ਪੁਲਿਸ ਵਲੋ ਰਾਜਨੀਤਿਕ ਸ਼ਹਿ ਤੇ ਪੀੜਤ ਪਰਿਵਾਰ ਤੇ ਨਜਾਇਜ਼ ਪਰਚਾ ਦਰਜ਼
7. ਦਸੰਬਰ 2025 ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਮਸਤੂ ਜੀ ਦੇ ਆਗੂਆ ਕੋਲ ਪਿੰਡ ਵਿਰਕ ਤਲਵੰਡੀ ਤੋਂ ਇੱਕ ਮਾਮਲਾ ਆਇਆ ।ਵਿਰਕ ਤਲਵੰਡੀ ਦੇ ਵਸਨੀਕ ਪੀੜਤ ਗੁਰਕਿਰਪਾਲ ਸਿੰਘ ਨੇ ਦੱਸਿਆ ਕਿ ਉਹ 2ਨਵੰਬਰ 2025 ਨੁੰ ਆਪਣੇ ਘਰੋਂ ਖੇਤਾਂ ਨੂੰ ਜਾ ਰਿਹਾ ਸੀ , ਅਤੇ ਜਦੋ ਉਹ ਗੁਰਨਾਮ ਸਿੰਘ ਦੇ ਘਰ ਕੋਲੋ ਲੰਘਿਆ ਤਾਂ ਗੁਰਨਾਮ ਸਿੰਘ ਨੇ ਆਪਣੇ ਪਿਉ ,ਪੁੱਤਰ ਅਤੇ ਹੋਰ ਆਪਣੇ ਬੰਦਿਆ ਨੂੰ ਲੈ ਕੇ ਮੈਨੂੰ ਘੇਰ ਕੇ ਮੇਰੇ ਸਿਰ ਵਿਚ ਸੱਟਾਂ ਮਾਰੀਆਂ ,ਅਤੇ ਗਲੀ ਵਿੱਚ ਰੌਲਾ ਪੈਣ ਤੇ ਮੇਰੀ ਮਾਤਾ ਮੈਨੂੰ ਛੁਡਾਉਣ ਲਈ ਆਈ ਅਤੇ ਉਹਨਾਂ ਨੇ ਮੇਰੀ ਮਾਤਾ ਦੇ ਹੱਥ ਦੀਆਂ ਉਂਗਲਾਂ ਤੋੜ ਦਿੱਤੀਆਂ ।ਸਾਨੂੰ ਇਹ ਕਹਿ ਕੇ ਸੱਟਾਂ ਮਾਰੀਆਂ ਕਿ ਉਹ ਉਸਦੀ ਨੂੰਹ ਦੇ ਕਹਿਣ ਤੇ (ਜਿਸ ਨਾਲ ਉਹਨਾਂ ਦਾ ਕਾਫ਼ੀ ਦੇਰ ਤੋ ਝਗੜਾ ਚੱਲ ਰਿਹਾ ਹੈ)ਉਸਦੇ ਬੱਚੇ ਚੁੱਕਣ ਆਇਆ ਹੈ ।ਜਿਸਦਾ ਓਹਨਾ ਕੋਲ ਕੋਈ ਵੀ ਸਬੂਤ ਨਹੀ ਅਤੇ ਨਾ ਹੀ ਪੁਲਸ ਨੇ ਇਸ ਬਾਰੇ ਕੋਈ ਜਾਣਕਾਰੀ ਹਾਸਲ ਕਰਨ ਦੀ ਕੋਸਿਸ਼ ਕੀਤੀ ਹੈ ।
ਪੁਲਸ ਨੇ ਸਿਆਸੀ ਦਬਾ ਹੇਠ ਆ ਕੇ ਸਾਡੇ ਉੱਤੇ ਪਰਚੇ ਕਰ ਦਿੱਤੇ ਹਨ ਜਦੋਂ ਕਿ ਸਾਡੇ ਸੱਟਾਂ ਵਜੀਆਂ ਹੋਣ ਕਾਰਨ ਮੈਂ ਤੇ ਮੇਰੀ ਮਾਤਾ 10 ਵਜੇ ਹਸਪਤਾਲ ਦਾਖਲ ਹੋਏ ਸੀ ਜੋ ਕੇ ਸਰਕਾਰੀ ਸਬੂਤ ਹੈ ।ਜਦੋ ਕਿ ਗੁਰਨਾਮ ਸਿੰਘ ਹੋਰੀ ਪੁਲਸ ਦੀ ਮਿਲੀ ਭੁਗਤ ਨਾਲ 1 ਵੱਜੇ ਹਸਪਤਾਲ ਪਹੁੰਚਦੇ ਹਨ । ਪੁਲਸ ਨੇ ਉਹਨਾਂ ਵਲੋਂ ਸਾਡੇ ਤੇ ਨਜਾਇਜ ਪਰਚੇ ਦਰਜ ਕਰ ਦਿੱਤੇ ਹਨ ਅਤੇ ਸਾਡੀ ਜੋ ਹਸਪਤਾਲ ਵਿੱਚੋ ਡਾਕਟਰ ਜੋ ਰਿਪੋਰਟ ਦਿੱਤੀ ਹੈ,ਉਸ ਉੱਤੇ ਪੁਲਿਸ ਨੇ ਕੋਈ ਵੀ ਕਾਰਵਾਈ ਨਹੀ ਕੀਤੀ ਗਈ ।ਸਾਡੇ ਤੇ ਨਜਾਇਜ ਪਰਚੇ ਕਰ ਕੇ ਪੁਲਿਸ ਸਾਡੇ ਤੇ ਦਬਾਅ ਬਣਾ ਰਹੀ ਹੈ । ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜੋਨ ਬਾਬਾ ਮਸਤੂ ਜੀ ਦੀ ਕੋਰ ਕਮੇਟੀ ਨੇ ਸਾਰਾ ਮਸਲਾ ਵਿਚਾਰ ਕੇ ਪੁਲਿਸ ਥਾਣਾ ਤਿੱਬੜ ਨਾਲ ਸੰਪਰਕ ਕੀਤਾ । ਜਿਸ ਦਾ ਮਸਲੇ ਨਾਲ ਸਬੰਧਤ ਅਧਿਕਾਰੀ ਕੋਈ ਜਵਾਬ ਨਹੀ ਦੇ ਸਕੇ ।ਜੋਨ ਪ੍ਰਧਾਨ ਅਨੋਖ ਸਿੰਘ ਸੁਲਤਾਨੀ ਨੇ ਸਬੰਧਿਤ ਅਧਿਕਾਰੀ ਨੂੰ ਕਿਹਾ ਕਿ ਮਸਲੇ ਨੂੰ 12 ਨਵੰਬਰ ਤੱਕ ਠੀਕ ਤਰੀਕੇ ਨਾਲ ਸੁਲਝਾਉਣ ਕੋਸਿਸ ਕੀਤੀ ਜਾਵੇ ਅਤੇ ਨਜਾਇਜ ਪਰਚਾ ਰੱਦ ਕਰਕੇ ਦੋਸੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ ।ਅਜਿਹਾ ਨਾ ਕਰਨ ਦੀ ਸੂਰਤ ਵਿੱਚ 13ਨਵੰਬਰ ਨੂੰ ਥਾਣੇ ਵਿਚ ਧਰਨਾ ਦਿਤਾ ਜਾਵੇਗਾ ਇਸ ਮੌਕੇ ਹੋਰਾਂ ਤੋਂ ਇਲਾਵਾ ਸੋਹਣ ਸਿੰਘ, ਓਂਕਾਰ ਸਿੰਘ ,ਗੁਰਮੇਲ ਸਿੰਘ ਗੁਰਪ੍ਰੀਤ ਕਾਲਾ ਨੰਗਲ ਕੁਲਜੀਤ ਸਿੰਘ ਅਮਰੀਕ ਸਿੰਘ ਹਯਾਤ ਨਗਰ ,ਵੱਸਣ ਸਿੰਘ ,ਜਤਿੰਦਰ ਸਿੰਘ ਸੀਨਿਅਰ ਮੀਤ ਪ੍ਰਧਾਨ, ਸੁਖਦੇਵ ਕੌਰ ਅਤੇ ਰਮਨਜੀਤ ਕੌਰ ਹਾਜਰ ਸਨ ।

















