ਜਲੰਧਰ ਕੈਂਟ ਹਲਕੇ ‘ਚ ਰਾਜਨੀਤਿਕ ਗਰਮੀ – ਇੰਚਾਰਜ ਰਾਜਵਿੰਦਰ ਕੌਰ ਥੈਰਾ ਦੇ ਗਾਇਬ ਹੋਣ ਨਾਲ ਚਰਚਾਵਾਂ ਤੇਜ਼

Oplus_131072

ਜਲੰਧਰ ਕੈਂਟ (ਪੰਕਜ ਸੋਨੀ \ ਨਰਿੰਦਰ ਗੁਪਤਾ) ਪਿਛਲੇ ਦਿਨੀਂ ਕਿਸਾਨਾਂ ਅਤੇ ਕੁੱਕੜ ਪਿੰਡ ਦੇ ਲੋਕਾਂ ਵੱਲੋਂ ਕੀਤੇ ਗਏ ਵਿਰੋਧ ਤੋਂ ਬਾਅਦ ਜਲੰਧਰ ਕੈਂਟ ਹਲਕੇ ਦੀ ਇੰਚਾਰਜ ਰਾਜਵਿੰਦਰ ਕੌਰ ਥੈਰਾ ਅਚਾਨਕ ਹੀ ਸਾਰਜਨਿਕ ਮੰਚ ਤੋਂ ਗਾਇਬ ਹੋ ਗਈ ਹੈ। ਮੈਡਮ ਦੇ ਇਸ ਅਚਾਨਕ ਗਾਇਬ ਹੋਣ ਨੇ ਲੋਕਾਂ ਅਤੇ ਸਿਆਸੀ ਗਲਿਆਰਿਆਂ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਹਨ। ਹਲਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਇੰਚਾਰਜ ਦਾ ਇਹ ਕਦਮ ਹਲਕੇ ਦੀ ਰਾਜਨੀਤੀ ਵਿੱਚ ਕੋਈ ਵੱਡੇ ਬਦਲਾਅ ਦੀ ਪੇਸ਼ਗੀ ਸੰਕੇਤ ਦੇ ਰਿਹਾ ਹੈ।

Oplus_131072

ਪ੍ਰਗਟ ਸਿੰਘ ਨਾਲ ਤਕਰਾਰ ਨੇ ਬਦਲੀ ਹਵਾ

ਇਸ ਮਾਮਲੇ ਵਿੱਚ ਸਭ ਤੋਂ ਵੱਧ ਗਰਮਾਹਟ ਉਸ ਸਮੇਂ ਆਈ ਜਦੋਂ ਮੈਡਮ ਦੀ ਲਲਕਾਰ ਸੁਣਨ ਤੋਂ ਬਾਅਦ ਮੌਕੇ ‘ਤੇ ਪਹੁੰਚੇ ਐਮ.ਐਲ.ਏ. ਪ੍ਰਗਟ ਸਿੰਘ ਨਾਲ ਹੋਇਆ ਵਿਵਾਦ ਕਾਫ਼ੀ ਕੁਝ ਸਾਬਤ ਕਰ ਗਿਆ। ਇਹ ਮੁਕਾਬਲਾ ਸਿਰਫ਼ ਹਲਕੇ ਦੀ ਸਿਆਸਤ ਚ ਕਾਫੀ ਕੁਸ਼ ਸਾਮਣੇ ਰੱਖ ਗਿਆ ਹੈ .

ਇੰਪ੍ਰੂਵਮੈਂਟ ਟਰੱਸਟ ਦੀ ਕੁਰਸੀ ਜਾਣ ਤੋਂ ਬਾਦ ਹਲਕੇ ਦੀ ਕੁਰਸੀ ਮੁਸੀਬਤ ਚ

Oplus_131072

ਇਸ ਤੋਂ ਇਲਾਵਾ ਖਬਰਾਂ ਮੁਤਾਬਕ ਮੈਡਮ ਜੀ ਦੀ ਇੰਪ੍ਰੂਵਮੈਂਟ ਟਰੱਸਟ ਦੀ ਕੁਰਸੀ ਜਾਣ ਤੋਂ ਬਾਦ ਹਲਕੇ ਵੀ ਦੀ ਕੁਰਸੀ ਖਿਸਕੀ ਦੀ ਨਾਜਰ ਆ ਰਹੀ ਹੈ | ਪਾਰਟੀ ਦੇ ਆਪਣੇ ਹੀ ਓਹਦੇ ਡਾਰ ਆਪਣੀ ਆਪਣੀ ਸੀਟ ਮਜਬੂਤ ਕਰਦੇ ਨਜ਼ਰ ਆ ਰਹੇ ਹਨ
ਲੋਕਾਂ ਵਿੱਚ ਚਰਚਾਵਾਂ ਤੇਜ਼

Oplus_131072

ਕੈਂਟ ਹਲਕੇ ਵਿੱਚ ਲੋਕਾਂ ਵਿਚਾਲੇ ਚਰਚਾ ਚੱਲ ਰਹੀ ਹੈ ਕਿ ਕੀ ਇਹ ਸਿਰਫ਼ ਅਸਥਾਈ ਚੁੱਪੀ ਹੈ ਜਾਂ ਫਿਰ ਕੈਂਟ ਦੀ ਸਿਆਸਤ ਵਿੱਚ ਵੱਡਾ ਉਲਟਫੇਰ ਆਉਣ ਵਾਲਾ ਹੈ। ਜਿਵੇਂ ਜਿਵੇਂ ਹਲਕੇ ਦੀ ਰਾਜਨੀਤੀ ਗਰਮ ਹੋ ਰਹੀ ਹੈ, ਲੋਕ ਅਗਲੇ ਕਦਮ ਦੀ ਉਡੀਕ ਕਰ ਰਹੇ ਹਨ।