18 ਸਾਲਾਂ ਦੀ ਉਡੀਕ ਖਤਮ: ਨਿਤਿਨ ਕੋਹਲੀ ਦੇ ਜਜ਼ਬੇ ਨਾਲ ਸੂਰਿਆ ਐਨਕਲੇਵ ਤੇ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵਿੱਚ ਵਿਕਾਸ ਕਾਰਜਾਂ ਦੀ ਸ਼ੁਰੂਆਤ

ਜਲੰਧਰ(ਪੰਕਜ਼ ਸੋਨੀ/ਹਨੀ ਸਿੰਘ)ਸੂਰਿਆ ਐਨਕਲੇਵ ਅਤੇ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਹਜ਼ਾਰਾਂ ਨਿਵਾਸੀਆਂ ਲਈ ਅੱਜ ਦਾ ਦਿਨ ਮੀਲ ਪੱਥਰ ਸਾਬਤ ਹੋਇਆ। ਪਿਛਲੇ 18 ਸਾਲਾਂ ਤੋਂ ਅਟਕੇ ਪਏ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਮਿਲ ਗਈ ਹੈ, ਜਿਸ ਦਾ ਸਿੱਧਾ ਸਿਹਰਾ ਜਾ ਕੇ ਬੱਝਦਾ ਹੈ ਜਲੰਧਰ ਸੈਂਟਰਲ ਇੰਚਾਰਜ ਨਿਤਿਨ ਕੋਹਲੀ ਦੇ ਅਥਕ ਯਤਨਾਂ ਨਾਲ।

ਕੋਹਲੀ ਦੀ ਲਗਾਤਾਰ ਦਖ਼ਲਅੰਦਾਜ਼ੀ, ਜ਼ਮੀਨੀ ਪੱਧਰ ‘ਤੇ ਸਰਗਰਮ ਸ਼ਮੂਲੀਅਤ ਅਤੇ ਪ੍ਰਸ਼ਾਸਕੀ ਦਫ਼ਤਰਾਂ ਵਿੱਚ ਵਾਪਰਦੇ ਇੱਕ-ਇੱਕ ਪੱਲੇ ਨੂੰ ਹਿਲਾਉਣ ਵਾਲੀ ਕੋਸ਼ਿਸ਼ਾਂ ਦੇ ਫਲਸਰੂਪ ਦੋਹੀਂ ਕਾਲੋਨੀਆਂ ਨੂੰ ਨਗਰ ਨਿਗਮ ਵਿੱਚ ਟ੍ਰਾਂਸਫਰ ਕਰਨ ਲਈ ਸਰਕਾਰੀ ਮਨਜ਼ੂਰੀ ਮਿਲ ਗਈ। ਇਸ ਫ਼ੈਸਲੇ ਨਾਲ ਇਲਾਕੇ ਦਾ ਰੁਕਿਆ ਪਿਆ ਵਿਕਾਸ ਹੁਣ ਮੁੜ ਪਟੜੀ ‘ਤੇ ਆ ਰਿਹਾ ਹੈ।

ਹੁਣ ਇਲਾਕੇ ਵਿੱਚ ਇਹ ਵਿਕਾਸ ਕਾਰਜ ਤੁਰੰਤ ਸ਼ੁਰੂ ਹੋਣਗੇ:

ਮੁੱਖ ਅਤੇ ਲਿੰਕ ਸੜਕਾਂ ਦੀ ਨਵੀਂ ਕਾਰਪੇਟਿੰਗ

ਡ੍ਰੇਨੇਜ ਅਤੇ ਸਿਵਰੇਜ ਸਿਸਟਮ ਦੀ ਪੂਰੀ ਮੁਰੰਮਤ

ਸਟ੍ਰੀਟ ਲਾਈਟਾਂ ਦੀ ਇੰਸਟਾਲੇਸ਼ਨ

ਪਾਰਕਾਂ ਅਤੇ ਹਰੇ ਭਰੇ ਖੇਤਰਾਂ ਦੀ ਮਾਡਰਨ ਰੀ-ਡਿਜ਼ਾਈਨਿੰਗ

ਖੇਡ ਸਟੇਡੀਅਮ ਦੀ ਨਿਊ ਬਿਲਡਿੰਗ

ਮੌਡਰਨ ਲਾਈਟਿੰਗ ਪ੍ਰੋਜੈਕਟ

ਵੱਖ-ਵੱਖ ਲੋਕ ਭਲਾਈ ਕਾਰਜਾਂ ਨੂੰ ਤੁਰੰਤ ਲਾਗੂ ਕਰਨਾ

ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ ਨੇ ਕਿਹਾ ਕਿ ਨਿਤਿਨ ਕੋਹਲੀ ਨੇ ਨਿਵਾਸੀਆਂ ਦੀਆਂ ਹਕੀਕਤੀ ਸਮੱਸਿਆਵਾਂ ਨੂੰ ਸਮਝਦੇ ਹੋਏ ਉਨ੍ਹਾਂ ਦੀ ਲੜਾਈ ਨੂੰ ਆਪਣੀ ਲੜਾਈ ਬਣਾਇਆ। “18 ਸਾਲਾਂ ਤੋਂ ਫਾਇਲਾਂ ਵਿੱਚ ਦੱਬੇ ਪਏ ਕਾਗਜ਼ਾਂ ਨੂੰ ਹਿਲਾਉਣਾ ਕੋਈ ਆਸਾਨ ਕੰਮ ਨਹੀਂ ਸੀ, ਪਰ ਕੋਹਲੀ ਨੇ ਜ਼ਮੀਨੀ ਸਤਰ ਤੋਂ ਲੈ ਕੇ ਉੱਚ ਪ੍ਰਸ਼ਾਸਕੀ ਪੱਧਰ ਤੱਕ ਜੋ ਅਭਿਆਨ ਚਲਾਇਆ, ਉਹ ਕਾਬਲੇ-ਸਤਾਇਸ਼ ਹੈ,” ਸੁਭਾਨਾ ਨੇ ਕਿਹਾ।

ਇਲਾਕੇ ਦੇ ਨਿਵਾਸੀਆਂ ਨੇ ਵੀ ਇਸ ਇਤਿਹਾਸਕ ਫ਼ੈਸਲੇ ‘ਤੇ ਖੁਸ਼ੀ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ “18 ਸਾਲਾਂ ਤੋਂ ਸੁਪਨਾ ਬਣੀਆਂ ਸੁਵਿਧਾਵਾਂ ਹੁਣ ਅਸਲ ਰੂਪ ਲੈਂਦੀਆਂ ਦਿੱਖ ਰਹੀਆਂ ਹਨ।” ਲੋਕਾਂ ਦਾ ਕਹਿਣਾ ਹੈ ਕਿ ਨਿਤਿਨ ਕੋਹਲੀ ਦਾ ਲੋਕਾਂ ਨਾਲ ਝੁਕਾਅ, ਵਚਨਬੱਧਤਾ ਅਤੇ ਪਾਰਦਰਸ਼ੀ ਕੰਮ ਕਰਨ ਦੀ ਰੀਤ ਹੀ ਇਸ ਵੱਡੀ ਜਿੱਤ ਦਾ ਅਸਲੀ ਕਾਰਨ ਹੈ।