Takeoff ਤੋਂ ਠੀਕ ਪਹਿਲਾਂ Air India ਦੀ ਫਲਾਈਟ ਰੋਕੀ ਗਈ, ਯਾਤਰੀਆਂ ਵਿੱਚ ਹੜਕੰਪ
ਸਟਾਰ ਚੀਜ਼ ਨੈੱਟਵਰਕ (23 ਅਗਸਤ) : ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਵਿੱਚ ਵੱਡਾ ਹਾਦਸਾ ਟਲ ਗਿਆ। ਬੋਇੰਗ 787 ਜਹਾਜ਼ ਰਨਵੇ ‘ਤੇ ਟੇਕਆਫ਼ ਲਈ ਤਿਆਰ ਸੀ ਕਿ ਅਚਾਨਕ ਪਾਇਲਟ ਨੇ ਉਡਾਣ ਰੋਕਣ ਦਾ ਫੈਸਲਾ ਲੈ ਲਿਆ। ਇਸ ਅਚਾਨਕ ਘਟਨਾ ਕਾਰਨ ਯਾਤਰੀਆਂ ਵਿੱਚ ਦਹਿਸ਼ਤ ਫੈਲ ਗਈ। ਕੁਝ ਯਾਤਰੀਆਂ ਨੇ ਕਿਹਾ ਕਿ “ਅੱਜ ਸਾਡੀ ਜਾਨ ਬਚ ਗਈ।”
ਏਅਰ ਇੰਡੀਆ ਵੱਲੋਂ ਹਾਲੇ ਤੱਕ ਇਸ ਦੀ ਅਸਲੀ ਵਜ੍ਹਾ ਨਹੀਂ ਦੱਸੀ ਗਈ, ਪਰ ਬੁਲਾਰੇ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਕੰਪਨੀ ਲਈ ਸਭ ਤੋਂ ਵੱਡੀ ਤਰਜੀਹ ਹੈ।
ਹਾਲ ਹੀ ਵਿੱਚ ਕਈ ਫਲਾਈਟਾਂ ਵਿੱਚ ਆਈਆਂ ਰੁਕਾਵਟਾਂ
22 ਅਗਸਤ ਨੂੰ ਮੁੰਬਈ ਤੋਂ ਜੋਧਪੁਰ ਜਾਣ ਵਾਲੀ ਫਲਾਈਟ AI645 ਨੂੰ ਵੀ ਟੇਕਆਫ਼ ਤੋਂ ਪਹਿਲਾਂ ਰੋਕਣਾ ਪਿਆ।
ਮੁੰਬਈ ਤੋਂ ਤਿਰੁਵਨੰਤਪੁਰਮ ਜਾਣ ਵਾਲੀ ਇੱਕ ਫਲਾਈਟ ਵਿੱਚ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਤਿਰੁਵਨੰਤਪੁਰਮ ਏਅਰਪੋਰਟ ‘ਤੇ ਐਮਰਜੈਂਸੀ ਲਗਾਉਣੀ ਪਈ। ਜਹਾਜ਼ ਨੂੰ ਆਇਸੋਲੇਸ਼ਨ ਬੇ ਵਿੱਚ ਲਿਜਾ ਕੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ।
17 ਅਗਸਤ ਨੂੰ ਕੋੱਚੀ ਤੋਂ ਦਿੱਲੀ ਆਉਣ ਵਾਲੀ ਫਲਾਈਟ AI504 ਵਿੱਚ ਟੇਕਆਫ਼ ਦੌਰਾਨ ਤਕਨੀਕੀ ਖਰਾਬੀ ਆ ਗਈ ਸੀ, ਜਿਸ ਕਾਰਨ ਜਹਾਜ਼ ਨੂੰ ਮੁੜ ਬੇ ‘ਤੇ ਲਿਜਾਇਆ ਗਿਆ ਅਤੇ ਉਡਾਣ ਵਿੱਚ ਦੇਰੀ ਹੋਈ।