ਹੁਣ ਇਸ immigration ਵਾਲੇ ਦਾ ਹੋਇਆ ਲਾਇਸੰਸ ਰੱਦ, DC ਜਲੰਧਰ ਦਾ ਸਖ਼ਤ ਆਦੇਸ਼! ‘ਸਟਾਰ ਨਿਊਜ਼ ਪੰਜਾਬੀ’ ਦੇ ਖੁਲਾਸਿਆਂ ‘ਤੇ ਵੀ ਪ੍ਰਸ਼ਾਸਨ ਸਖ਼ਤ

ਜਲੰਧਰ(ਪੰਕਜ਼ ਸੋਨੀ) :-ਜ਼ਿਲ੍ਹਾ ਪ੍ਰਸ਼ਾਸਨ ਨੇ ਇਮੀਗ੍ਰੇਸ਼ਨ ਏਜੰਟਾਂ ਦੀ ਧੋਖਾਧੜੀ ਖਿਲਾਫ਼ ਵੱਡਾ ਐਕਸ਼ਨ ਲੈਂਦੇ ਹੋਏ ਮੈਸਰਜ਼ ਰਿੰਪੀਜ਼ ਇਮੀਗ੍ਰੇਸ਼ਨ ਟਰੈਵਲ ਏਜੰਸੀ ਦਾ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ।
ਡਿਪਟੀ ਕਮਿਸ਼ਨਰ (DC) ਡਾ. ਹਿਮਾਂਸ਼ੂ ਅਗਰਵਾਲ (IAS) ਦੇ ਹੁਕਮਾਂ ‘ਤੇ, ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਮਨਿੰਦਰ ਕੌਰ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੀ ਧਾਰਾ 6(1)(ਈ) ਤਹਿਤ ਇਹ ਕਾਰਵਾਈ ਕੀਤੀ। ਰਵਿੰਦਰਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਦੀ ਇਸ ਫਰਮ ਦਾ ਲਾਇਸੰਸ ਨੰਬਰ 596/ਏ.ਐਲ.ਸੀ.4/ਐਲ.ਏ./ਐਫ.ਐਨ.-753 ਰੱਦ ਕਰ ਦਿੱਤਾ ਗਿਆ ਹੈ।
DC ਜਲੰਧਰ ਦਾ ਸਖ਼ਤ ਸੰਦੇਸ਼: ਲਾਇਸੰਸ ਮਾਲਕ ਹੀ ਹੋਵੇਗਾ ਜ਼ਿੰਮੇਵਾਰ
DC ਡਾ. ਹਿਮਾਂਸ਼ੂ ਅਗਰਵਾਲ ਨੇ ਸਪੱਸ਼ਟ ਕੀਤਾ ਕਿ ਪ੍ਰਸ਼ਾਸਨ ਧੋਖਾਧੜੀ ਬਿਲਕੁਲ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਦਾ ਸਖ਼ਤ ਸੰਦੇਸ਼ ਹੈ:
“ਅਗਰ ਕਿਸੇ ਵੀ ਇਮੀਗ੍ਰੇਸ਼ਨ ਏਜੰਟ ਜਾਂ ਉਸਦੀ ਕੰਪਨੀ ਖਿਲਾਫ਼ ਕੋਈ ਵੀ ਸ਼ਿਕਾਇਤ ਆਉਂਦੀ ਹੈ ਜਾਂ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਂਦਾ ਹੈ, ਤਾਂ ਉਸ ਲਈ ਸਿਰਫ਼ ਅਤੇ ਸਿਰਫ਼ ਉਸ ਇਮੀਗ੍ਰੇਸ਼ਨ ਕੰਪਨੀ ਦਾ ਮਾਲਕ, ਜਿਸ ਦੇ ਨਾਮ ‘ਤੇ ਲਾਇਸੰਸ ਜਾਰੀ ਹੋਇਆ ਹੈ, ਉਹੀ ਜ਼ਿੰਮੇਵਾਰ ਹੋਵੇਗਾ।”
ਲਾਇਸੰਸ ਰੱਦ ਹੋਣ ਤੋਂ ਬਾਅਦ ਵੀ, ਪੁਰਾਣੀਆਂ ਸ਼ਿਕਾਇਤਾਂ ਅਤੇ ਨੁਕਸਾਨ ਦੀ ਭਰਪਾਈ ਦੀ ਜ਼ਿੰਮੇਵਾਰੀ ਮਾਲਕ ਦੀ ਹੀ ਹੋਵੇਗੀ।
‘ਸਟਾਰ ਨਿਊਜ਼ ਪੰਜਾਬੀ’ ਦੇ ਖੁਲਾਸਿਆਂ ‘ਤੇ ਵੀ ਕਾਰਵਾਈ ਦੀ ਤਿਆਰੀ
ਸੂਤਰਾਂ ਅਨੁਸਾਰ, ਜ਼ਿਲ੍ਹਾ ਪ੍ਰਸ਼ਾਸਨ ਮੀਡੀਆ, ਖਾਸ ਕਰਕੇ ਸਟਾਰ ਨਿਊਜ਼ ਪੰਜਾਬੀ ਵੱਲੋਂ ਟਰੈਵਲ ਏਜੰਟਾਂ ਦੀ ਧੋਖਾਧੜੀ ਬਾਰੇ ਕੀਤੇ ਗਏ ਖੁਲਾਸਿਆਂ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ। ਪ੍ਰਸ਼ਾਸਨ ਇਨ੍ਹਾਂ ਖੁਲਾਸਿਆਂ ਵਿੱਚ ਨਾਮਜ਼ਦ ਕੀਤੇ ਗਏ ਏਜੰਟਾਂ ਅਤੇ ਕੰਪਨੀਆਂ ਖਿਲਾਫ਼ ਵੀ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ।