ਪੰਜਾਬ (ਪੰਕਜ਼ ਸੋਨੀ) ਹੜ੍ਹਾਂ ਦੀ ਚਪੇਟ ਹੇਠ ਹੈ। ਪਿੰਡਾਂ ਵਿੱਚ ਲੋਕ ਆਪਣੀ ਜ਼ਿੰਦਗੀ ਬਚਾਉਣ ਲਈ ਲੜ ਰਹੇ ਹਨ, ਘਰ ਬਰਬਾਦ ਹੋ ਰਹੇ ਹਨ ਤੇ ਖੇਤ ਦਰਿਆ ਬਣ ਚੁੱਕੇ ਹਨ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਦੇ ਪੰਜਾਬ ਦੀ ਰਾਜਨੀਤੀ ਵਿੱਚ ਸ਼ੇਰ ਮੰਨੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਆਖ਼ਰ ਗਏ ਕਿੱਥੇ ?
ਲੱਗਦਾ ਹੈ ਹੜ੍ਹਾਂ ਦੇ ਪਾਣੀ ਨਾਲ ਨਾ ਸਿਰਫ਼ ਲੋਕਾਂ ਦੇ ਘਰ ਡੁੱਬ ਗਏ ਹਨ, ਸਗੋਂ ਕੈਪਟਨ ਦੀ ਰਾਜਨੀਤੀ ਵੀ ਪੂਰੀ ਤਰ੍ਹਾਂ ਬਹਿ ਗਈ ਹੈ। ਕਾਂਗਰਸ ਤੋਂ ਭਾਜਪਾ ਤੱਕ ਦਾ ਸਫ਼ਰ ਕਰਨ ਵਾਲੇ ਕੈਪਟਨ ਸਾਹਿਬ ਹੁਣ ਕਿਸੇ ਵੀ ਮੰਚ ’ਤੇ ਨਜ਼ਰ ਨਹੀਂ ਆ ਰਹੇ। ਨਾ ਉਹ ਹੜ੍ਹ ਪੀੜਤਾਂ ਦੇ ਨਾਲ ਖੜ੍ਹੇ ਹਨ, ਨਾ ਹੀ ਪ੍ਰਧਾਨ ਮੰਤਰੀ ਮੋਦੀ ਜਾਂ ਕਿਸੇ ਭਾਜਪਾ ਨੇਤਾ ਦੇ ਨਾਲ।
ਲੋਕਾਂ ਦੀ ਜ਼ੁਬਾਨ ਤੇ ਇਕੋ ਹੀ ਗੱਲ ਹੈ –
“ਜਿਵੇਂ ਹੜ੍ਹਾਂ ਦਾ ਪਾਣੀ ਹੌਲੀ-ਹੌਲੀ ਪੰਜਾਬ ਦੇ ਪਿੰਡਾਂ ਨੂੰ ਗਾਇਬ ਕਰ ਰਿਹਾ ਹੈ, ਓਹੋ ਜਿਹਾ ਹੀ ਕੈਪਟਨ ਅਮਰਿੰਦਰ ਸਿੰਘ ਵੀ ਰਾਜਨੀਤੀ ਤੋਂ ਹੌਲੀ-ਹੌਲੀ ਗਾਇਬ ਹੋ ਰਹੇ ਹਨ।”

















