ਫਤਿਹਗੜ ਚੂੜੀਆਂ ਤੋਂ ਵੱਡੀ ਖ਼ਬਰ…ਡੇਰਾ ਰੋਡ ਪਿੰਡ ਡੋਗਰ ਅਤੇ ਲਾਲੇਨੰਗਲ ਦੇ ਵਿਚਕਾਰ ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਨੇ ਸਾਂਝੀ ਕਾਰਵਾਈ ਕਰਦੇ ਹੋਏ ਭਾਰੀ ਮਾਤਰਾ ਵਿੱਚ ਨਸ਼ੀਲਾ ਕੈਮੀਕਲ ਬਰਾਮਦ ਕੀਤਾ ਹੈ।
ਇੰਸਪੈਕਟਰ ਵਿਜੇ ਕੁਮਾਰ ਅਤੇ ਏ ਐਸ ਆਈ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ…ਕਿ ਡੇਰਾ ਰੋਡ ਉੱਤੇ ਕਿਸੇ ਨੇ ਸੜਕ ਕਿਨਾਰੇ ਨਸ਼ੇ ਨਾਲ ਸੰਬੰਧਿਤ ਨਸ਼ੀਲੇ ਪਦਾਰਥ ਲੁਕਾ ਕੇ ਰੱਖੇ ਹਨ।

ਜਿਸ ਤੋਂ ਬਾਅਦ ਫੌਰੀ ਕਾਰਵਾਈ ਕਰਦਿਆਂ ਫਤਿਹਗੜ ਚੂੜੀਆਂ ਪੁਲਿਸ ਅਤੇ ਐਕਸਾਈਜ਼ ਟੀਮ ਨੇ ਥਾਣੇ ਤੋਂ ਲਗਭਗ 3 ਕਿਲੋਮੀਟਰ ਦੂਰ ਡੇਰਾ ਰੋਡ ‘ਤੇ ਛਾਪਾਮਾਰੀ ਕੀਤੀ। ਮੌਕੇ ‘ਤੇ ਡਰਮਾਂ ਅਤੇ ਵੱਡੇ ਕੈਨਾਂ ਵਿੱਚ ਭਾਰੀ ਮਾਤਰਾ ਵਿੱਚ ਨਸ਼ੀਲਾ ਕੈਮੀਕਲ ਮਿਲਿਆ…
ਜਿਸਨੂੰ ਕਬਜ਼ੇ ਵਿੱਚ ਲਿਆ ਗਿਆ ਹੈ। ਅਧਿਕਾਰੀਆਂ ਮੁਤਾਬਕ ਫੜਿਆ ਗਿਆ ਕੈਮੀਕਲ ਲੈਬ ਵਿੱਚ ਭੇਜਿਆ ਜਾਵੇਗਾ… ਅਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਤਿਹਗੜ ਚੂੜੀਆਂ ਵਿੱਚ ਨਸ਼ੇ ਦੇ ਖ਼ਿਲਾਫ਼ ਇਹ ਸਾਂਝੀ ਕਾਰਵਾਈ ਮਹੱਤਵਪੂਰਨ ਮੰਨੀ ਜਾ ਰਹੀ ਹੈ।

















