ਪਾਕਿਸਤਾਨ ਨੇ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲਾ ਟੈਸਟ 93 ਰਨਾਂ ਨਾਲ ਜਿੱਤਿਆ, ਪਰ ਚਰਚਾ ਜਿੱਤ ਦੀ ਨਹੀਂ, “ਹੈਂਡਸ਼ੇਕ” ਦੀ ਹੋਈ। ਮੈਚ ਖਤਮ ਹੋਣ ‘ਤੇ ਦੋਵੇਂ ਟੀਮਾਂ ਦੇ ਖਿਡਾਰੀ ਜਦੋਂ ਇਕ-ਦੂਜੇ ਨਾਲ ਹੱਥ ਮਿਲਾ ਰਹੇ ਸਨ, ਤਾਂ ਕਮੈਂਟਰੀ ਬਾਕਸ ‘ਚ ਬੈਠੇ ਰਮੀਜ਼ ਰਾਜਾ ਤੇ ਆਮੀਰ ਸੋਹੈਲ ਨੂੰ ਤੁਰੰਤ ਏਸ਼ੀਆ ਕੱਪ 2025 ਵਾਲਾ ਮੰਜ਼ਰ ਯਾਦ ਆ ਗਿਆ — ਜਦੋਂ ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਟੀਮ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ ਸੀ।
ਆਮੀਰ ਸੋਹੈਲ ਨੇ ਕਿਹਾ,“ਵਧੀਆ ਲੱਗਿਆ ਕਿ ਦੋਵੇਂ ਟੀਮਾਂ ਨੇ ਹੱਥ ਮਿਲਾਏ। ਅੱਜਕੱਲ੍ਹ ਇਹ ਪਰੰਪਰਾ ਖਤਮ ਹੋ ਰਹੀ ਹੈ।”
ਇਸ ‘ਤੇ ਰਮੀਜ਼ ਰਾਜਾ ਨੇ ਕਿਹਾ, “ਹੱਥੋਂ ਨਿਕਲ ਰਿਹਾ ਹੈ ਸਭ ਕੁਝ। ਕ੍ਰਿਕਟ ਸਿਰਫ ਖੇਡ ਨਹੀਂ, ਇਹ ਇਕ ਪਰੰਪਰਾ ਹੈ — ਜਿਸ ਵਿੱਚ ਇਮਾਨਦਾਰੀ ਤੇ ਸਜਣਤਾ ਦਿਖਾਈ ਦਿੰਦੀ ਹੈ। ਅੱਜ ਦੱਖਣੀ ਅਫਰੀਕਾ ਨੇ ਉਹ ਪਰੰਪਰਾ ਕਾਇਮ ਰੱਖੀ।”
ਭਾਰਤ ਦੀ ਤਿੰਨੋ ਜਿੱਤਾਂ ਦਾ ਦਰਦ ਅਜੇ ਵੀ ਜਿਉਂਦਾ
ਏਸ਼ੀਆ ਕੱਪ ‘ਚ ਭਾਰਤ ਨੇ ਪਾਕਿਸਤਾਨ ਨੂੰ ਤਿੰਨੋ ਵਾਰ ਹਰਾਇਆ ਗਰੁੱਪ ਮੈਚ, ਸੂਪਰ-4 ਤੇ ਫਾਈਨਲ ‘ਚ।
ਇਨ੍ਹਾਂ ਹਾਰਾਂ ਤੋਂ ਬਾਅਦ ਪਾਕਿਸਤਾਨੀ ਖਿਡਾਰੀ ਹੀ ਨਹੀਂ, ਸਗੋਂ ਸਾਬਕਾ ਕ੍ਰਿਕਟਰ ਵੀ ਬਹੁਤ ਖੁੰਝੇ ਹੋਏ ਨਜ਼ਰ ਆਏ।
ਹੁਣ ਟੂਰਨਾਮੈਂਟ ਖਤਮ ਹੋਏ 17 ਦਿਨ ਬੀਤ ਗਏ ਨੇ, ਪਰ ਫਿਰ ਵੀ ਉਹ “ਹੈਂਡਸ਼ੇਕ” ਵਾਲਾ ਮਾਮਲਾ ਉਹਨਾ ਦੇ ਮਨ ਤੋਂ ਨਹੀਂ ਨਿਕਲ ਰਿਹਾ।
ਸਪੱਸ਼ਟ ਹੈ ਭਾਰਤ ਨੇ ਪਾਕਿਸਤਾਨ ਨੂੰ ਸਿਰਫ ਮੈਦਾਨ ‘ਚ ਨਹੀਂ, ਸਗੋਂ ਮਨੋਵਿਗਿਆਨਕ ਤੌਰ ‘ਤੇ ਵੀ ਹਰਾ ਦਿੱਤਾ ਹੈ।

















