ਜਲੰਧਰ (ਪੰਕਜ ਸੋਨੀ ) ਇਸ ਵੇਲੇ ਦੀ ਵੱਡੀ ਖਬਰ ਜਲੰਧਰ ਰੇਲਵੇ ਸਟੇਸ਼ਨ ਤੋਂ ਆ ਰਹੀ ਹੈ ਜਿਥੇ ਕਿ ਅੱਜ ਸਵੇਰੇ ਹਰਿਦ੍ਵਾਰ ਜਾਨ ਵਾਲੀ ਟ੍ਰੇਨ ਨੰਬਰ 12054 ਦੇ ਕੋਚ ਨੰਬਰ NR 257401 ਵਿੱਚ ਭਾਰਤ ਵਿਰੁੱਧ ਨਾਰਾ ਲਿਖਿਆ ਮਿਲਣ ਨਾਲ ਰੇਲਵੇ ਪ੍ਰ ਸ਼ਾਸਨ ਵਿੱਚ ਹਲਚਲ ਮਚ ਗਈ।

ਇਸ ਦੀ ਜਾਣਕਾਰੀ ਸੀ-62 ਦੇ ਗੇਟਮੈਨ ਰਣਜੀਤ ਕੁਮਾਰ ਨੇ ਤੁਰੰਤ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ। ਸੁਚਨਾ ਮਿਲਦੇ ਹੀ ਉਪ-ਪੁਲਿਸ ਅਧਿਕਾਰੀ ਨੂੰ ਮੈਸੇਜ ਭੇਜਿਆ ਗਿਆ ਅਤੇ RPF ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ਤੇ ਧਿਆਨ ਦਿੱਤਾ।

।
ਇਹ ਘਟਨਾ ਕੋਚ ਨੰਬਰ 11 ਵਿੱਚ ਵਾਪਰੀ। ਪ੍ਰਸ਼ਾਸਨ ਵੱਲੋਂ ਕੋਚ ਦੀ ਜਾਂਚ ਕੀਤੀ ਗਈ ਹੈ ਅਤੇ ਇਸ ਨਾਰੇ ਨੂੰ ਮਿਟਾ ਦਿੱਤਾ ਗਿਆ ਹੈ। ਸੁਰੱਖਿਆ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਨਾਰਾ ਕਿਸ ਨੇ ਲਿਖਿਆ ਅਤੇ ਇਸ ਦੇ ਪਿੱਛੇ ਕੀ ਮਨਸ਼ਾ ਸੀ।

ਲੋਕਾਂ ‘ਚ ਚਿੰਤਾ, ਸੁਰੱਖਿਆ ਵਧਾਈ ਗਈ
ਇਸ ਘਟਨਾ ਤੋਂ ਬਾਅਦ ਯਾਤਰੀਆਂ ਅਤੇ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਹੈ। ਰੇਲਵੇ ਪ੍ਰਸ਼ਾਸਨ ਨੇ ਯਕੀਨ ਦਵਾਇਆ ਹੈ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੁਰੱਖਿਆ ਹੋਰ ਵਧਾਈ ਜਾ ਰਹੀ ਹੈ।

















