ਫਿਰੋਜ਼ਪੁਰ ਸ਼ਹਿਰ ਤੋਂ ਇਕ ਬੇਹੱਦ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸਰਪੰਚ ਦੀ ਚੋਣ ਲਈ ਨਾਮਜ਼ਦਗੀ ਪੱਤਰ ਭਰਨ ਆਏ ਸਾਬਕਾ ਸਰਪੰਚ ਨੇ ਬੀ.ਡੀ.ਓ. ਦਫ਼ਤਰ ‘ਚ ਫਾਇਰਿੰਗ ਕਰ ਦਿੱਤੀ। ਇਹੀ ਨਹੀਂ, ਉਸ ਨੇ ਇਕ ਵਿਅਕਤੀ ਦਾ ਬੈਗ ਵੀ ਖੋਹ ਲਿਆ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਇਕ ਵਿਅਕਤੀ ਨੇ ਦੱਸਿਆ ਕਿ ਉਹ ਪਿੰਡ ਮੋਹਰੇਵਾਲਾ ਤੋਂ ਆਪਣੇ ਪੁੱਤ ਦੀ ਨਾਮਜ਼ਦਗੀ ਭਰਨ ਆਏ ਸਨ। ਇਸ ਦੌਰਾਨ ਉਨ੍ਹਾਂ ਦੇ ਪਿੰਡ ਦੇ ਸਾਬਕਾ ਸਰਪੰਚ ਨੇ ਉਨ੍ਹਾਂ ਨੂੰ ਡਰਾਉਂਦੇ ਹੋਏ ਫਾਇਰ ਕਰ ਦਿੱਤੇ ਤੇ ਸੈਕਟਰੀ ਦਾ ਬੈਗ ਖੋਹ ਲਿਆ। ਫਾਇਰ ਕਰਨ ਮਗਰੋਂ ਉਹ ਫਟਾਫਟ ਗੱਡੀ ‘ਚ ਬੈਠ ਕੇ ਫਰਾਰ ਹੋ ਗਿਆ। ਉਕਤ ਵਿਅਕਤੀ ਨੇ ਦੱਸਿਆ ਕਿ ਜਿਸ ਤਰ੍ਹਾਂ ਉਨ੍ਹਾਂ ਨੂੰ ਡਰਾਇਆ ਜਾ ਰਿਹਾ ਹੈ, ਇਸ ਤਰ੍ਹਾਂ ਤਾਂ ਉਹ ਆਪਣੇ ਪਿੰਡ ‘ਚ ਵੀ ਸੁਰੱਖਿਅਤ ਨਹੀਂ ਹਨ, ਤੇ ਇਸ ਡਰ ਦੇ ਮਾਹੌਲ ‘ਚ ਤਾਂ ਕੋਈ ਚੋਣਾਂ ‘ਚ ਖੜ੍ਹਾ ਵੀ ਨਹੀਂ ਹੋ ਸਕਦਾ।
ਇਸ ਘਟਨਾ ਤੋਂ ਬਾਅਦ ਉੱਥੇ ਮੌਜੂਦ ਬਾਕੀ ਲੋਕਾਂ ‘ਚ ਵੀ ਦਹਿਸ਼ਤ ਦਾ ਮਾਹੌਲ ਬਣ ਗਿਆ।

















