ਸ਼ੰਬੂ ਬਾਰਡਰ ਤੋਂ ਚੋਰੀ ਹੋਈਆਂ ਕਿਸਾਨਾਂ ਦੀਆਂ ਟਰਾਲੀਆਂ ਦਾ ਮਾਮਲਾ ਹੁਣ ਹੋਰ ਵੀ ਗੰਭੀਰ ਹੋ ਗਿਆ ਹੈ। ਨਵਾਂ ਵਿਵਾਦ ਉਸ ਸਮੇਂ ਖੜਾ ਹੋਇਆ ਜਦੋਂ ਕਿਸਾਨਾਂ ਨੇ ਦਾਅਵਾ ਕੀਤਾ ਕਿ ਚੋਰੀ ਹੋਇਆ ਸਮਾਨ ਨਾਭਾ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਦੀ ਸਰਕਾਰੀ ਕੋਠੀ ਵਿੱਚ ਦੱਬਿਆ ਹੋਇਆ ਹੈ। ਅੱਜ ਪੁਲਿਸ ਵੱਲੋਂ ਖੁਦਾਈ ਦੌਰਾਨ ਉਥੋਂ ਟਰਾਲੀਆਂ ਦੇ ਪਾਰਟਸ ਬਰਾਮਦ ਕੀਤੇ ਗਏ ਹਨ।
ਜੇਸੀਬੀ ਨਾਲ ਖੁਦਾਈ, ਮਿੱਟੀ ਵਿਚੋਂ ਨਿਕਲਦੇ ਐਂਗਲ ਤੇ ਪਾਰਟਸ।
ਕਿਸਾਨਾਂ ਨੇ ਪਿਛਲੇ ਕਈ ਦਿਨਾਂ ਤੋਂ ਦਾਅਵਾ ਕੀਤਾ ਹੋਇਆ ਸੀ ਕਿ ਚੋਰੀ ਹੋਇਆ ਸਮਾਨ ਨਗਰ ਕੌਂਸਲ ਦੇ ਕਾਰਜ ਸਾਧਕ ਦੀ ਕੋਠੀ ਦੇ ਅੰਦਰ ਦੱਬਿਆ ਹੋਇਆ ਹੈ। ਅੱਜ ਜਦੋਂ ਡਿਊਟੀ ਮਜਿਸਟਰੇਟ ਦੀ ਮੌਜੂਦਗੀ ਵਿੱਚ ਸੀਆਈਏ ਸਟਾਫ ਪਟਿਆਲਾ ਪੁਲਿਸ ਨੇ ਜੇਸੀਬੀ ਨਾਲ ਖੁਦਾਈ ਕਰਵਾਈ ਤਾਂ ਮਿੱਟੀ ਵਿਚੋਂ ਟਰਾਲੀਆਂ ਦੇ ਐਂਗਲ ਬਰਾਮਦ ਹੋ ਹੀ ਗਏ!
“ਏਹ ਸਾਡੀਆਂ ਹੀ ਟਰਾਲੀਆਂ ਦੇ ਪਾਰਟਸ ਹਨ, ਜੋ ਸ਼ੰਬੂ ਬਾਰਡਰ ਤੋਂ ਚੋਰੀ ਹੋਏ ਸਨ। ਪਹਿਲਾਂ ਪੰਕਜ ਪੱਪੂ ਦੇ ਵਰਕਸ਼ਾਪ ਤੋਂ ਟਾਇਰ ਮਿਲੇ, ਹੁਣ ਕੋਠੀ ਦੇ ਅੰਦਰ ਸਮਾਨ ਮਿਲ ਰਿਹਾ ਹੈ। ਪੁਲਿਸ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਵੇ!”
“ਕੋਠੀ ਮੇਰੇ ਨਾਮ ਤੇ ਹੈ ਪਰ ਮੈਂ ਇੱਥੇ ਨਹੀਂ ਰਹਿੰਦਾ। ਸਮਾਨ ਕਿਵੇਂ ਆਇਆ, ਮੈਨੂੰ ਨਹੀਂ ਪਤਾ। ਇਹ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ।”
“ਕਿਸਾਨਾਂ ਦੀ ਮੰਗ ‘ਤੇ ਖੁਦਾਈ ਕਰਵਾਈ ਗਈ। ਟਰਾਲੀਆਂ ਦੇ ਕੁਝ ਪਾਰਟਸ ਬਰਾਮਦ ਹੋਏ ਹਨ। ਜਾਂਚ ਜਾਰੀ ਹੈ ਅਤੇ ਜੋ ਵੀ ਦੋਸ਼ੀ ਹੋਵੇਗਾ, ਉਸ ‘ਤੇ ਕੜੀ ਕਾਰਵਾਈ ਕੀਤੀ ਜਾਵੇਗੀ।”
ਟਰਾਲੀ ਚੋਰੀ ਮਾਮਲਾ ਹੁਣ ਨਵੇਂ ਮੋੜ ’ਤੇ ਪਹੁੰਚ ਗਿਆ ਹੈ। ਕੋਠੀ ਤੋਂ ਪਾਰਟਸ ਮਿਲਣ ਦੇ ਬਾਅਦ ਕਿਸਾਨਾਂ ਵਿੱਚ ਗੁੱਸਾ ਹੋਰ ਵਧ ਗਇਆ ਹੈ। ਹੁਣ ਦੇਖਣਾ ਇਹ ਹੈ ਕਿ ਪੁਲਿਸ ਦੀ ਜਾਂਚ ਕਿੱਥੇ ਤੱਕ ਪਹੁੰਚਦੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਕੀ ਕਾਰਵਾਈ ਹੁੰਦੀ ਹੈ।

















