ਆਹ ਦੇਖੋ ਭਾਰਤ ਦੀ ਸਭ ਤੋਂ ਲੰਬੀ ਰੇਲ

ਭਾਰਤੀ ਰੇਲ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਲੰਬੀ ਚਾਰ ਪੁਆਇੰਟ ਪੰਜ ਕਿਲੋਮੀਟਰ ਦੀ ਮਾਲ ਗੱਡੀ ਰੁਦ੍ਰਾਸੱਤਰ ਦਾ ਪਰਿਚਾਲਨ ਵੀਰਵਾਰ ਨੂੰ ਈਸੀਆਰ ਦੇ ਵੱਲੋਂ ਕੀਤਾ ਗਿਆ |

ਡੀਡੀਯੂ ਮੰਡਲ ਦੇ ਗੰਜਖਵਾਜਾ ਸਟੇਸ਼ਨ ਤੋ ਧਨਬਾਦ ਮੰਡਲ ਦੇ ਗੜਵਾ ਰੋਡ ਸਟੇਸ਼ਨ ਤੱਕ 354 ਵੈਗਨ ਵਾਲੀ ਇਸ ਮਾਲ ਗੱਡੀ ਨੂੰ ਸੱਤ ਇੰਜਨਾ ਨਾਲ ਚਲਾਇਆ ਗਿਆ | ਜਾਣਕਾਰੀ ਲਈ ਦਸ ਦਈਏ ਕਿ ਇਸ ਤੋਂ ਪਹਿਲਾ ਆਸਟ੍ਰੇਲੀਆ ਅਤੇ ਅਮਰੀਕਾ ਵਿੱਚ 7 ਇੰਜਣਾਂ ਵਾਲੀ ਇੱਕ ਮਾਲ ਗੱਡੀ ਚੱਲੀ ਸੀ |

ਇੱਕੋ ਨਾਲ ਛੇ ਬਾਕਸਨ ਰੈਕ ਨਾਲ ਬਣੀ ਇਸ ਮਾਲ ਗੱਡੀ ਨੇ 200 ਕਿਲੋਮੀਟਰ ਦੀ ਦੂਰੀ ਪੰਜ ਘੰਟੇ ਦੇ ਵਿੱਚ ਤੈਅ ਕੀਤੀ

ਮਾਲ ਗੱਡੀ ਸੋਨਨਗਰ ਤੱਕ ਡੈਡੀਕੇਟਿਡ ਫ੍ਰੇਟ ਕੋਰੀਡੋਰ ਤੇ ਅਤੇ ਉਸ ਤੋਂ ਬਾਅਦ ਗੜਵਾ ਰੋਡ ਸਟੇਸ਼ਨ ਤੱਕ ਆਮ ਟਰੈਕ ਤੇ ਚੱਲੀ | ਮਾਲ ਗੱਡੀ ਖੁੱਲਣ ਦੇ ਮੌਕੇ ਤੇ ਡੀਡੀਯੂ ਦੇ ਸੀਨੀਅਰ ਡੀਓਐਸ ਕੇਸ਼ਵ ਅਨੰਦ ਅਤੇ ਹੋਰ ਅਧਿਕਾਰੀ ਮੌਜੂਦ ਸਨ l