ਸਾਈਬਰ ਸੈਲ ਨੇ 25 ਲੋਕਾਂ ਦੇ ਠੱਗੇ ਹੋਏ 9 ਲੱਖ ਤੋਂ ਵੱਧ ਪੈਸੇ ਵਾਪਸ ਕਰਵਾਏ, DSP ਕੱਕੜ ਦੀ ਲੋਕਾਂ ਨੂੰ ਅਪੀਲ ਜੇ ਅਜਿਹਾ ਕੁਝ ਹੋਵੇ ਪਹਿਲਾਂ ਕਰਵਾਓ ਸ਼ਿਕਾਇਤ ਦਰਜ

ਬਟਾਲਾ ਦੇ ਸਾਈਬਰ ਸੈਲ ਨੇ 25 ਉਹ ਲੋਕਾਂ ਨੂੰ ਪੈਸੇ ਵਾਪਸ ਕਰਾਏ ਜਿਨਾਂ ਦੇ ਪੈਸੇ ਠੱਗਾਂ ਵੱਲੋਂ ਓਟੀਪੀ ਲੈ ਕੇ ਜਾ ਕਿਸੇ ਹੋਰ ਜਰੀਏ ਠੱਗੀ ਮਾਰ ਲਈ ਸੀ ਜਿਨਾਂ ਲੋਕਾਂ ਨੇ ਸਾਈਬਰ ਸੈਲ ਵਿੱਚ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ ਉਹਨਾਂ ਲੋਕਾਂ ਦੇ ਅੱਜ ਪੰਜਾਬ ਪੁਲਿਸ ਵੱਲੋਂ ਪੈਸੇ ਵਾਪਸ ਕਰਵਾਏ ਗਏ ਹਨ |

ਗੱਲਬਾਤ ਦੌਰਾਨ ਡੀਐਸਪੀ ਰਾਜੇਸ਼ ਕੱਕੜ ਨੇ ਕਿਹਾ ਕਿ ਉਹ 25 ਲੋਕ ਜਿਨਾਂ ਨੇ ਆਪਣੀ ਸ਼ਿਕਾਇਤ ਸਾਈਬਰ ਸੈਲ ਵਿੱਚ ਜਮਾ ਕਰਾਈ ਸੀ ਅੱਜ ਉਹਨਾਂ ਦੇ 19 ਲੱਖ ਤੋਂ ਜਿਆਦਾ ਪੈਸੇ ਵਾਪਸ ਕਰਵਾਏ ਨੇ ਨਾਲ ਹੀ ਡਿਪਟੀ ਕੱਕੜ ਨੇ ਕਿਹਾ ਕਿ ਸਾਨੂੰ ਕਿਸੇ ਨੂੰ ਵੀ ਆਪਣੀ ਅਕਾਊਂਟ ਦੀ ਜਾਣਕਾਰੀ ਨਹੀਂ ਦੇਣੀ ਚਾਹੀਦੀ ਹੈ ਅਤੇ ਨਾ ਹੀ ਕੋਈ ਓਟੀਪੀ ਦੇਣਾ ਚਾਹੀਦਾ ਜੇਕਰ ਕਿਸੇ ਨਾਲ ਠੱਗੀ ਹੋ ਜਾਵੇ ਤੇ ਉਹ ਸਭ ਤੋਂ ਪਹਿਲਾਂ ਸਾਈਬਰ ਸੈਲ ਆ ਕੇ ਆਪਣੀ ਸ਼ਿਕਾਇਤ ਦਰਜ ਕਰਾਏ |