੁਸ਼ਟੀ ਮਿਲਣ ਤੋਂ ਬਾਅਦ ਤੁਰੰਤ ਹੀ ਕਾਰਵਾਈ ਸ਼ੁਰੂ ਕੀਤੀ ਗਈ। ਸ਼ਾਮ 6 ਵਜੇ ਦੇ ਕਰੀਬ ਅਰੋਪੀ ਨੂੰ ਗ੍ਰਿਫਤਾਰ ਕਰ ਦਿੱਲੀ ਪੁਲਿਸ ਆਪਣੇ ਨਾਲ ਲੈ ਗਈ।