ਪਠਾਨਕੋਟ ਦੇ ਪਿੰਡ ਕਟਾਰੂਚੱਕ ਤੋਂ ਪੰਚਾਇਤੀ ਚੋਣ ਨਤੀਜੇ ਸਾਹਮਣੇ ਆਏ ਹਨ। ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੇ ਦੀ ਧਰਮ ਪਤਨੀ ਉਰਮਿਲਾ ਕੁਮਾਰੀ ਨੇ ਕਰੀਬ 350 ਵੋਟ ਤੋਂ ਜਿੱਤ ਦਰਜ ਕਰਵਾਈ ਹੈ। ਲਗਾਤਾਰ ਛੇਵੀਂ ਬਾਰ ਕੈਬਨਿਟ ਮੰਤਰੀ ਦੇ ਪਰਿਵਾਰ ਵਿੱਚ ਸਰਪੰਚੀ ਆਈ ਹੈ। ਜਿਸ ਕਰਾਨ ਪਿੰਡ ਵਿੱਚ ਵੀ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ।















