ਸਿੱਖ ਜਥੇਬੰਦੀਆਂ ਤੇ ਨਿਹੰਗ ਜਥੇਬੰਦੀਆਂ ਵੱਲੋਂ ਨਗਰ ਨਿਗਮ ਦੇ ਕਰਮਚਾਰੀਆਂ ਖਿਲਾਫ ਪਟਿਆਲਾ ਪ੍ਰਸ਼ਾਸ਼ਨ ਨੂੰ ਦਿੱਤਾ ਮੰਗ ਪੱਤਰ

ਕੁਝ ਦਿਨ ਪਹਿਲਾਂ ਐਨਆਈਐਸ ਚੌਂਕ ਨੇੜੇ ਨਗਰ ਨਿਗਮ ਵੱਲੋਂ ਨਜਾਇਜ਼ ਕਬਜੇ ਹਟਾਏ ਗਏ ਸੀ | ਜਿਸ ਦੇ ਸਬੰਧ ਵਿੱਚ ਅੱਜ ਡੀਐਸਪੀ ਸਿਟੀ 1 ਸਤਨਾਮ ਸਿੰਘ ਨੇ ਜਾਣਕਾਰੀ ਦਿੱਤੀ ਕਿ ਐਨਆਈਐਸ ਚੌਂਕ ਵਿੱਚ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣੀ ਹੋਈ ਸੀ ਤੇ ਕੁਝ ਉਸਾਰੀ ਕੀਤੀ ਹੋਈ ਸੀ |

ਜਿਸ ਦੇ ਸਬੰਧ ਵਿੱਚ ਕੁਝ ਦਿਨ ਪਹਿਲਾਂ ਨਗਰ ਨਿਗਮ ਦੀ ਟੀਮ ਆਈ ਸੀ | ਜਿਸਦਾ ਇੱਥੇ ਇੱਕਦਮ ਰੌਲਾ ਪੈ ਗਿਆ | ਉਸ ਸਮੇਂ 15 ਅਗਸਤ ਹੋਣ ਕਰਕੇ ਸਮਾਂ ਦਿੱਤਾ ਗਿਆ ਸੀ | ਅੱਜ ਕੁਝ ਸਿੱਖ ਜਥੇਬੰਦੀਆਂ ਤੇ ਨਿਹੰਗ ਜਥੇਬੰਦੀਆਂ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਜੋ ਨਗਰ ਨਿਗਮ ਕਮਿਸ਼ਨਰ, ਐਸ ਐਸ ਪੀ ਪਟਿਆਲਾ ਤੇ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਦਿੱਤਾ ਗਿਆ |

ਜਿਸ ਵਿੱਚ ਕੁਝ ਨਗਰ ਨਿਗਮ ਦੇ ਕਰਮਚਾਰੀਆਂ ਦੇ ਖਿਲਾਫ ਇਲਜ਼ਾਮ ਲਗਾਏ ਗਏ ਹਨ | ਜਿਨਾਂ ਦੀ ਪੜਤਾਲ ਕੀਤੀ ਜਾਵੇਗੀ | ਅੱਜ ਉਹ ਮੰਗ ਪੱਤਰ ਲਿਆ ਗਿਆ ਹੈ ਤੇ ਪੜਤਾਲ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ | ਇਹਨਾਂ ਨੂੰ ਭਰੋਸਾ ਦਿੱਤਾ ਗਿਆ ਤੇ ਧਰਨਾ ਚੁਕਵਾਇਆ ਗਿਆ ਤੇ ਰਸਤਾ ਖੁਲਵਾ ਦਿੱਤਾ ਗਿਆ ਹੈ |