ਸਟਾਰ ਨਿਊਜ਼ ਪੰਜਾਬੀ ਦੀ ਸਟੀੰਗ ਟੀਮ ਹਿਲਾ-ਕੇ ਰੱਖ ਦਏਗੀ ਪੂਰੇ ਸਿਸਟਮ ਨੂੰ : ਸਸਤਾ ਇਲਾਜ ਬਣਇਆ ਗਰੀਬਾਂ ਨਾਲ ਠੱਗੀ ਦਾ ਰਾਹ..
- ਜਲੰਧਰ (ਪੰਕਜ ਸੋਨੀ /ਹਾਨੀ ਸਿੰਘ):- ਸਿਵਲ ਹਸਪਤਾਲ ਦੇ ਅੰਦਰ ਇੱਕ ਐਸਾ ਰੈਕਟ ਚਲ ਰਿਹਾ ਹੈ ਜੋ ਮਰੀਜ਼ਾਂ ਦੇ ਨਾਲ ਲੁੱਟ ਅਤੇ ਡਰਾਕੇ ਇਲਾਜ ਕਰ ਰਿਹਾ ਰਿਹਾ ਹੈ। ਸਟਾਰ ਨਿਊਜ਼ ਪੰਜਾਬੀ ਦੀ ਗੁਪਤ ਸਟੀੰਗ ਟੀਮ ਨੇ ਐਸੇ ਸਬੂਤ ਕੈਮਰੇ ਵਿੱਚ ਰਿਕਾਰਡ ਕੀਤੇ ਹਨ ਕਿ ਤੁਸੀਂ ਵੀ ਹੋ ਜਾਓ ਗਏ ਹੈਰਾਨ — ਦਲਾਲ ਅਤੇ ਸਰਕਾਰੀ ਡਾਕਟਰ ਦੀ ਮਿਲੀਭੁਗਤ ਨਾਲ ਸਰਜੀਕਲ ਪਲੇਟਾਂ ਵੇਚਣ ਵਾਲੇ ਨੂੰ ਕੀਤਾ ਆਪਣੇ ਕੈਮਰੇ ਚ ਕੈਦ
ਕੈਮਰੇ ‘ਚ ਕੈਦ ਹੋਇਆ ਖ਼ੁਲਾਸਾ

ਸਟਾਰ ਨਿਊਜ਼ ਦੀ ਟੀਮ ਨੇ ਗੁਪਤ ਕੈਮਰੇ ਨਾਲ ਪ੍ਰਾਪਤ ਦ੍ਰਿਸ਼ਾਂ ਵੇਖੇ ਜਿਨ੍ਹਾਂ ‘ਚ ਦਲਾਲ ਆਰਾਮ ਨਾਲ ਹਸਪਤਾਲ ਦੇ ਅੰਦਰ ਡਾਕਟਰ ਮਰੀਜ਼ਾਂ ਨੂੰ ਪਲੇਟ ਖ਼ਰੀਦਣ ਲਈ ਦਬਾਉਂਦੇ ਹਨ ,
ਸਾਡੇ ਇਸ ਸਟਿੰਗ ਓਪਰੇਸ਼ਨ ਚ ਜਾਣੋ ਅਸੀਂ ਕਿ ਵਿਖਾਵਾਂਗੇ
ਡਾਕਟਰ ਦਾ ਕਹਿ ਰਿਹਾ ਹੈ “ਅਯੁਸ਼ਮਾਨ ਕਾਰਡ ਨਾਲ ਸਮਾਂ ਲੱਗੇਗਾ — ਬਾਹਰੋ ਹੀ ਪਲੇਟ ਲੈ ਆਓ; ਨਹੀਂ ਤਾਂ ਓਪਰੇਸ਼ਨ ਰੁਕ ਜਾਵੇਗਾ।” ਬਾਹਰ ਕਿਸੇ ਹੌਸਪੀਟਲ ਚ ਓਪਰੇਸ਼ਨ ਕਾਰਵਾਂ ਦੇ ਲੱਗਣ ਗਏ ਲੱਖਾਂ . ਸਰਜੀਕਲ ਕੰਪਨੀ ਦੇ ਵੈਂਡਰ ਹਨ ਸਿਵਲ ਚ ਘੁੰਮਦੇ ,
ਸਟਾਰ ਨਿਊਜ਼ ਦੀ ਜਾਂਚ ਵਿੱਚ ਦਰਜ ਕੀਤਾ ਗਿਆ ਹੈ ਕਿ ਦਲਾਲ ਪਹਿਲਾਂ ਤੋਂ ਹੀ ਓਪਰੇਸ਼ਨ ਥੀਏਟਰ ਵਿੱਚ ਪਲੇਟ ਪਹੁੰਚਾਉਂਦੇ ਹਨ, ਫਿਰ ਮਰੀਜ਼ ਤੋਂ ਪੈਸੇ ਮੰਗੇ ਜਾਂਦੇ ਹਨ, ਅਤੇ ਜਦੋਂ ਭੁਗਤਾਨ ਹੋ ਜਾਂਦਾ ਹੈ ਤਾਂ ਡਾਕਟਰ ਨੂੰ ਸੁਚਿਤ ਕੀਤਾ ਜਾਂਦਾ ਹੈ — ਤਦ ਹੀ ਓਪਰੇਸ਼ਨ ਦੀ ਤਿਆਰੀ ਸ਼ੁਰੂ ਹੁੰਦੀ ਹੈ।
ਪਲੇਟਾਂ ਦਾ ਪੂਰਾ ਰੈਕੇਟ — ਕਦਮ-ਬਾਇ-ਕਦਮ ਖੁਲਾਸਾ
ਪਲੇਟ ਓਪਰੇਸ਼ਨ ਥੀਏਟਰ ਵਿੱਚ ਪਹੁੰਚਾਈ ਜਾਂਦੀ ਹੈ ਜੋ ਵੈਂਡਰ ਨੇ ਕਬੂਲ ਕੀਤਾ ਕੈਮਰੇ ਚ ।
ਦਲਾਲ ਮਰੀਜ਼ ਜਾਂ ਪਰਿਵਾਰ ਤੋਂ ਪੈਸੇ ਮੰਗਦਾ ਹੈ, ਭੁਗਤਾਨ ਹੋਣ ‘ਤੇ ਦਲਾਲ ਡਾਕਟਰ ਨੂੰ ਸੁਚਿਤ ਕਰਦਾ ਹੈ।
ਤਦ ਹੀ ਓਪਰੇਸ਼ਨ ਦੀ ਤਿਆਰੀ ਕੀਤੀ ਜਾਂਦੀ ਹੈ।
ਇਸਦਾ ਅਰਥ ਸਾਫ਼ ਹੈ: ਜਾਨ-ਬਚਾਉਣ ਵਾਲੀ ਸਰਜਰੀ ਵੀ ਪੈਸੇ ਦੇ ਵਪਾਰ ‘ਤੇ ਨਿਰਭਰ।
ਕਈ ਪਰਿਵਾਰਾਂ ਨੇ ਗੁਪਤ ਰੂਪ ਵਿੱਚ ਦੱਸਿਆ ਕਿ ਉਨ੍ਹਾਂ ਨੂੰ ਕਿਹਾ ਗਿਆ — “ਜੇ ਪਲੇਟ ਨਹੀਂ ਲਿਆਉਂਦੇ ਤਾਂ ਓਪਰੇਸ਼ਨ ਨਹੀਂ ਹੋਏਗਾ। ਬਾਹਰ ਜਾਂਦੇ ਹੋ ਤਾਂ ਖਰਚੇ ਲੱਖਾਂ ਹੋ ਸਕਦੇ ਹਨ।” ਇਹ ਦਾਅਵੇ ਗਰੀਬ ਮਰੀਜ਼ਾਂ ਲਈ ਭਾਰੀ ਵਾਪਰ ਰਹੇ ਹਨ ਜੋ ਸਰਕਾਰੀ ਸਹੂਲਤਾਂ ‘ਤੇ ਭਰੋਸਾ ਕਰਦੇ ਹਨ।
ਸਰਕਾਰੀ ਦਾਅਵਿਆਂ ਦਾ ਦੋਹਰਾ ਚਿਹਰਾ
ਪੰਜਾਬ ਸਰਕਾਰ ਵੱਲੋਂ ਜਿਹੜੇ ਦਾਅਵੇ ਕੀਤੇ ਜਾਂਦੇ ਹਨ — ਭ੍ਰਿਸ਼ਟਾਚਾਰ ਮੁਕਤ ਸਿਸਟਮ ਅਤੇ ਅਯੁਸ਼ਮਾਨ ਵਰਗੀਆਂ ਸਕੀਮਾਂ ਦੇ ਰਾਹੀਂ ਸਸਤੇ ਇਲਾਜ — ਉਹ ਅਸਲ ਵਿੱਚ ਐਸੇ ਹਾਲਾਤਾਂ ‘ਚ ਪਿੱਠ ਪੁਠੇ ਲੱਗਦੇ ਹਨ। ਜਲੰਧਰ ਸਿਵਲ ਹਸਪਤਾਲ ਦੀ ਅੰਦਰੂਨੀ ਸੱਚਾਈ ਇਹ ਸਾਬਤ ਕਰਦੀ ਹੈ ਕਿ ਸਰਕਾਰੀ ਤਣਾਅਵਾਂ ਦੇ ਬਾਵਜੂਦ, ਭ੍ਰਿਸ਼ਟਾਚਾਰ ਜੜਾਂ ਵਿੱਚ ਜੜਿਆ ਹੋਇਆ ਹੈ।
ਸਾਡੇ ਕੋਲ ਸਬੂਤ ਹਨ — ਅਤੇ ਅਸੀਂ ਪੂਰਾ ਖੁਲਾਸਾ ਕਰਾਂਗੇ
ਸਟਾਰ ਨਿਊਜ਼ ਪੰਜਾਬੀ ਦੇ ਪਾਸ ਸਟੀੰਗ ਰਿਕਾਰਡਿੰਗਾਂ, ਵੀਡੀਓ ਸਬੂਤ ਅਤੇ ਮਰੀਜ਼ਾਂ ਦੇ ਬਿਆਨਾਂ ਦਾ ਪੈਕਟ ਹੈ।
ਸਵਾਲ ਜੋ ਹੁਣ ਹਰੇਕ ਅਧਿਕਾਰੀ ਨੂੰ ਜਵਾਬ ਦੇਣੇ ਪੈਣਗੇ
ਇਸ ਮਾਮਲੇ ਚ ਪੰਜਾਬ ਦੇ ਸਿਹਤ ਮੰਤਰੀ ਅਤੇ ਜਲੰਧਰ ਸਿਵਲ ਹਸਪਤਾਲ ਪ੍ਰਬੰਧਨ ਨੂੰ ਇਸ ਰੈਕਟ ਨਾਲ ਜਾਣੂ ਕਰਵਾਇਆ ਜਾਏਗਾ

















