ਹੁਣ ਜਲੰਧਰ ‘ਚ ਖੁਲ ਗਿਆ ਹੈ ਡਾਂਸ ਬਾਰ , ਵਿਦੇਸ਼ ਜਾ ਕੇ ਪੈਸੇ ਖ਼ਰਚਾਂ ਕਰਨ ਦੀ ਲੋੜ ਨਹੀਂ , ਸ਼ਰਾਬ ਸ਼ਬਾਬ ਤੇ ਮੁਜਰਾ ਮਿਲਦਾ ਹੈ ਇਕ ਜਗਾਹ
ਜਲੰਧਰ (ਪੰਕਜ ਸੋਨੀ) – ਹੁਣ ਮੁਜਰਾ ਦੇਖਣ ਲਈ ਦੂਰ ਜਾਣ ਦੀ ਲੋੜ ਨਹੀਂ। ਜਲੰਧਰ ਦੇ ਦਿਲ ਵਿੱਚ ਹੀ ਇੱਕ ਅਜਿਹਾ ਖੁੱਲ੍ਹਾ ਡਾਂਸ-ਬਾਰ ਸਥਾਪਤ ਹੋ ਗਿਆ ਹੈ, ਜੋ ਸ਼ਹਿਰ ਵਾਸੀਆਂ ਨੂੰ ਹੈਰਾਨ ਕਰ ਦੇਣ ਵਾਲਾ ਹੈ। ਐਤਵਾਰ ਰਾਤ ਨੂੰ ਜਲੰਧਰ–ਹੁਸ਼ਿਆਰਪੁਰ ਰੋਡ ਦੇ ਫਲਾਈਓਵਰ ਨੇੜੇ S.H ਗਾਰਡਨ ਨਾਮ ਦੇ ਠੇਕੇ ਦੇ ਨਾਲ ਬਣੇ ਅਹਾਤੇ ਵਿੱਚ ਰੌਸ਼ਨੀ, ਢੋਲਕ ਦੀ ਧੁਨ ਅਤੇ ਉੱਚੀ ਆਵਾਜ਼ ਵਿਚ ਪਾਕਿਸਤਾਨੀ ਗੀਤਾਂ ਨਾਲ ਮਾਹੌਲ ਗੂੰਜ ਰਿਹਾ ਸੀ। ਜਿਥੇ ਸ਼ਰਾਬ ਦੇ ਨਾਲ ਨਾਲ ਸ਼ਬਾਬ ਹੁੱਕਾ
ਤੇ ਪਾਕਿਸਤਾਨੀ ਗੀਤਾਂ ਤੇ ਮੁਜਰਾ ਵੀ ਹੁੰਦਾ ਹੈ
ਐਤਵਾਰ ਦੀ ਰਾਤ ਇੱਥੇ ਮੁਜਰਾ ਨਾਚ ਖੁੱਲ੍ਹੇ ਆਮ ਹੋ ਰਿਹਾ ਸੀ ਬਲਕਿ ਸ਼ਰਾਬ-ਹੁੱਕਾ ਤੇ ਸ਼ਬਾਬ ਵੀ ਪੂਰੇ ਜ਼ੋਰ ਤੇ ਸੀ , ਮੁਜਰੇ ਲਈ ਸਪੈਸ਼ਲ ਤੋਰ ਤੇ ਮਹੰਤ ਬੁਲਾਏ ਗਏ ਜੋ ਰਾਤ ਨੂੰ ਰੰਗੀਨ ਕਰ ਰਹੇ ਸੀ ..ਇਥੇ ਖ਼ਾਸ ਇੰਤਜ਼ਾਮ ਵੀ ਕੀਤਾ ਜਾਂਦਾ ਹੈ, ਜੋ ਮੌਕੇ ‘ਤੇ ਆ ਕੇ ਮਸਤੀ ਨੂੰ ਤੇਜ਼ ਕਰ ਰਿਹਾ ਸੀ
ਇਹ ਸਾਰਾ ਮਾਹੌਲ ਰਾਤ ਦੇ ਹਨੇਰੇ ਵਿੱਚ ਬਣਾਇਆ ਜਾਂਦਾ ਹੈ, ਪਰ ਜਾਣਕਾਰੀ ਮਿਲੀ ਹੈ ਕਿ ਇਹ ਸਭ ਪੁਲਿਸ ਦੀ ਮਿਲੀ ਭੁਗਤ ਨਾਲ ਚੱਲਦਾ ਹੈ। ਲੋਕਾਂ ਨੇ ਕਿਹਾ ਕਿ ਇੱਥੇ ਆਉਣ ਵਾਲੇ ਹਰ ਵਿਅਕਤੀ ਨੂੰ ਬਿਨਾਂ ਕਿਸੇ ਰੁਕਾਵਟ ਦੇ ਸ਼ਰਾਬ, ਹੁੱਕਾ, ਸ਼ਬਾਬ ਦੀ ਸੇਵਾ ਅਤੇ ਰੰਗੀਨ ਮਨੋਰੰਜਨ ਮਿਲਦਾ ਹੈ।
ਜਾਣਕਾਰਾਂ ਨੇ ਇੱਥੇ ਕਈ ਨੌਜਵਾਨ ਵੀ ਖਾਸ ਤੌਰ ‘ਤੇ ਸ਼ਬਾਬ ਸੇਵਾ ਲਈ ਆਏ ਹਨ, ਅਤੇ ਇਹ ਸਥਾਨ ਸ਼ਹਿਰ ਦੇ ਮੱਧ ਵਿੱਚ ਖੁੱਲ੍ਹੇ ਤੌਰ ਤੇ ਚੱਲ ਰਹੀ ਨਾਜਾਇਜ਼ ਖੇਡ ਅਤੇ ਮਾਫੀਆ-ਸਟਾਈਲ ਕਾਰੋਬਾਰ ਦਾ ਪ੍ਰਤੀਕ ਬਣ ਗਿਆ ਹੈ।
ਇਹ ਘਟਨਾ ਜਲੰਧਰ ਪੁਲਿਸ ਦੇ ਮੂਹਰੇ ਵਾਦੇ ਸਵਾਲ ਖੜ੍ਹੇ ਕਰ ਰਹੀ ਹੈ ਜਲੰਧਰ ਦੀ ਪੁਲਿਸ ਕਮਿਸ਼ਨਰ ਧੰਨਪ੍ਰੀਤ ਕੌਰ ਵਲੋਂ ਦਾਵੇ ਕੀਤੇ ਜਾਂਦੇ ਹਨ ਕਿ ਰਾਤ ੧੧ ਵਾਜੇ ਸਬ ਬੰਦ ਹੋ ਜਾਣਾ ਚਾਹੀਦਾ ਹੈ ਓਥੇ ਹੀ ਪੁਲਿਸ ਦੀ ਨੱਕ ਹੈ ਸ਼ਰਾਬ ਸ਼ਬਾਬ ਹੁੱਕੇ ਦਾ ਖੇਡ ਸਵਾਲੀਆਂ ਨਿਸ਼ਾਨ ਲਾਉਂਦਾ ਨਾਜਰ ਆ ਰਿਹਾ ਹੈ

















