ਜਲੰਧਰ ਦੇਆਤੀ ‘ਚ ਫਿਰ ਚੱਲ ਪਿਆ ਗ਼ੈਰਕਾਨੂੰਨੀ Casino ਦਾ ਧੰਧਾ !

Oplus_131072

ਜਲੰਧਰ (ਪੰਕਜ ਸੋਨੀ) – ਜਲੰਧਰ ਦੇਹਾਤੀ ਇਲਾਕਿਆਂ ‘ਚ ਜੂਏ ਤੇ ਲਾਟਰੀ ਮਾਫੀਆ ਮੁੜ ਸਰਗਰਮ ਹੋ ਚੁੱਕੇ ਨੇ! ਜਾਣਕਾਰੀ ਅਨੁਸਾਰ ਜੰਡੂਸਿੰਘਾ, ਭੋਗਪੁਰ ਤੇ ਆਦਮਪੁਰ ਖੇਤਰ ‘ਚ ਇਕ ਮਸ਼ਹੂਰ v “ਲਾਟਰੀ ਕਿੰਗ” ਮੰਨੇ ਜਾਣ ਵਾਲੇ ਵਿਅਕਤੀ ਨੇ ਆਪਣਾ ਗ਼ੈਰਕਾਨੂੰਨੀ ਸਮਰਾਜ ਮੁੜ ਖੜਾ ਕਰ ਲਿਆ ਹੈ।

Oplus_131072

ਪਹਿਲਾਂ ਇਹ ਵਿਅਕਤੀ ਰਾਮਾਮੰਡੀ ਖੇਤਰ ‘ਚ ਆਪਣਾ ਰਾਜ ਚਲਾਉਂਦਾ ਸੀ, ਪਰ ਪੁਲਿਸ ਦੀ ਸਖ਼ਤੀ ਤੋਂ ਬਾਅਦ ਉਸਦੇ ਠੇਕੇ ਤੇ ਦੁਕਾਨਾਂ ‘ਤੇ ਤਾਲੇ ਪੈ ਗਏ ਸਨ। ਹੁਣ ਫਿਰ ਤੋਂ ਉਸਨੇ ਜਲੰਧਰ ਦੇਹਾਤੀ ਇਲਾਕਿਆਂ ‘ਚ ਆਪਣੇ “ਕੈਸੀਨੋ” ਤੇ “ਲਾਟਰੀ ਸੈਂਟਰਾਂ” ਰਾਹੀਂ ਕਾਲੇ ਧੰਧੇ ਦੀ ਜੜ੍ਹ ਪੱਕੀ ਕਰ ਲਈ ਹੈ।

ਸੂਤਰਾਂ ਮੁਤਾਬਕ, ਇਨ੍ਹਾਂ ਥਾਵਾਂ ‘ਤੇ ਰਾਤ ਦੇ ਸਮੇਂ ਪੈਸਿਆਂ ਦੀ ਖੁੱਲ੍ਹੀ ਲੁੱਟ ਮਚੀ ਰਹਿੰਦੀ ਹੈ ਅਤੇ ਕਈ ਨੌਜਵਾਨ ਇਸ ਜਾਲ ‘ਚ ਫਸ ਰਹੇ ਹਨ।

ਸਵਾਲ ਉਠਦਾ ਹੈ – ਕੀ ਪੁਲਿਸ ਫਿਰ ਅੱਖਾਂ ਮੀਟ ਕੇ ਬੈਠੀ ਹੈ ਜਾਂ ਕਿਸੇ ਦੀ ਛੱਤਰੀ ਹੇਠ ਧੰਧਾ ਚੱਲ ਰਿਹਾ ਹੈ?
ਲੋਕਾਂ ਵਿਚ ਗੁੱਸੇ ਦੀ ਲਹਿਰ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਜਲੰਧਰ ਪੁਲਿਸ ਤੁਰੰਤ ਕਾਰਵਾਈ ਕਰੇ ਅਤੇ ਇਨ੍ਹਾਂ ਗ਼ੈਰਕਾਨੂੰਨੀ ਸੈਂਟਰਾਂ ‘ਤੇ ਛਾਪੇ ਮਾਰੇ।