ਕਿੰਨਰ ਸਮਾਜ ਦੇ ਮਹੰਤ ਦੇ ਉੱਤੇ ਦੇਰ ਸ਼ਾਮ ਚੱਲੀ ਗੋਲੀ, ਸੀਸੀਟੀਵੀ ‘ਚ ਘਟਨਾ ਦੀ ਫੁਟੇਜ ਹੋਈ ਕੈਦ, ਮਾਮਲਾ ਪੁਰਾਣੀ ਰੰਜਿਸ਼ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ

ਪਟਿਆਲਾ ਦੇ ਗੁਰੂ ਨਾਨਕ ਨਗਰ ਇਲਾਕੇ ਵਿੱਚ ਅੱਠ ਨੰਬਰ ਗਲੀ ਦੇ ਅੰਦਰ ਰਹਿਣ ਵਾਲੇ ਕਿੰਨਰ ਸਮਾਜ ਦੇ ਮਹੰਤ ਸਿਮਰਨ ਨੇ ਦੱਸਿਆ ਕਿ ਕੱਲ੍ਹ ਸ਼ਾਮ ਉਹ ਆਪਣੀ ਗੱਡੀ ਵਿੱਚ ਘਰ ਪਹੁੰਚ ਰਹੇ ਸਨ, ਤਾਂ ਦੋ ਮੋਟਰਸਾਈਕਲ ਸਵਾਰਾਂ ਨੇ ਉੱਪਰ ਗੋਲੀ ਚਲਾਈ।

ਸਿਮਰਨ ਮਹੰਤ ਨੇ ਦੱਸਿਆ ਕਿ ਇਹ ਹਮਲਾ ਪੁਰਾਣੀ ਰੰਜਿਸ਼ ਅਤੇ ਮਹੰਤੀ ਨੂੰ ਲੈ ਕੇ ਕੀਤਾ ਗਿਆ। ਉਨ੍ਹਾਂ ਨੇ ਕੁਝ ਵਿਅਕਤੀਆਂ ਦੇ ਨਾਮ ਵੀ ਲਏ। ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਉੱਪਰ ਹਮਲੇ ਹੋ ਚੁੱਕੇ ਹਨ, ਜਿਨ੍ਹਾਂ ਦੇ ਮਾਮਲੇ ਦਰਜ ਹਨ ਪਰ ਹੁਣ ਤੱਕ ਉੱਪਰ ਕੋਈ ਕਾਰਵਾਈ ਨਹੀਂ ਹੋਈ। ਮਹੰਤ ਸਿਮਰਨ ਨੇ ਪਟਿਆਲਾ ਪੁਲਿਸ ਤੋਂ ਸੁਰੱਖਿਆ ਦੀ ਮੰਗ ਵੀ ਕੀਤੀ।

ਥਾਣਾ ਅਰਬਨ ਸਟੇਟ ਦੇ ਇੰਚਾਰਜ ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਪੁਲਿਸ ਸੀਸੀਟੀਵੀ ਫੁਟੇਜ ਅਤੇ ਬਿਆਨਾਂ ਦੇ ਅਧਾਰ ’ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜੋ ਵੀ ਦੋਸ਼ੀ ਹੋਣਗੇ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸਮਰਾਓ ਨੇ ਇਹ ਵੀ ਦੱਸਿਆ ਕਿ ਡੇਰੇ ਨੂੰ ਲੈ ਕੇ ਪੁਰਾਣਾ ਵਿਵਾਦ ਚੱਲਦਾ ਆ ਰਿਹਾ ਹੈ ਅਤੇ ਇਸ ਦੇ ਸੰਦਰਭ ਵਿੱਚ ਦੂਸਰੀ ਧਿਰ ਦੇ ਉੱਤੇ ਇਲਜ਼ਾਮ ਲਗਾਏ ਗਏ ਹਨ। ਪੁਲਿਸ ਹਰ ਪੱਖੋਂ ਜਾਂਚ ਕਰਕੇ ਬਣਦੀ ਕਾਰਵਾਈ ਕਰੇਗੀ।