ਲੁਧਿਆਣਾ (ਪੰਕਜ ਸੋਨੀ/ਹਨੀ ਸਿੰਘ) –ਬੈਂਸ ਦੀ ਗੱਡੀ ‘ਤੇ ਫਾਇਰਿੰਗ – ਘਰੇਲੂ ਵਿਵਾਦ ਜਾਂ ਖੁੰਝ ਦਾ ਨਤੀਜਾ?
ਲੁਧਿਆਣਾ ਸ਼ਹਿਰ ‘ਚ ਕੱਲ੍ਹ ਰਾਤ ਵੱਡੀ ਘਟਨਾ ਸਾਹਮਣੇ ਆਈ, ਜਦੋਂ ਸਾਬਕਾ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਦੀ ਗੱਡੀ ‘ਤੇ ਅਚਾਨਕ ਗੋਲੀਆਂ ਚਲਾਈਆਂ ਗਈਆਂ। ਸਰੋਤਾਂ ਅਨੁਸਾਰ ਇਹ ਮਾਮਲਾ ਘਰੇਲੂ ਵਿਵਾਦ ਦੇ ਚਲਦਿਆਂ ਵਾਪਰਿਆ ਹੈ।
ਹਮਲਾਵਰਾਂ ਵੱਲੋਂ ਬੈਂਸ ਦੀ ਗੱਡੀ ਨੂੰ ਨਿਸ਼ਾਨਾ ਬਣਾਕੇ ਲਗਭਗ 6 ਰਾਊਂਡ ਫਾਇਰ ਕੀਤੇ ਗਏ। ਹੁਣ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੋ ਗਿਆ ਹੈ ਕਿ –
ਕੀ ਇਹ ਕਤਲ ਦੀ ਨੀਅਤ ਨਾਲ ਕੀਤਾ ਗਿਆ ਹਮਲਾ ਸੀ?
ਜਾਂ ਫਿਰ ਖੁੰਝ ਕਾਰਨ ਚਲਾਈਆਂ ਗਈਆਂ ਗੋਲੀਆਂ ਸਨ?
ਖੁਸ਼ਕਿਸਮਤੀ ਨਾਲ ਬੈਂਸ ਇਸ ਹਮਲੇ ‘ਚ ਬਚ ਗਏ, ਪਰ ਘਟਨਾ ਨੇ ਸਿਆਸਤ ਅਤੇ ਪਰਿਵਾਰਕ ਰਿਸ਼ਤਿਆਂ ਦੋਵਾਂ ‘ਚ ਤੇਹਲਕਾ ਮਚਾ ਦਿੱਤਾ ਹੈ।
ਬੈਂਸ ਵੱਲੋਂ ਲੁਧਿਆਣਾ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਅਸਲ ਸੱਚਾਈ ਘਰੇਲੂ ਕਲੇਸ਼ ਹੈ ਜਾਂ ਕੋਈ ਵੱਡੀ ਰਾਜਨੀਤਕ ਸਾਜ਼ਿਸ਼।

















