ਜਿਲਾ ਗੁਰਦਾਸਪੁਰ ਦੀ ਹੰਗਾਮੀ ਮੀਟਿੰਗ ਅੱਜ ਗੁਰਦੁਆਰਾ ਬੌਲੀ ਸਾਹਿਬ ਵਿਖੇ ਕੀਤੀ ਗਈ ਜਿਸ ਵਿੱਚ ਜ਼ਿਲ੍ਹੇ ਦੇ 16 ਜੋਨਾਂ ਵੱਲੋਂ ਹਾਜ਼ਰੀ ਭਰੀ ਗਈ ਅੱਜ ਦੀ ਮੀਟਿੰਗ ਦੀ ਅਗਵਾਈ ਕਰਦੇ ਸਰਦਾਰ ਸਵਿੰਦਰ ਸਿੰਘ ਚੁਤਾਲਾ ਜੀ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਜਿਸ ਦੇ ਵੱਲੋਂ ਵੱਡੀ ਪੱਧਰ ਤੇ ਜਮੀਨ ਜਿਲਾ ਗੁਰਦਾਸਪੁਰ ਦੇ ਵਿੱਚ ਦਿੱਲੀ ਜੰਮੂ ਕਟੜਾ ਅਤੇ ਅੰਮ੍ਰਿਤਸਰ ਉਨਾ ਐਕਸਪ੍ਰੈਸ ਵੇ ਦੇ ਲਈ ਇਕੁਾਇਰ ਕੀਤੀ ਗਈ
ਹੈ ਤੇ ਗੱਲ ਕਰਦੇ ਆਂ ਕਿਹਾ ਕਿ ਪ੍ਰਸ਼ਾਸਨ ਪੀੜਿਤ ਕਿਸਾਨਾਂ ਦੇ ਨਾਲ ਕੋਜਾ ਮਜਾਕ ਕਰ ਰਿਹਾ ਕਈ ਸਾਲ ਬੀਤ ਜਾਣ ਦੇ ਬਾਵਜੂਦ ਵੀ ਵਾਧੇ ਦੇ ਕੇਸਾਂ ਦਾ ਕੋਈ ਵੀ ਹੱਲ ਨਹੀਂ ਹੋਇਆ ਅਤੇ ਪ੍ਰਸ਼ਾਸਨ ਚੋਰ ਮੋਰੀ ਰਾਹੀਂ ਕਿਸਾਨਾਂ ਨੂੰ ਗੁਮਰਾਹ ਕਰਦਿਆਂ ਹੋਇਆਂ ਕਬਜ਼ਾ ਲੈਣ ਦੀ ਤਾਕ ਦੇ ਵਿੱਚ ਬੈਠਾ ਹੋਇਆ ਹੈ ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ, ਲਖਵਿੰਦਰ ਸਿੰਘ ਵਰਾਮਨੰਗਲ ਨੇ ਕਿਹਾ ਕਿ ਅੰਮ੍ਰਿਤਸਰ ਉਨਾ ਐਕਸਪ੍ਰੈਸ ਵੇ ਨੂੰ ਨੈਸ਼ਨਲ ਹਾਈਵੇ ਨੇ ਆਪਣੀ ਡੀ ਅਲਾਇਨਮੈਂਟ ਪੋਲਸੀ ਦੇ ਤਹਿਤ ਅਕਵਾਇਰ ਕੀਤੇ ਰਕਬੇ ਨੂੰ ਛੱਡਦਿਆਂ ਹੋਇਆਂ ਗੈਰ ਕਾਨੂੰਨੀ ਢੰਗ ਦੇ ਨਾਲ ਦੁਬਾਰਾ ਮਾਰਕਿੰਗ ਕਰਦਿਆਂ ਹੋਇਆਂ ਆਪਣੀ ਮਨ ਮਰਜ਼ੀ ਨਾਲ ਰਕਬਾ ਅਕਵਾਇਰ ਕਰਨਾ ਸ਼ੁਰੂ ਕਰ ਦਿੱਤਾ ਹੈ ਜੋ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ
ਜਾਵੇਗਾ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਥੇਬੰਦੀ ਇਸ ਤੇ ਵੱਡੇ ਐਕਸ਼ਨ ਉਲੀਕੇਗੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਪੋਲਿਸੀ ਦੇ ਤਹਿਤ ਸ਼ਹੀਦ ਹੋਏ ਵਿਅਕਤੀਆਂ ਦੇ ਪਰਿਵਾਰ ਨੂੰ ਪੰਜ ਲੱਖ ਦੀ ਮਾਲੀ ਸਹਾਇਤਾ ਅਤੇ ਨੌਕਰੀ ਦੇਣ ਦੇ ਲਈ ਵੀ ਪ੍ਰਸ਼ਾਸਨ ਲਗਾਤਾਰ ਬਹਾਨੇਬਾਜ਼ੀ ਕਰ ਰਿਹਾ ਹੈ ਜਿਸ ਦੇ ਲਈ ਜਿਲ੍ਾ ਹੈਡਕੁਆਰਟਰ ਦੇ ਉੱਤੇ ਤਿੱਖੇ ਐਕਸ਼ਨ ਉਲੀਕੇ ਜਾਣਗੇ 13 ਦੀ ਲੋਹੜੀ ਦੇ ਦਿਨ ਬਿਜਲੀ ਸੋਧ ਬਿਲ 25, vb ਜੀ ਰਾਮ ਜੀ 25, ਬੀਜ ਬਿਲ 25, ਭਾਰਤ ਅਮਰੀਕਾ ਸਮਝੌਤੇ ਚੋਂ ਖੇਤੀਬਾੜ ਨੂੰ ਬਾਹਰ ਰੱਖਿਆ ਜਾਏ ਇਹਨਾਂ ਬਿੱਲਾ ਦੀਆਂ ਕਾਪੀਆਂ ਲੋਹੜੀ ਦੇ ਭੁੱਗੇ ਵਿੱਚ ਸਾੜਨ ਦੀ ਤਿਆਰੀ ਕੀਤੀ ਗਈ ਸਾਰੇ ਪੰਜਾਬ ਦੇ ਸ਼ਹਿਰੀਆਂ ਕਸਬਿਆਂ ਦੇ ਲੋਕਾਂ ਪਿੰਡਾਂ ਦੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਦੀਆਂ ਵਿਦਿਆਰਥੀਆਂ 3 ਕਰੋੜ ਪੰਜਾਬੀਆਂ ਨੂੰ ਲੋਹੜੀ ਵਾਲੇ ਦਿਨ ਭੁਗਿਆਂ ਵਿੱਚ ਇਹਨਾਂ ਕਾਪੀਆਂ ਸਾੜਨ ਦਾ ਸੱਦਾ ਦਿੱਤਾ 21,22 ਜਨਵਰੀ ਨੂੰ ਸਮਾਰਟ ਮੀਟਰ ਉਤਾਰ ਕੇ ਨੇੜੇ ਦੇ ਬਿਜਲੀ ਘਰਾਂ ਵਿੱਚ ਜਮਾ ਕਰਾਉਣ ਦੀ ਤਿਆਰੀ ਪਿੰਡਾਂ ਵਿੱਚ ਕਰਾਉਣ ਦਾ ਸੱਦਾ ਦਿੱਤਾ ਮੋਰਚੇ ਦੇ ਸ਼ਹੀਦ ਸ਼ਹੀਦ ਸ਼ੁਭਕਰਨ ਦੀ ਬਰਸੀ ਜਿਲਾ ਪੱਧਰੀ 21 ਫਰਵਰੀ ਨੂੰ ਮਨਾਉਣ ਦੇ ਲਈ ਰਣਨੀਤੀ ਉਲੀਕੀ ਗਈ ਇਸ ਮੌਕੇ ਜਿਲੇ ਦੇ ਸੀਨੀਅਰ ਮੀਤ ਪ੍ਰਧਾਨ ਝਿਰਮਲ ਸਿੰਘ ਬੱਜੂਮਾਨ , ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ,ਸੀਨੀਅਰ ਆਗੂ ਹਰਭਜਨ ਸਿੰਘ ਵੈਰੋ ਨੰਗਲ ,ਪਰਮਿੰਦਰ ਸਿੰਘ ਚੀਮਾ, ਪ੍ਰਧਾਨ ਕਵਲਜੀਤ ਸਿੰਘ ਪੰਜ ਗਰਾਈਆਂ, ਪ੍ਰਧਾਨ ਨਿਰਮਲ ਸਿੰਘ ਆਦੀ, ਅਨੂਪ ਸਿੰਘ ਸੁਲਤਾਨੀ, ਕੁਲਜੀਤ ਸਿੰਘ ਹਯਾਤ ਨਗਰ, ਸਤਨਾਮ ਸਿੰਘ ਖਜਾਨਚੀ,ਜਤਿੰਦਰ ਸਿੰਘ ਚੀਮਾ,ਸਕੱਤਰ ਕੁਲਵਿੰਦਰ ਸਿੰਘ ਜੋੜਾ ,ਪ੍ਰਧਾਨ ਦੇਸਾ ਸਿੰਘ, ਸਕੱਤਰ ਮਨਜੀਤ ਸਿੰਘ, ਹਰਚਰਨ ਸਿੰਘ ਪ੍ਰਧਾਨ ,ਗੁਰਜੀਤ ਸਿੰਘ ਬੱਲੜਵਾਲ, ਰਜਿੰਦਰ ਸਿੰਘ, ਕੈਪਟਨ ਸ਼ਵਿੰਦਰ ਸਿੰਘ ,ਨਿਸ਼ਾਨ ਸਿੰਘ ਮੇੜੇ, ਸੁਰਜੀਤ ਸਿੰਘ ਨੱਤ ,ਪਰਮਜੀਤ ਸਿੰਘ ਡੇਰਾ ਬਾਬਾ ਨਾਨਕ, ਸੁਖਜਿੰਦਰ ਸਿੰਘ ਗੋਤ,ਡਾ ਦਲਜੀਤ ਸਿੰਘ, ਸੁਖਜਿੰਦਰ ਸਿੰਘ ਬਾਜਵਾ,ਜੋਗਾ ਸਿੰਘ,ਰਸਪਾਲ ਸਿੰਘ ਭਰਥ, ਬਾਬਾ ਸੁਖਦੇਵ ਸਿੰਘ,ਬੀਬੀ ਸੁਖਦੇਵ ਕੌਰ ਜੀ ਬੀਬੀ ਰਮਨਜੀਤ ਕੌਰ ਬੀਬੀ ਮਨਜੀਤ ਕੌਰ ਜੀ ਅਤੇ ਹੋਰ ਆਗੂ ਟੀਮ ਸ਼ਾਮਿਲ ਹੋਏ। ਜਾਰੀ ਕਰਤਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ 9465176347

















