ਜੇਪੀ ਦੱਤਾ ਦੀ ਇਤਿਹਾਸਕ ਫਿਲਮ ‘ਬਾਰਡਰ’ ਦੇ ਸੀਕਵਲ ‘ਬਾਰਡਰ 2’ ਨੂੰ ਲੈ ਕੇ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਪੰਜਾਬੀ ਸਿਨੇਮਾ ਦੀ ਸਟਾਰ ਅਦਾਕਾਰਾ ਸੋਨਮ ਬਾਜਵਾ ਨੇ ਆਪਣੀਆਂ ਕੁਝ ਅਣਦੇਖੀਆਂ ਤਸਵੀਰਾਂ ਸਾਂਝੀਆਂ ਕਰਕੇ ਸੋਸ਼ਲ ਮੀਡੀਆ ‘ਤੇ ਧੂਮ ਮਚਾ ਦਿੱਤੀ ਹੈ।

1970 ਦੇ ਦਹਾਕੇ ਦੀ ਦੁਲਹਨ ਬਣੀ ਸੋਨਮ
ਸਰੋਤਾਂ ਮੁਤਾਬਕ, ਸੋਨਮ ਬਾਜਵਾ ਫਿਲਮ ਵਿੱਚ ਦਿਲਜੀਤ ਦੋਸਾਂਝ ਦੀ ਪਤਨੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਫਿਲਮ ਦੀ ਕਹਾਣੀ 1970 ਦੇ ਦਹਾਕੇ ‘ਤੇ ਅਧਾਰਿਤ ਹੈ, ਜਿਸ ਕਰਕੇ ਸੋਨਮ ਦਾ ਦੁਲਹਨ ਵਾਲਾ ਲੁੱਕ ਵੀ ਉਸੇ ਦੌਰ ਅਨੁਸਾਰ ਤਿਆਰ ਕੀਤਾ ਗਿਆ ਹੈ। ਲਾਲ ਜੋੜੇ ਵਿੱਚ ਸਜੀ ਸੋਨਮ ਡੋਲੀ ਵਿੱਚ ਬੈਠ ਕੇ ਵੱਖ-ਵੱਖ ਪੋਜ਼ ਦਿੰਦੀ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਦਿਸ਼ਾ ਪਾਟਨੀ ਸਮੇਤ ਫੈਨਜ਼ ਨੇ ਕੀਤੀ ਤਾਰੀਫ਼
ਸੋਨਮ ਦੇ ਇਸ ਲੁੱਕ ‘ਤੇ ਉਸ ਦੀ ਬੈਸਟ ਫ੍ਰੈਂਡ ਅਤੇ ਅਦਾਕਾਰਾ ਦਿਸ਼ਾ ਪਾਟਨੀ ਨੇ ਕਮੈਂਟ ਕਰਦਿਆਂ ਲਿਖਿਆ—‘ਸਭ ਤੋਂ ਖੂਬਸੂਰਤ ਕੁੜੀ’। ਇਸ ਦੇ ਨਾਲ ਹੀ ਫੈਨਜ਼ ਨੇ ਵੀ ‘ਪਟੋਲਾ’ ਅਤੇ ‘ਮਾਸ਼ਾਅੱਲ੍ਹਾ’ ਵਰਗੇ ਸ਼ਬਦਾਂ ਨਾਲ ਅਦਾਕਾਰਾ ਦੀ ਖੂਬ ਤਾਰੀਫ਼ ਕੀਤੀ ਹੈ।
‘ਬਾਰਡਰ 2’ ਦੀ ਰਿਲੀਜ਼ ਤੋਂ ਪਹਿਲਾਂ ਸੋਨਮ ਬਾਜਵਾ ਦਾ ਇਹ ਲੁੱਕ ਦਰਸ਼ਕਾਂ ਦੀ ਉਤਸੁਕਤਾ ਹੋਰ ਵਧਾ ਰਿਹਾ ਹੈ।

















