ਪੰਜਾਬ ਦੇ ਇਸ ਪਿੰਡ ‘ਚ ਨਹੀਂ ਵਿਕੇਗੀ Energy Drink, ਫਰਮਾਨ ਜਾਰੀ ਕਰ ਲਗਾਈ ਪਬੰਧੀ, ਵੇਚਣ ਵਾਲੇ ਦਾ ਹੋਵੇਗਾ ਸਮਾਜਿਕ ਬਾਇਕਾਟ

ਪੰਜਾਬ ਪਿੰਡ ਉੱਪਲੀ ਦੀ ਪੰਚਾਇਤ ਨੇ ਨੌਜਵਾਨਾਂ ਦੀ ਸਿਹਤ ਨੂੰ ਲੈ ਕੇ ਇਕ ਅਹਿਮ ਕਦਮ ਉਠਾਇਆ ਹੈ | ਪਿੰਡ ਦੀ ਪੰਚਾਇਤ ਨੇ ਪਿੰਡ ਵਿੱਚ ਸਟਿੰਗ, ਚਾਰਜ, ਰੈੱਡ ਬੁੱਲ ਅਤੇ ਹੋਰ ਐਨਰਜੀ ਡਰਿੰਕਸ ‘ਤੇ ਪੂਰੀ ਪਾਬੰਦੀ ਲਗਾ ਦਿੱਤੀ ਹੈ। ਇਹ ਫੈਸਲਾ ਬੱਚਿਆਂ ਨੂੰ ਨਸ਼ੇ ਦੀ ਸ਼ੁਰੂਆਤ ਤੋਂ ਹੀ ਬਚਾਉਣ ਲਈ ਲਿਆ ਗਿਆ ਹੈ | ਕਿਉਂਕਿ ਇਹ ਪੀਣ ਵਾਲੀਆਂ ਚੀਜ਼ਾਂ ਕੈਫੀਨ ਅਤੇ ਹੋਰ ਨਸ਼ੀਲੇ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ।

ਪੰਚਾਇਤ ਨੇ ਪਿੰਡ ਦੇ ਸਾਰੇ ਦੁਕਾਨਦਾਰਾਂ ਨੂੰ ਇਹ ਡਰਿੰਕ ਨਾ ਰੱਖਣ ਦੀ ਬੇਨਤੀ ਵੀ ਕੀਤੀ ਹੈ ਅਤੇ ਉਲੰਘਣਾ ਕਰਨ ਵਾਲਿਆਂ ਦਾ ਸਮਾਜਿਕ ਬਾਇਕਾਟ ਕਰਨ ਦਾ ਐਲਾਨ ਕੀਤਾ ਗਿਆ। ਦੁਕਾਨਦਾਰਾਂ ਨੇ ਵੀ ਸਹਿਯੋਗ ਦਿੰਦੇ ਹੋਏ ਕਿਹਾ ਕਿ ਉਹ ਬੱਚਿਆਂ ਦੇ ਭਵਿੱਖ ਲਈ ਇਹ ਡਰਿੰਕਸ ਨਹੀਂ ਵੇਚਣਗੇ।

ਸਿਰਫ ਐਨਰਜੀ ਡਰਿੰਕਸ ਹੀ ਨਹੀਂ, ਪੰਚਾਇਤ ਨੇ ਪਿੰਡ ਨੂੰ ਨਸ਼ਾਮੁਕਤ ਬਣਾਉਣ ਲਈ ਹੋਰ ਵੀ ਕਈ ਸਖ਼ਤ ਫੈਸਲੇ ਲਏ ਹਨ। ਜੇਕਰ ਪਿੰਡ ਵਿੱਚੋਂ ਕੋਈ ਨਸ਼ਾ ਕਰਦਾ ਜਾਂ ਵੇਚਦਾ ਫੜਿਆ ਜਾਂਦਾ ਹੈ ਤਾਂ ਕਿਸੇ ਵੀ ਨੰਬਰਦਾਰ ਜਾਂ ਪੰਚਾਇਤ ਮੈਂਬਰ ਨੂੰ ਉਸ ਦੀ ਜਮਾਨਤ ਜਾਂ ਗਵਾਹੀ ਦੇਣ ਦੀ ਇਜਾਜ਼ਤ ਨਹੀਂ ਹੋਵੇਗੀ।