ਸਤੰਬਰ ਮਹੀਨੇ ਐਪਲ ਆਈਫੋਨ 17 ਲਾਂਚ ਹੋ ਸਕਦਾ ਹੈ। ਇਸ ਲਾਂਚਿੰਗ ਤੋਂ ਪਹਿਲਾਂ ਆਈਫੋਨ 16 ‘ਤੇ ਬੰਪਰ ਆਫ਼ ਮਿਲ ਰਹੇ ਹਨ। ਈਕਾਮਰਸ ਪਲੇਟਫਾਰਮ ਫਲਿੱਪਕਾਰਟ ‘ਤੇ ਫ੍ਰੀਡਮ ਸੇਲ ਜਾਰੀ ਹੈ। ਇਸ ਸੇਲ ਦੌਰਾਨ ਕਾਫ਼ੀ ਆਫਰ ਅਤੇ ਡੀਲਸ ਮਿਲ ਰਹੀਆਂ ਹਨ। ਫਲਿੱਪਕਾਰਟ ਸੇਲ ਦੇ ਬੈਨਰ ‘ਤੇ ਲਿਸਟੇਡ ਡੀਲਸ ਅਨੁਸਾਰ, ਆਈਫੋਨ 16 ਨੂੰ 69,999 ਰੁਪਏ ‘ਚ ਖਰੀਦਿਆ ਜਾ ਸਕਦਾ ਹੈ। ਇਸ ਦੀ ਲਾਂਚਿੰਗ ਕੀਮਤ 79,990 ਰੁਪਏ ਹੈ। ਆਈਫੋਨ 16 ਨਾਲ ਬੈਂਕ ਆਫ਼ਰ ਅਤੇ ਐਕਸਚੇਂਜ ਆਦਿ ਦਾ ਫਾਇਦਾ ਚੁੱਕਿਆ ਜਾ ਸਕਦਾ ਹੈ। ਇਸ ਤੋਂ ਬਾਅਦ ਇਸ ਦੀ ਕੀਮਤ ਹੋਰ ਘੱਟ ਹੋ ਜਾਵੇਗੀ।
ਆਈਫੋਨ 16 ‘ਚ 6.1 ਇੰਚ ਦਾ ਡਿਸਪਲੇਅ ਦਿੱਤਾ ਗਿਆ ਹੈ, ਜਿਸ ‘ਚ Super Retina XDR OLED ਪੈਨਲ ਮਿਲਦਾ ਹੈ। ਇਸ ‘ਚ ਸਕ੍ਰੀਨ ਪ੍ਰੋਟੈਕਸ਼ਨ ਲਈ Ceramic Shield ਦੀ ਵਰਤੋਂ ਕੀਤੀ। ਆਈਫੋਨ 16 ‘ਚ 48MP ਦਾ ਪ੍ਰਾਇਮਰੀ ਕੈਮਰਾ, 12MP ਦਾ ਸੈਕੰਡਰੀ ਕੈਮਰਾ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ 12MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।

















