ਪਾਕਿਸਤਾਨ ਦੇ ਸਟਾਰ ਬੌਲਰ ਸ਼ਾਹੀਨ ਅਫਰੀਦੀ ਦੀ ਹੱਤਿਆ? ਲਾਹੌਰ ‘ਚ 7 ਗੋਲੀਆਂ ਮਾਰਣ ਦਾ ਦਾਅਵਾ, ਸੱਚਾਈ ਵੀ ਆਈ ਸਾਹਮਣੇ

0
538

ਪਾਕਿਸਤਾਨ ਦੇ ਸਟਾਰ ਬੌਲਰ ਸ਼ਾਹੀਨ ਅਫਰੀਦੀ ਦੀ ਹੱਤਿਆ? ਲਾਹੌਰ ‘ਚ 7 ਗੋਲੀਆਂ ਮਾਰਣ ਦਾ ਦਾਅਵਾ, ਸੱਚਾਈ ਵੀ ਆਈ ਸਾਹਮਣੇ

ਸਟਾਰ ਨਿਊਜ਼ ਨੈੱਟਵਰਕ (ਪੰਕਜ ਸੋਨੀ) : ਸੋਸ਼ਲ ਮੀਡੀਆ ‘ਤੇ ਇੱਕ ਸਨਸਨੀਖੇਜ਼ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੂੰ ਲਾਹੌਰ ‘ਚ 7 ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਵੀਡੀਓ ਵਿੱਚ ਕਿਹਾ ਗਿਆ ਕਿ ਕ੍ਰਾਈਮ ਕਨਟਰੋਲ ਡਿਪਾਰਟਮੈਂਟ (CCD) ਨੇ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਹੱਦ ਤਾਂ ਉਦੋਂ ਹੋ ਗਈ ਜਦੋਂ ਵੀਡੀਓ ਵਿੱਚ ਪਾਕਿਸਤਾਨ ਦੇ ਹੋਰ ਪੇਸਰ ਨਸੀਮ ਸ਼ਾਹ ਦੀ ਤਸਵੀਰ ਦਿਖਾਈ ਗਈ, ਜਿਸ ਨਾਲ ਇਹ ਦੱਸਿਆ ਗਿਆ ਕਿ ਸ਼ਾਹੀਨ ਦੀ ਮੌਤ ਦੀ ਖ਼ਬਰ ਸੁਣ ਕੇ ਉਹ ਰੋ ਪਿਆ। ਇਹ ਵੀਡੀਓ ਕੁਝ ਘੰਟਿਆਂ ਵਿੱਚ ਹਜ਼ਾਰਾਂ ਲੋਕਾਂ ਤੱਕ ਪਹੁੰਚ ਗਈ ਅਤੇ ਫੈਨਜ਼ ਵਿੱਚ ਖ਼ੌਫ ਦਾ ਮਾਹੌਲ ਬਣ ਗਿਆ।