PM ਮੋਦੀ ਦੇ ਹਿਮਾਚਲ ਦੌਰੇ ਦੌਰਾਨ ਨੇਰਚੌਕ ਮੈਡੀਕਲ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਹਸਪਤਾਲ ਖਾਲੀ ਕਰਵਾਇਆ ਗਿਆ !
ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੌਰਾਨ ਵੱਡੀ ਖ਼ਬਰ ਸਾਹਮਣੇ ਆਈ ਹੈ। ਨੇਰਚੌਕ ਮੈਡੀਕਲ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਕਾਲਜ ਦੇ ਪ੍ਰਿੰਸੀਪਲ ਡਾ. ਡੀ.ਕੇ. ਵਰਮਾ ਦੇ ਈਮੇਲ ‘ਤੇ ਭੇਜੀ ਗਈ।

ਧਮਕੀ ਮਿਲਦੇ ਹੀ ਕਾਲਜ ਪ੍ਰਸ਼ਾਸਨ ਨੇ ਫ਼ੌਰੀ ਤੌਰ ‘ਤੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪੁਲਿਸ ਅਤੇ ਬੰਬ ਨਿਰੋਧਕ ਦਸਤਾ ਪਹੁੰਚ ਚੁੱਕੇ ਹਨ ਅਤੇ ਇਮਾਰਤ ਦੀ ਗਹਿਰਾਈ ਨਾਲ ਜਾਂਚ ਜਾਰੀ ਹੈ।
ਇਸ ਘਟਨਾ ਤੋਂ ਬਾਅਦ ਹਸਪਤਾਲ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੁਰੱਖਿਆ ਦੇ ਮੱਦੇਨਜ਼ਰ ਲਗਭਗ 300 ਮਰੀਜ਼ਾਂ ਨੂੰ ਖਾਲੀ ਕਰਵਾ ਕੇ ਸੁਰੱਖਿਅਤ ਸਥਾਨ ‘ਤੇ ਸ਼ਿਫਟ ਕੀਤਾ ਗਿਆ। ਮਰੀਜ਼ਾਂ ਨੂੰ ਸਟ੍ਰੈਚਰ ਅਤੇ ਵ੍ਹੀਲਚੇਅਰਾਂ ਰਾਹੀਂ ਬਾਹਰ ਕੱਢ ਕੇ ਦਰੱਖਤਾਂ ਦੀ ਛਾਂ ਹੇਠ ਬਿਠਾਇਆ ਗਿਆ।
ਪੁਲਿਸ ਨੇ ਹਸਪਤਾਲ ਕੰਪਲੈਕਸ ਦੀ ਘੇਰਾਬੰਦੀ ਕਰ ਲਈ ਹੈ ਅਤੇ ਹਰ ਕਮਰੇ, ਹਰ ਵਸਤੂ ਦੀ ਜਾਂਚ ਕੀਤੀ ਜਾ ਰਹੀ ਹੈ। ਫ਼ਿਲਹਾਲ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਸਚੇਤ ਹਨ ਅਤੇ ਜਾਂਚ ਜਾਰੀ ਹੈ।
















