ਕਪੂਰਥਲਾ (ਪੰਕਜ ਸੋਨੀ/ਹਨੀ ਸਿੰਘ):- ਕਪੂਰਥਲਾ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ‘ਤੇ ਵੱਡਾ ਸਵਾਲ।
ਸਾਬਕਾ ਸੈਸ਼ਨ ਜੱਜ ਮੰਜੂ ਰਾਣਾ ਵਲੋਂ ਲਾਏ ਗਏ ਦੋਸ਼ਾਂ ਨੇ ਸਾਰੇ ਪੁਲਿਸ ਡਿਪਾਰਟਮੈਂਟ ਦੀ ਨਾਕਾਮੀ ਨੂੰ ਨੰਗਾ ਕਰ ਦਿੱਤਾ।
ਬੇਸ਼ਰਮੀ ਦੀ ਹੱਦ —
ਦੋ ਹੋਮਗਾਰਡ ਇੱਕ NRI ਦੇ ਨਿੱਜੀ ਗਨਮੈਨ,
ਪੂਰਾ ਇੱਕ ਮਹੀਨਾ ਡਿਊਟੀ — SSP–DSP ਨੂੰ ਪਤਾ ਹੀ ਨਹੀਂ!
ਕਿਸੇ ਵੀ ਸਰਕਾਰੀ ਰਿਕਾਰਡ ਵਿੱਚ ਇਹ ਤਾਇਨਾਤੀ ਨਹੀਂ ਮਿਲੀ।
ਨਾ ਕੋਈ ਆਰਡਰ, ਨਾ ਕੋਈ ਮੰਜੂਰੀ —
ਤੇ ਗਨਮੈਨ ਮੁਲਾਜ਼ਮ ਇੱਕ ਮਹੀਨਾ ਤੱਕ NRI ਦੀ ਸੇਵਾ ਕਰਦੇ ਰਹੇ।
ਇਹ ਕੀ ਪੁਲਿਸ ਪ੍ਰਸ਼ਾਸਨ ਦੀ ਲਾਪਰਵਾਹੀ ਹੈ ਜਾਂ ਫਿਰ ਅੰਦਰਲੀ ਮਿਲੀਭਗਤ?
** ਵੀਡੀਓਆਂ ਨੇ ਖੋਲ੍ਹੀ ਪੁਲਿਸ ਦੀ ਕਾਰਗੁਜ਼ਾਰੀ —
NRI ਦੇ ਨਾਲ AK-47 ਵਰਗੀਆਂ ਸਾਲਟਾਂ,
ਹੋਮਗਾਰਡ ਰਾਈਫ਼ਲ ਕੈਰੀ ਕਰਦੇ ਨਜ਼ਰ ਆਏ**
DSP ਡਾ. ਸ਼ੀਤਲ ਸਿੰਘ ਦਾ ਕਬੂਲਨਾਮਾ —
“ਹੋਮਗਾਰਡ ਸਾਲਟ ਕੈਰੀ ਨਹੀਂ ਕਰ ਸਕਦਾ।”
ਫਿਰ ਸਵਾਲ —
ਇਹ ਹਥਿਆਰ ਕਿਸਨੇ ਦਿੱਤੇ?
ਲਗਨ ਦੀ ਇਜਾਜ਼ਤ ਕਿਸਨੇ ਦਿੱਤੀ?
ਇਹ ਸਿੱਧਾ ਪੁਲਿਸ ਸਿਸਟਮ ਦੇ ਕੰਧ ਢਾਹੁੰਦਾ ਹੈ।
** SSP ਨੇ ਲੈ ਕਲਾਸ —
ਦੋ SHO ਤੋਂ Explanation ਮੰਗੀ
ਸਦਰ ਇੰਸਪੈਕਟਰ ਪ੍ਰਭਜੋਤ ਕੌਰ
ਅਤੇ ਕੋਤਵਾਲੀ SHO ਬਲਵਿੰਦਰ ਸਿੰਘ ਘੇਰੇ ਵਿੱਚ**
ਦੋਵੇਂ SHO ਨੇ ਇੱਕ ਮਹੀਨੇ ਤੱਕ
SSP ਗੌਰਵ ਤੂਰ ਅਤੇ DSP ਨੂੰ ਅੰਧੇਰੇ ਵਿੱਚ ਰੱਖਿਆ।
ਦੋ ਹੋਮਗਾਰਡਾਂ ਨੂੰ ਅੱਜ SSP ਦੇ ਸਾਹਮਣੇ ਪੇਸ਼ ਕਰਕੇ ਪੁੱਛਗਿੱਛ ਹੋਈ।
** SHO ਦੀ ਟੈਲੀਫੋਨਿਕ ਕਬੂਲੀ ਗੱਲ —
“ਦੋ ਹੋਮਗਾਰਡ ਭੇਜੇ ਸਨ…”
ਪਰ ਕਿਉਂ ਭੇਜੇ? ਕਿਵੇਂ? ਕਿਸ ਆਰਡਰ ‘ਤੇ?
SHO ਦੇ ਕੋਲ ਕੋਈ ਜਵਾਬ ਨਹੀਂ!**
ਇਹ ਸਾਰਾ ਮਾਮਲਾ ਪੁਲਿਸ ਪ੍ਰਸ਼ਾਸਨ ਵਿੱਚ
ਸਿਸਟਮਿਕ ਫੇਲਅਰ ਅਤੇ ਬੇਕਾਬੂ ਡਿਊਟੀ ਮੈਨੇਜਮੈਂਟ ਨੂੰ ਦਰਸਾਉਂਦਾ ਹੈ।
** ਪੁਲਿਸ ਦਾ ਮੀਡੀਆ ਤੋਂ ਭੱਜਣਾ —
“SSP ਨੇ ਮੀਡੀਆ ਨਾਲ ਗੱਲ ਕਰਨ ਤੋਂ ਰੋਕਿਆ ਹੈ”**
ਇਹ ਬਿਆਨ ਆਪਣੇ ਆਪ ਵਿੱਚ ਸਭ ਤੋਂ ਵੱਡੀ ਗੜਬੜ ਦੀ ਪੁਸ਼ਟੀ ਕਰਦਾ ਹੈ।
ਵੱਡੇ ਸਵਾਲ ਪੁਲਿਸ ਪ੍ਰਸ਼ਾਸਨ ਨੂੰ —
✔ ਹੋਮਗਾਰਡਾਂ ਨੂੰ ਇੱਕ ਮਹੀਨਾ NRI ਨਾਲ ਲੱਗੇ ਰੱਖਣ ਦੀ ਮਨਜ਼ੂਰੀ ਕਿਸਨੇ ਦਿੱਤੀ?
✔ SSP ਅਤੇ DSP ਨੂੰ ਬਿਨਾਂ ਦੱਸੇ ਇਹ ਸਾਰੀ ਡਿਊਟੀ ਕਿਵੇਂ ਚੱਲਦੀ ਰਹੀ?
✔ AK-47 ਵਰਗੀਆਂ ਸਾਲਟਾਂ ਹੋਮਗਾਰਡਾਂ ਨੂੰ ਕਿਸਨੇ ਜਾਰੀ ਕੀਤੀਆਂ?
✔ SHO ਨੇ ਸੱਚ ਲੁਕਾਇਆ ਜਾਂ ਸਿਸਟਮ ਵਿੱਚ ਹੋਰ ਕੋਈ ਵੱਡੀ ਗੜਬੜ ਹੈ?
** ਕਪੂਰਥਲਾ ਪੁਲਿਸ ਦੀ ਸੁਰੱਖਿਆ ਪ੍ਰਣਾਲੀ ‘ਚ ਰਿਸਾਵ —
ਇਹ ਕੇਸ ਹੁਣ ਪੂਰੇ ਜ਼ਿਲ੍ਹੇ ਦੀ ਕਮਜ਼ੋਰ ਪ੍ਰਸ਼ਾਸਕੀ ਪਕੜ ਦਾ ਸਬ ਤੋਂ ਵੱਡਾ ਸਬੂਤ ਬਣ ਗਿਆ ਹੈ।**
ਪੁਲਿਸ ਦਾ ਕੰਮ ਕਾਨੂੰਨ ਦੀ ਰੱਖਿਆ ਹੈ,
ਪਰ ਇੱਥੇ ਪੁਲਿਸ ਹੀ ਡਿਊਟੀ ਨੂੰ ਆਪਣੇ ਮਨਮੁਤਾਬਕ ਵਰਤਦੀ ਨਜ਼ਰ ਆ ਰਹੀ ਹੈ।
ਇਹ ਮਾਮਲਾ ਹੁਣ ਸਿਰਫ਼ ਇੱਕ ਮਿਸਟੇਕ ਨਹੀਂ —
ਪੂਰੇ ਕਪੂਰਥਲਾ ਪੁਲਿਸ ਸਿਸਟਮ ਦਾ ਫੇਲਅਰ ਸਾਬਤ ਹੋ ਰਿਹਾ ਹੈ।

















