ਜਮਾਨਤ ਮਿਲਦੇ ਹੀ ਫਸੇ ਰਮਨ ਅਰੋੜਾ, ਜਬਰ ਵਸੂਲੀ ਮਾਮਲੇ ‘ਚ ਹੋਈ ਕਾਰਵਾਈ !
ਜਲੰਧਰ ( ਹਨੀ ਸਿੰਘ) :- ਸੈਂਟਰਲ ਹਲਕੇ ਦੇ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਲਾਂ ਖ਼ਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ। ਅਪ੍ਰੈਲ ਮਹੀਨੇ ਵਿੱਚ ਵਿਜਿਲੈਂਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਹਾਈ ਕੋਰਟ ਤੋਂ ਜਮਾਨਤ ਮਿਲੀ ਸੀ, ਪਰ ਰਾਹਤ ਜ਼ਿਆਦਾ ਸਮੇਂ ਲਈ ਨਹੀਂ ਰਹੀ।
ਜਮਾਨਤ ਮਿਲਣ ਦੇ ਤੁਰੰਤ ਬਾਅਦ ਹੀ, ਜਲੰਧਰ ਦੇ ਰਾਮਾਮੰਡੀ ਥਾਣੇ ਵਿੱਚ ਵਿਧਾਇਕ ਰਮਨ ਅਰੋੜਾ ਖ਼ਿਲਾਫ਼ ਇੱਕ ਹੋਰ ਜਬਰ ਵਸੂਲੀ ਦਾ ਮਾਮਲਾ ਦਰਜ ਕਰ ਦਿੱਤਾ ਗਿਆ। ਇਸ ਕੇਸ ਵਿੱਚ ਅਦਾਲਤ ਨੇ ਉਨ੍ਹਾਂ ਨੂੰ ਦੋ ਵਾਰ ਪੁਲਿਸ ਰਿਮਾਂਡ ‘ਤੇ ਭੇਜਿਆ ਸੀ।
ਅੱਜ ਅਦਾਲਤ ਵੱਲੋਂ ਵੱਡਾ ਫੈਸਲਾ ਲੈਂਦਿਆਂ ਵਿਧਾਇਕ ਰਮਨ ਅਰੋੜਾ ਨੂੰ 14 ਦਿਨ ਦੀ ਨਿਆਂਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਹੁਣ ਉਹ ਜੇਲ੍ਹ ਵਿੱਚ ਰਹਿਣਗੇ।
ਇਹ ਕਾਰਵਾਈ ਜਲੰਧਰ ਦੀ ਰਾਜਨੀਤੀ ਵਿੱਚ ਵੱਡੀ ਹਲਚਲ ਪੈਦਾ ਕਰ ਰਹੀ ਹੈ ਕਿਉਂਕਿ ਰਮਨ ਅਰੋੜਾ ਪਹਿਲਾਂ ਹੀ ਵਿਜਿਲੈਂਸ ਦੀ ਕਾਰਵਾਈ ਨਾਲ ਘਿਰੇ ਹੋਏ ਸਨ ਅਤੇ ਹੁਣ ਨਵੇਂ ਮਾਮਲੇ ਨੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।

















