ਗੁਰਦਾਸਪੁਰ ਤੋਂ ਵੱਡੀ ਤੇ ਦਹਿਲਾ ਦੇਣ ਵਾਲੀ ਖ਼ਬਰ ਆ ਰਹੀ ਅੱਜ ਸਵੇਰੇ ਸਕੀਮ ਨੰਬਰ 7 ਇਲਾਕੇ ਵਿੱਚ ਪੁਲਿਸ ਵੱਲੋਂ ਵੱਡਾ ਘੇਰਾ ਪਾਇਆ ਗਿਆ।ਮਾਮਲਾ ਸੀ ਸਾਬਕਾ ਫੌਜੀ ਅਤੇ ਮੌਜੂਦਾ ਸੈਂਟਰਲ ਜੇਲ੍ਹ ਗੁਰਦਾਸਪੁਰ ਵਿੱਚ ਤਾਇਨਾਤ ਕਰਮਚਾਰੀ ਗੁਰਪ੍ਰੀਤ ਸਿੰਘ ਦਾ, ਜਿਸ ਨੇ ਘਰੇਲੂ ਕਲੇਸ਼ ਦੇ ਚਲਦੇ ਆਪਣੀ ਪਤਨੀ ਅਤੇ ਸੱਸ ਦਾ ਕਤਲ ਕਰ ਦਿੱਤਾ।

ਘਟਨਾ ਪਿੰਡ ਖੁੱਥੀ ਦੀ ਹੈ, ਜਿੱਥੇ ਗੁਰਪ੍ਰੀਤ ਨੇ ਆਪਣੀ ਡਿਊਟੀ ਵਾਲੀ AK-47 ਨਾਲ ਪਹਿਲਾਂ ਦੋਵੇਂ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਅਤੇ ਫਿਰ ਸਕੀਮ ਨੰਬਰ 7 ਵਿੱਚ ਆਪਣੇ ਫਲੈਟ ਵਿੱਚ ਜਾ ਕੇ ਲੁਕ ਗਿਆ। ਜਾਣਕਾਰੀ ਮਿਲਦੇ ਹੀ SSP ਗੁਰਦਾਸਪੁਰ ਟੀਮ ਸਮੇਤ ਮੌਕੇ ‘ਤੇ ਪੁੱਜੇ ਅਤੇ ਕੁਆਟਰ ਦਾ ਘੇਰਾ ਕਰਕੇ ਗੁਰਪ੍ਰੀਤ ਨੂੰ ਸਰੈਂਡਰ ਕਰਨ ਲਈ ਕਿਹਾ।
ਪਰ ਕਾਫ਼ੀ ਸਮੇਂ ਤੱਕ ਸਮਝਾਉਣ ਦੇ ਬਾਵਜੂਦ ਵੀ ਗੁਰਪ੍ਰੀਤ ਨੇ ਆਪਣੇ ਆਪ ਨੂੰ ਪੁਲਿਸ ਹਵਾਲੇ ਨਹੀਂ ਕੀਤਾ, ਅਤੇ ਅੰਤ ਵਿੱਚ ਉਸਨੇ AK-47 ਨਾਲ ਖੁਦ ਨੂੰ ਗੋਲੀ ਮਾਰਕੇ ਆਤਮਹੱਤਿਆ ਕਰ ਲਈ। ਪੁਲਿਸ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸੇ ਦੌਰਾਨ ਮ੍ਰਿਤਕ ਮਾਂ ਤੇ ਧੀ ਦੇ ਪਰਿਵਾਰ ਨੇ ਗੰਭੀਰ ਦਾਅਵੇ ਕੀਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਗੁਰਪ੍ਰੀਤ ਲੰਬੇ ਸਮੇਂ ਤੋਂ ਆਪਣੀ ਪਤਨੀ ਨੂੰ ਪਰੇਸ਼ਾਨ ਕਰਦਾ ਸੀ ਅਤੇ ਉਸਨੂੰ ਮਾਰਣ ਦੀਆਂ ਧਮਕੀਆਂ ਦਿੰਦਾ ਰਹਿੰਦਾ ਸੀ। ਅਤੇ ਅਖ਼ੀਰਕਾਰ, ਉਹੋ ਕੁਝ ਕਰ ਗਿਆ ਜਿਸ ਤੋਂ ਪਰਿਵਾਰ ਹਮੇਸ਼ਾ ਡਰਦਾ ਸੀ। ਅਸੀਂ ਇਸ ਮਾਮਲੇ ਦੀ ਹਰ ਨਵੀਨਤਮ ਅਪਡੇਟ ਤੁਹਾਨੂੰ ਪਹੁੰਚਾਉਂਦੇ ਰਹਾਂਗੇ।

















