ਵੱਡੀ ਖ਼ਬਰ : ਅਮਰੀਕਾ ‘ਚ 6 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੇ ਵੀਜ਼ੇ ਰੱਦ, ਟਰੰਪ ਸਰਕਾਰ ਦੀ ਸਖ਼ਤ ਨੀਤੀ

0
124

ਵੱਡੀ ਖ਼ਬਰ: ਅਮਰੀਕਾ ‘ਚ 6 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਦੇ ਵੀਜ਼ੇ ਰੱਦ, ਟਰੰਪ ਸਰਕਾਰ ਦੀ ਸਖ਼ਤ ਨੀਤੀ

ਵਾਸ਼ਿੰਗਟਨ ਡੀ.ਸੀ. | 20 ਅਗਸਤ (ਪੰਕਜ ਸੋਨੀ) : ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਇਕ ਵੱਡਾ ਫ਼ੈਸਲਾ ਲੈਂਦਿਆਂ ਜਨਵਰੀ 2025 ਤੋਂ ਅੱਜ ਤੱਕ 6 ਹਜ਼ਾਰ ਤੋਂ ਵੱਧ ਵਿਦਿਆਰਥੀ ਵੀਜ਼ੇ ਰੱਦ ਕਰ ਦਿੱਤੇ ਗਏ ਹਨ। ਇਹ ਕਦਮ ਅਮਰੀਕਾ ਦੇ ਪੂਰਵ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਦੇ ਤਹਿਤ ਚੁੱਕਿਆ ਗਿਆ ਹੈ। ਇਸ ਕਾਰਵਾਈ ਕਾਰਨ ਹਜ਼ਾਰਾਂ ਵਿਦਿਆਰਥੀਆਂ ਦਾ ਭਵਿੱਖ ਸੰਕਟ ‘ਚ ਪੈ ਗਿਆ ਹੈ।

ਕਿਉਂ ਰੱਦ ਕੀਤੇ ਗਏ ਵੀਜ਼ੇ?

ਅਮਰੀਕੀ ਵਿਦੇਸ਼ ਵਿਭਾਗ ਦੇ ਅਧਿਕਾਰੀ ਮੁਤਾਬਕ, ਵੀਜ਼ੇ ਰੱਦ ਕਰਨ ਦੇ ਮੁੱਖ ਕਾਰਨ ਇਹ ਹਨ:

ਕਾਨੂੰਨਾਂ ਦੀ ਉਲੰਘਣਾ – ਬਹੁਤੇ ਵਿਦਿਆਰਥੀ ਆਪਣੀ ਵੀਜ਼ਾ ਮਿਆਦ ਤੋਂ ਵੱਧ ਰਹੇ ਸਨ। ਕੁਝ ਨੇ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਵੀ ਕੀਤੀ, ਜਿਵੇਂ ਮਾਰਪਿੱਟ, ਨਸ਼ੇ ਵਿੱਚ ਗੱਡੀ ਚਲਾਉਣਾ ਅਤੇ ਚੋਰੀ ਆਦਿ।

ਆਤੰਕਵਾਦੀ ਗਤੀਵਿਧੀਆਂ ਨਾਲ ਜੋੜ – ਲਗਭਗ 200 ਤੋਂ 300 ਵੀਜ਼ੇ ਉਹਨਾਂ ਵਿਦਿਆਰਥੀਆਂ ਦੇ ਰੱਦ ਕੀਤੇ ਗਏ, ਜਿਨ੍ਹਾਂ ‘ਤੇ ਸ਼ੱਕ ਸੀ ਕਿ ਉਹ ਆਤੰਕੀ ਗਤੀਵਿਧੀਆਂ ‘ਚ ਸ਼ਾਮਲ ਹਨ ਜਾਂ ਹੋ ਸਕਦੇ ਹਨ।

ਫ਼ਿਲੀਸਤਿਨ ਹਮਾਇਤੀਆਂ ‘ਤੇ ਖ਼ਾਸ ਨਿਗਰਾਨੀ

ਇਹ ਵੀਜ਼ਾ ਰੱਦ ਕਰਨ ਦੀ ਕਾਰਵਾਈ ‘ਚ ਉਹ ਵਿਦਿਆਰਥੀ ਵੀ ਆਏ ਹਨ, ਜਿਨ੍ਹਾਂ ਨੇ ਅਮਰੀਕਾ ਵਿੱਚ ਫ਼ਿਲੀਸਤਿਨ ਦੇ ਹੱਕ ਵਿੱਚ ਪ੍ਰਦਰਸ਼ਨ ਕੀਤੇ।

ਯੂਨੀਵਰਸਿਟੀਆਂ ਦੇ ਕੈਂਪਸਾਂ ਵਿੱਚ ਧਰਨੇ ਲਗਾਉਣ ਵਾਲੇ।

ਫ਼ਿਲੀਸਤਿਨ ਦੇ ਨਾਲ ਖੁੱਲ੍ਹਾ ਸਮਰਥਨ ਕਰਨ ਵਾਲੇ ਵਿਦਿਆਰਥੀ। ਟਰੰਪ ਸਰਕਾਰ ਵੱਲੋਂ ਐਸੇ ਸਾਰੇ ਵਿਦਿਆਰਥੀਆਂ ‘ਤੇ ਸਖ਼ਤ ਨਿਗਰਾਨੀ ਕੀਤੀ ਗਈ ਤੇ ਕਈਆਂ ਦੇ ਵੀਜ਼ੇ ਰੱਦ ਹੋ ਗਏ।
ਟਰੰਪ ਸਰਕਾਰ ਦਾ ਮਨਸੂਬਾ

ਇਹ ਸਾਰਾ ਕਦਮ ਟਰੰਪ ਸਰਕਾਰ ਦੇ ਵੱਡੇ ਏਜੰਡੇ ਦਾ ਹਿੱਸਾ ਹੈ, ਜਿਸ ਵਿੱਚ ਅਮਰੀਕਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਹੋਰ ਸਖ਼ਤ ਕੀਤੀ ਜਾ ਰਹੀ ਹੈ।ਦੇਸ਼ ਦੀ ਸੁਰੱਖਿਆ ਮਜ਼ਬੂਤ ਕੀਤੀ ਜਾ ਰਹੀ ਹੈ। ਉੱਚ ਸਿੱਖਿਆ ਪ੍ਰਣਾਲੀ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ।